ਵੀਰਪਾਲ ਕੌਰ ਮਾਮਲੇ ਦੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ
ਪਟਿਆਲਾ 6 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ) ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕੇ ਪਿੰਡ ਟੋਹੜਾ ਦੇ ਸਰਕਾਰੀ ਸਕੂਲ ਵਿੱਚ ਗਿਆਰਵੀਂ ਕਲਾਸ ਦੀ ਵਿਦਿਆਰਥਣ ਵੀਰਪਾਲ ਕੌਰ ਨਾਲ ਵਾਪਰੀ ਘਟਨਾ ਸਬੰਧੀ ਪੜਤਾਲੀਆ ਕਮੇਟੀ ਵਲੋਂ ਆਪਣੀ ਪੜਤਾਲੀਆ ਰਿਪੋਰਟ ਸਕੱਤਰੇਤ ਸ੍ਰੀ ਅਕਾਲ ਸਾਹਿਬ ਜੀ ਵਿਖੇ ਸਿੰਘ ਸਾਹਿਬ ਜੀ ਨੂੰ ਸੌਂਪੀ ਗਈ। ਇਸ ਮੌਕੇ ਗਿਆਨੀ ਗੁਰਬਚਨ ਸਿੰਘ ਕਿਹਾ ਕੇ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਵਲੋਂ ਗੁਰਬਾਣੀ ਰਾਹੀ ਦਿੱਤੇ ਗਏ ਸੰਦੇਸ਼ਾ ਅਨੁਸਾਰ ਜਾਤ-ਪਾਤ ਲਈ ਕੋਈ ਸਥਾਨ ਨਹੀ ਹੈ ਅਤੇ ਨਾ ਹੀ ਸਿੱਖ ਇਸ ਨੂੰ ਸਵੀਕਾਰਦਾ ਹੈ।
ਇਸ ਲਈ ਜਾਤ-ਪਾਤ ਦਾ ਮੁੱਦਾ ਬਣਾ ਕਿ ਕਈ ਲੋਕ ਇਸ ਦਾ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ ਜੋ ਕਿ ਕਦਾਚਿੱਤ ਉਚਿੱਤ ਨਹੀ ਹੈ। ਸਿੰਘ ਸਾਹਿਬ ਜੀ ਨੇ ਕਿਹਾ ਕੇ ਉਕਤ ਘਟਨਾ ਸਬੰਧੀ ਪੁਜੀ ਪੜਤਾਲੀਆ ਰਿਪੋਰਟ ਆਉਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰਦਿਆਂ ਇਸ ਘਟਨਾ ਸਬੰਧੀ ਦੋਸ਼ੀ ਪਾਏ ਗਏ ਅਨਸਰਾ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਸਿੰਘ ਸਾਹਿਬ ਜੀ ਨੇ ਇਹ ਵੀ ਕਿਹਾ ਕੇ 1984 ਦੇ ਸਿੱਖ ਨਸਲਕੁਸ਼ੀ ਵਿੱਚ ਸ਼ਾਮਲ ਜਗਦੀਸ਼ ਟਾਇਟਲਰ ਵਿਰੁੱਧ ਜੋ ਸ਼ੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋ ਰਹੀ ਹੈ ਜੇਕਰ ਇਹ ਸਹੀ ਸਾਬਤ ਹੁੰਦੀ ਹੈ ਤਾਂ ਕੇਂਦਰ ਸਰਕਾਰ ਉਸ ਪੁਰ ਤੁਰੰਤ ਮੁਕਦਮਾ ਦਾਇਰ ਕਰਕੇ ਉਸ ਨੂੰ ਗ੍ਰਿਫਤਾਰ ਕਰੇ ਅਤੇ ਉਸ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇੰਨਸਾਫ ਦਿਵਾਇਆ ਜਾਵੇ।

