ਪੀ.ਆਰ.ਟੀ.ਸੀ ਦੇ ਮੁੱਖ ਦਫ਼ਤਰ ਵਿਖੇ ਗਣਤੰਤਰ ਦਿਵਸ ਮਨਾਇਆ
ਪਟਿਆਲਾ,27 ਜਨਵਰੀ (ਮਧੂਸਾਰ ਬਿਊਰੋ) ਦੇਸ਼ ਦੇ 69ਵੇਂ ਗਣਤੰਤਰ ਦਿਵਸ ਦੇ ਸ਼ੁਭ ਮੌਕੇ ਤੇ ਸ੍ਰੀ ਕੇ ਕੇ ਸ਼ਰਮਾ ਚੇਅਰਮੈਨ ਪੀ.ਆਰ.ਟੀ.ਸੀ. ਵੱਲੋਂ ਮੁੱਖ ਦਫ਼ਤਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ।
ਇਸ ਮੌਕੇ ਸ੍ਰੀ ਮਨਜੀਤ ਸਿੰਘ ਨਾਰੰਗ, ਮੈਨੇਜਿੰਗ ਡਾਇਰੈਕਟਰ ਵੱਲੋਂ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਗਈ। ਚੇਅਰਮੈਨ ਵੱਲੋਂ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੀ.ਆਰ.ਟੀ.ਸੀ. ਨੇ ਤਰੱਕੀ ਦੇ ਰਾਹ ਤੇ ਚੱਲਦਿਆਂ ਹੋਇਆ ਇਸ ਸਾਲ ੨੦੧੭-੧੮ ਦੌਰਾਨ ਹੁਣ ਤੱਕ ੧੫੦ ਬੱਸਾਂ ਕਿਲੋਮੀਟਰ ਸਕੀਮ ਤਹਿਤ ਆਪਣੇ ਬੇੜੇ ਵਿੱਚ ਸ਼ਾਮਿਲ ਕੀਤੀਆਂ ਹਨ। ਇਸ ਤੋਂ ਇਲਾਵਾ ਆਧੁਨਿਕ ਤਕਨੀਕਾਂ ਨਾਲ ਲੈਸ ਬੱਸ ਕੋਡ ਤਹਿਤ ਬਣਨ ਵਾਲੀਆਂ ੧੦੦ ਬੱਸਾਂ ਪੀ.ਆਰ.ਟੀ.ਸੀ. ਆਪਣੀਆਂ ਸ਼ਾਮਲ ਕਰ ਰਹੀ ਹੈ ਜਿਸ ਵਿੱਚੋਂ ੨੫ ਬੱਸਾਂ ਬਣਕੇ ਤਿਆਰ ਹੋ ਚੁੱਕੀਆਂ ਹਨ ਅਤੇ ਵੱਖ-ਵੱਖ ਰੂਟਾ ਤੇ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ । ਉਹਨਾਂ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਮੈਨੇਜਮੈਂਟ ਅਤੇ ਕਰਮਚਾਰੀਆਂ ਦੀ ਮਿਹਨਤ ਸਦਕਾ ਪਿਛਲੇ ੯ ਮਹੀਨਿਆਂ ਦੌਰਾਨ ਪੀ.ਆਰ.ਟੀ.ਸੀ. ਨੇ ੯.੨੧ ਕਰੋੜ ਰੁਪਏ ਦਾ ਓਪਰੇਟਿੰਗ ਮੁਨਾਫਾ ਕਮਾਇਆ ਹੈ ਅਤੇ ੧੦੦ ਨਵੀਆਂ ਬੱਸਾਂ ਪੈਣ ਇਸ ਵਿੱਚ ਹੋਰ ਵੀ ਵਾਧਾ ਹੋਵੇਗਾ। ਇਸ ਮੌਕੇ ਤੇ ਸ੍ਰੀ ਆਰ.ਐਸ.ਔਲਖ, ਜਨਰਲ ਮੈਨੇਜਰ (ਓਪਰੇਸ਼ਨ), ਸ੍ਰੀ ਮਨਿੰਦਰਜੀਤ ਸਿੰਘ ਸਿੱਧੂ ਜਨਰਲ ਮੈਨੇਜਰ (ਪ੍ਰਸ਼ਾਸ਼ਨ), ਸ੍ਰੀ ਪ੍ਰੇਮ ਲਾਲ ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ), ਸ੍ਰੀ ਸਿੰਗਾਰਾ ਸਿੰਘ ਵਰਕਸ਼ ਮੈਨੇਜਰ ਅਤੇ ਪੀ.ਆਰ.ਟੀ.ਸੀ. ਦਾ ਸਮੂਹ ਸਟਾਫ ਹਾਜਰ ਸੀ

