ਪੰਜਾਬਪਟਿਆਲਾ

ਨਾਰਦਨ ਰੇਲਵੇ ਮੈਨਸ ਯੂਨੀਅਨ ਵਲੋ ਭਾਰਤ ਸਰਕਾਰ ਦੇ ਖਿਲਾਫ ਰੋਸ ਧਰਨਾ : ਜਗਦੀਪ ਕਾਹਲੋਂ

ਪਟਿਆਲਾ : 2 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਨਾਰਦਨ ਰੇਲਵੇ ਮੈਨਸ ਯੂਨੀਅਨ ਵੱਲੋਂ ਰਾਜਪੁਰਾ ਦੇ ਐਸ.ਐਨ.ਟੀ ਦਫਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ।ਇਹ ਰੋਸ ਧਰਨਾ ਆਲ ਇੰਡੀਆ ਰੇਲ ਮੈਨਸ ਫੇਡਰੈਸ਼ਨ ਅਤੇ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਸੱਦੇ ਤੇ ਪੂਰੇ ਭਾਰਤ ਵਿੱਚ ਕੀਤਾ ਗਿਆ।

ਧਰਨੇ ਦੀ ਪ੍ਰਧਾਨਗੀ ਅੰਬਾਲਾ ਮੰਡਲ ਦੇ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਅਤੇ ਬ੍ਰਾਂਚ ਪ੍ਰਧਾਨ ਜਸਮੇਰ ਸਿੰਘ ਨੇ ਕੀਤੀ। ਇਸ ਮੌਕੇ ਬੋਲਦਿਆਂ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਮੁਲਾਜ਼ਮਾਂ ਨੂੰ ਜਾਣੂ ਕਰਵਾਇਆ। ਉਹਨਾਂ ਕਿਹਾ ਜੋ ਵਾਅਦਾ ਸਰਕਾਰ ਨੇ ਕਰਮਚਾਰੀਆਂ ਨਾਲ ਪੇ ਸੰਬਧੀ ਘੱਟੋ ਘੱਟ 21000 ਤਨਖਾਹ ਦਾ ਕੀਤਾ ਸੀ ਉਸ ਉਪਰ ਸਰਕਾਰ ਖਾਰੀ ਨਹੀ ਉਤਰੀ ਅਤੇ ਨਾ ਹੀ ਠੋਸ ਫੈਸਲਾ ਕੀਤਾ ਗਿਆ ਹੈ।ਟੀ.ਟੀ ਆਰਮ ਕਰਨ ਵਾਲਾ ਸਥਾਨ ਤੇ ਖਾਣ ਪੀਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸਰਕਾਰ ਨੇ ਐਨ ਪੀ ਐਸ ਦੇ ਮੁੱਦੇ ਉੱਪਰ ਕੋਈ ਵਿਚਾਰ ਨਹੀਂ ਕੀਤਾ ।ਭਾਰਤੀ ਰੇਲਵੇ ਵਿੱਚ ਲਗਪੱਗ 4 ਲੱਖ ਨੌਜਵਾਨ ਭਰਤੀ ਹਨ ਜਿਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਤੋਂ ਵਾਂਝਾ ਰੱਖਿਆ ਗਿਆ ਹੈ। ਯੂਨੀਅਨ ਦੇ ਆਗੂ ਜਸਮੇਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰਾਂ ਨੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤਾਂ ਯੂਨੀਅਨ ਨੂੰ ਹੜਤਾਲ ਬਾਰੇ ਫੈਸਲਾ ਲੈਣਾ ਪੈ ਸਕਦਾ ਹੈ ਨਾਲ ਹੀ ਅੱਗੇ ਅਉਣ ਵਾਲੀ ਸੰਘਰਸ਼ ਲਈ ਕਰਮਚਾਰੀਆ ਨਾਲ ਵਿਚਾਰ ਵਟਦਰਾਂ ਕੀਤਾ। ਇਸ ਮੌਕੇ ਰਾਮ ਸਲੇਸ ਮਾਂਝੀ, ਅਸ਼ੋਕ ਕੂਮਾਰ, ਤਾਰਾ ਨੰਦ ਝਾਅ,ਰੂਦਲ ,ਜਸਪਾਲ ਸਿੰਘ, ਸਤਿ ਨਰਾਇਣ, ਮਹਿੰਦਰ ਪਾਸਵਾਨ, ਕਾਕਾ ਸਿੰਘ,ਮਨਜੀਤ ਸਿੰਘ, ਗੁਰਮੀਤ ਸਿੰਘ ,ਕੁਲਵੰਤ ਸਿੰਘ,ਪਰਵੀਨ ਕੁਮਾਰ, ਪਿੰਟੂ ਕੁਮਾਰ ,ਸਰਬਣ ਕੁਮਾਰ,ਅਤੇ ਹੋਰ ਨੌਜਵਾਨ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *