ਪੰਜਾਬ

ਭਾਰਤ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ‘ਚ; ਪਾਕਿਸਤਾਨ ਨੂੰ ਸੈਮੀ ਫਾਈਨਲ ‘ਚ 203 ਦੌੜਾਂ ਨਾਲ ਹਰਾਇਆ

ਨਵਜੋਤ ਸਿੰਘ ਸਿੱਧੂ ਵੱਲੋਂ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੂੰ ਮੁਬਾਰਕਬਾਦ
ਸ਼ੁਭਮਨ ਗਿੱਲ ਨੂੰ ਭਾਰਤੀ ਕ੍ਰਿਕਟ ਦਾ ਭਵਿੱਖ ਦੱਸਿਆ
ਰਾਹੁਲ ਦਰਾਵਿੜ ਦੀ ਕੋਚਿੰਗ ਨੂੰ ਜਿੱਤ ਦਾ ਸਿਹਰਾ ਦਿੱਤਾ
ਚੰਡੀਗੜ•, 30 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਣ ‘ਤੇ ਮੁਬਾਰਕਬਾਦ ਦਿੱਤੀ ਹੈ।

ਭਾਰਤੀ ਟੀਮ ਨੇ ਅੱਜ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪਾਕਿਸਤਾਨ ਨੂੰ 203 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਦਾਖਲਾ ਪਾਇਆ। ਸਿੱਧੂ ਨੇ ਭਾਰਤੀ ਟੀਮ ਨੂੰ 3 ਫਰਵਰੀ ਨੂੰ ਆਸਟਰੇਲੀਆ ਵਿਰੁੱਧ ਹੋਣ ਵਾਲੇ ਫਾਈਨਲ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਭਾਰਤ ਦੇ ਚੈਂਪੀਅਨ ਬਣਨ ਦੀ ਕਾਮਨਾ ਵੀ ਕੀਤੀ। ਸ. ਸਿੱਧੂ ਨੇ ਭਾਰਤੀ ਕ੍ਰਿਕਟਰ ਅਤੇ ਟੀਮ ਦੇ ਕੋਚ ਰਾਹੁਲ ਦਰਾਵਿੜ ਦੀ ਕੋਚਿੰਗ ਨੂੰ ਜਿੱਤ ਦਾ ਸਿਹਰਾ ਦਿੱਤਾ। ਉਨ•ਾਂ ਕਿਹਾ ਕਿ ਭਾਰਤੀ ਮੁੰਡਿਆਂ ਨੂੰ ਤਰਾਸ਼ਣ ਵਿੱਚ ਦਰਾਵਿੜ ਦਾ ਰੋਲ ਬਹੁਤ ਮਹਤੱਵਪੂਰਨ ਹੈ।
ਜਾਰੀ ਪ੍ਰੈਸ ਬਿਆਨ ਵਿੱਚ ਸ. ਸਿੱਧੂ ਨੇ ਕਿਹਾ ਕਿ ਭਾਰਤੀ ਮੁੰਡਿਆਂ ਨੇ ਖੇਡ ਦੇ ਹਰ ਖੇਤਰ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਵਿੱਚ ਬਿਹਤਰ ਪ੍ਰਦਰਸ਼ਨ ਦਿਖਾਇਆ ਅਤੇ ਜਬਰਦਸਤ ਜਿੱਤ ਦਰਜ ਕਰ ਕੇ ਦੇਸ਼ ਦਾ ਨਾਂ ਚਮਕਾਇਆ। ਸੈਮੀ ਫਾਈਨਲ ਵਿੱਚ 102 ਦੌੜਾਂ ਦੀ ਨਾਬਾਦ ਪਾਰੀ ਖੇਡਣ ਵਾਲੇ ਪੰਜਾਬ ਦੇ ਸ਼ੁਭਮਨ ਗਿੱਲ ਦੀ ਪਾਰੀ ਦੀ ਸਲਾਹੁਤਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਸ਼ੁਭਮਨ ਨੇ ਅਹਿਮ ਮੌਕੇ ‘ਤੇ ਜ਼ਿੰਮੇਵਾਰੀ ਵਾਲੀ ਸੰਜੀਦਾ ਪਾਰੀ ਖੇਡ ਕੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ। ਉਨ•ਾਂ ਸ਼ੁਭਮਨ ਨੂੰ ਭਾਰਤੀ ਕ੍ਰਿਕਟ ਦਾ ਭਵਿੱਖ ਦੱਸਿਆ। ਉਨ•ਾਂ ਕਿਹਾ ਕਿ ਗੇਂਦਬਾਜ਼ਾਂ ਨੇ ਵੀ ਭਾਰਤ ਨੂੰ ਵੱਡੀ ਜਿੱਤ ਦਿਵਾਉਣ ਵਿੱਚ ਅਹਿਮ ਰੋਲ ਨਿਭਾਇਆ।
ਸ. ਸਿੱਧੂ ਨੇ ਕਿਹਾ ਕਿ ਅੰਡਰ-19 ਖਿਡਾਰੀ ਹੀ ਭਵਿੱਖ ਵਿੱਚ ਭਾਰਤੀ ਸੀਨੀਅਰ ਟੀਮ ਦਾ ਹਿੱਸਾ ਬਣਦੇ ਹਨ ਜਿਸ ਲਈ ਭਾਰਤੀ ਟੀਮ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਭਾਰਤੀ ਕ੍ਰਿਕਟ ਦਾ ਭਵਿੱਖ ਸੁਰੱਖਿਅਤ ਜਾਪਦਾ ਹੈ। ਅੰਡਰ-19 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਹੁਣ ਤੱਕ ਅਜੇਤੂ ਰਹੀ ਹੈ। ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ ਜਦੋਂ ਕਿ ਲੀਗ ਦੌਰ ਵਿੱਚ ਆਸਟਰੇਲੀਆ, ਜ਼ਿੰਬਾਬਵੇ ਤੇ ਪਾਪੂਆ ਨਿਊ ਗਿੰਨੀ ਨੂੰ ਹਰਾ ਕੇ ਲੀਗ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਸੀ। ਭਾਰਤ ਛੇਵੀਂ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪੁੱਜਿਆ ਹੈ ਅਤੇ ਭਾਰਤ ਨੇ ਤਿੰਨ ਵਾਰ (2000, 2008 ਤੇ 2012) ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਹੈ।

Leave a Reply

Your email address will not be published. Required fields are marked *