ਪੰਜਾਬਪਟਿਆਲਾ

ਸਵੱਛ ਭਾਰਤ ਅਭਿਆਨ ਦੇ ਤਹਿਤ ਪਲੇ ਵੇਅ ਸਕੂਲ ਰਿਹਾ ਨੰਬਰ ਇਕ ‘ਤੇ

ਤਿੰਨ ਸਕੂਲਾਂ ਨੂੰ ਨਗਰ ਨਿਗਮ ਨੇ ਦਿੱਤੇ ਸਰਟੀਫ਼ਿਕੇਟ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਸਵੱਛ ਭਾਰਤ ਅਭਿਆਨ ਨੂੰ ਲੈ ਕੇ ਪਟਿਆਲਾ ਦੇ ਕਰੀਬ 400 ਤੋਂ ਲੈ ਕੇ 500 ਸਕੂਲਾਂ ਦਾ ਸਫ਼ਾਈ ਨੂੰ ਲੈ ਕੇ ਵਿਸ਼ੇਸ਼ ਦੌਰਾ ਕੀਤਾ ਗਿਆ।

ਦੌਰੇ ਦੌਰਾਨ ਸਕੂਲਾਂ ਨੂੰ ਸਫ਼ਾਈ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਅਤੇ ਇਸ ਦੇ ਨਾਲ ਹੀ ਸਫ਼ਾਈ ਉਪਰੰਤ ਨਗਰ ਨਿਗਮ ਪਟਿਆਲਾ ਵੱਲੋਂ ਤਿੰਨ ਸਕੂਲਾਂ ਨੂੰ ਸਫ਼ਾਈ ਪਖੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਹੈਲਥ ਆਫ਼ਿਸਰ ਨੇ ਦੱਸਿਆ ਹੈ ਕਿ ਜੋ ਕਿ ਪਟਿਆਲਾ ਵਿਚ ਪਲੇ ਵੇਅ ਸਕੂਲ ਜੋ ਕਿ ਸਫ਼ਾਈ ਪਖੋਂ ਨੰਬਰ ਇਕ ‘ਤੇ ਆਇਆ ਹੈ ਇਨ੍ਹਾਂ ਨੂੰ ਅਸੀਂ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਪਟਿਆਲਾ ਦੇ ਹੋਰ ਸਕੂਲਾਂ ਨੂੰ ਵੀ ਹਦਾਇਤਾਂ ਦਿੱਤੀਆਂ ਹਨ ਕਿ ਪਲੇ ਵੇਅ ਸਕੂਲ ਨੂੰ ਦੇਖਦੇ ਹੋਏ ਹਦਾਇਤਾਂ ਦਿੱਤੀਆਂ ਹਨ ਕਿ
ਤੁਸੀਂ ਵੀ ਇਸ ਤਰ੍ਹਾਂ ਆਪਣੇ ਸਕੂਲ ਦੀ ਸਫ਼ਾਈ ਰੱਖੋ ਅਤੇ ਆਪਣੇ ਇਸੇ ਤਰ੍ਹਾਂ ਨਰਿੰਦਰ ਮੋਦੀ ਦਾ ਸਵੱਛ ਭਾਰਤ ਅਭਿਆਨ ਦਾ ਨਾਅਰਾ ਕਾਇਮ ਰਹੇ ਇਸ ਦੇ ਨਾਲ ਹੀ ਸਕੂਲ ਦੇ ਡਾਇਰੈਕਟਰ ਰਾਜਵੀਰ ਸਿੰਘ ਨੇ ਦੱਸਿਆ ਹੈ ਕਿ ਸਾਡਾ ਸਕੂਲ ਸਫ਼ਾਈ ਪਖੋਂ ਬਹੁਤ ਹੀ ਬੇਹਤਰ ਹੈ ਅਤੇ ਇਸ ਤਰ੍ਹਾਂ ਕੰਮ ਕਰਦਾ ਰਹੇਗਾ। ਇਸ ਮੌਕੇ ‘ਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਜੇਤੂ ਤਿੰਨ ਸਕੂਲਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ ਅਤੇ ਇਹ ਕਾਮਨਾ ਕੀਤੀ ਗਈ ਕਿ ਭਵਿੱਖ ‘ਚ ਵਿੱਚ ਵੀ ਇਹ ਇਸੇ ਤਰ੍ਹਾਂ ਕੰਮ ਕਰਦੇ ਰਹਿਣ।

Leave a Reply

Your email address will not be published. Required fields are marked *