ਪੰਜਾਬ

ਅੰਮ੍ਰਿਤਸਰ ਵਿੱਚ ਲਾਹੌਰ ਦੀ ਤਰਜ ਤੇ ਫੂਡ ਸਟਰੀਟ ਬਣੇਗੀ-ਕੈਪਟਨ

ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਲਾਹੌਰ ਦੀ ਤਰਜ ਤੇ ਫੂਡ ਸਟਰੀਟ ਬਣੇਗੀ, ਜਿੱਥੇ ਇੱਥੋਂ ਦੇ ਸਵਾਦਿਸ਼ਟ ਭੋਜਨ ਦਾ ਆਨੰਦ ਵਿਸ਼ਵ ਭਰ ਤੋਂ ਆਉਂਦੇ ਸੈਲਾਨੀ ਲੈ ਸਕਣਗੇ।

ਦੈਨਿਕ ਜਾਗਰਣ ਗਰੁੱਪ ਵਲੋਂ ਕਰਵਾਏ ਗਏ ਪੰਜਾਬ ਫੂਡ ਫੈਸਟੀਵਲ ਦਾ ਉਦਘਾਟਨ ਕਰਨ ਮੌਕੇ ਮੁੱਖ ਮੰਤਰੀ ਨੇ ਜਿਉਂ ਹੀ ਇਹ ਐਲਾਨ ਕੀਤਾ ਤਾਂ ਸਥਾਨਕ ਸਰਕਾਰਾ ਮੰਤਰੀ ਸ: ਨਵਜੋਤ ਸਿੰਘ ਨੇ ਭਰੋਸਾ ਦਿੱਤਾ ਕਿ ਅਗਲੇ 6 ਮਹੀਨਿਆਂ ਵਿੱਚ ਇਹ ਫੂਡ ਸਟਰੀਟ ਸ਼ਹਿਰ ਦੇ ਟਾਊਨ ਹਾਲ ਵਿੱਚ ਬਣਾ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਗਰੀ ਇਸ ਵੇਲੇ ਲੱਖਾਂ ਸੈਲਾਨੀ ਰੋਜ ਆਉਂਦੇ ਹਨ ਅਤੇ ਜੇਕਰ ਉਨ•ਾਂ ਵਾਸਤੇ ਪੰਜਾਬ ਦੇ ਲਜ਼ੀਜ਼ ਖਾਣੇ ਇੱਕ ਹੀ ਥਾਂ ਮਿਲਣ ਲੱਗ ਜਾਣ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ•ਾਂ ਦੀ ਸਰਕਾਰ ਪ੍ਰਸਿੱਧ ਕਲਾਕਾਰ ਅਤੇ ਨਿਰਮਾਤਾ ਦੀਪਾ ਸ਼ਾਹੀ ਵਲੋਂ ਕਿਲ•ਾ ਗੋਬਿੰਦਗੜ• ਵਿਖੇ ਕਰਵਾਏ ਜਾ ਰਹੇ ਇਤਿਹਾਸਕ ਕੰਮ ਦਾ ਪੂਰਾ ਸਾਥ ਦੇਵੇਗੀ। ਉਨ•ਾਂ ਕਿਹਾ ਕਿ ਦੀਪਾ ਵਲੋਂ 18ਵੀਂ ਸਦੀ ਦੇ ਇਸ ਕਿਲ•ੇ ਨੂੰ ਸਾਂਭਣ ਅਤੇ ਉਸ ਮੌਕੇ ਦੀ ਵਿਰਾਸਤ ਨੂੰ ਜਨਤਾ ਦੇ ਰੂਬਰੂ ਕਰਨ ਲਈ ਕੀਤਾ ਜਾ ਰਿਹਾ ਕੰਮ ਸਲਾਹਣਯੋਗ ਹੈ, ਅਤੇ ਇਸ ਕੰਮ ਵਿੱਚ ਸਰਕਾਰ ਉਸ ਦੇ ਨਾਲ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ, ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਸ: ਸੁਖਬਿੰਦਰ ਸਿੰਘ ਸਰਕਾਰੀਆ, ਸ੍ਰੀ ਓ.ਪੀ ਸੋਨੀ, ਡਾ: ਰਾਜਕੁਮਾਰ ਵੇਰਕਾ, ਸ: ਇੰਦਰਜੀਤ ਸਿੰਘ ਬੁਲਾਰੀਆ, ਸ: ਹਰਪ੍ਰਤਾਪ ਸਿੰਘ ਅਜਨਾਲਾ , ਸ: ਹਰਮਹਿੰਦਰ ਸਿੰਘ ਗਿੱਲ, ਸ: ਤਰਸੇਮ ਸਿੰਘ ਡੀਸੀ, ਸ: ਸੰਤੋਖ ਸਿੰਘ ਭਲਾਈਪੁਰਾ, ਸ੍ਰੀ ਸੁਨੀਲ ਦੱਤੀ, ਸ੍ਰੀ ਸੁਖਵਿੰਦਰ ਸਿੰਘ ਡੈਨੀ, ਡਾ: ਧਰਮਵੀਰ ਅਗਨੀਹੋਤਰੀ (ਸਾਰੇ ਵਿਧਾਇਕ ਸਹਿਬਾਨ), ਦੈਨਿਕ ਜਾਗਰਣ ਦੇ ਉੱਤਰੀ ਭਾਰਤ ਐਡੀਟਰ ਸੰਪਾਦਕ ਸ੍ਰੀਮਤੀ ਮੀਨਾਕਸ਼ੀ ਸ਼ਰਮਾ, ਸਥਾਨਕ ਸੰਪਾਦਕ ਸ੍ਰੀ ਅਮਿਤ ਸ਼ਰਮਾ, ਪੰਜਾਬੀ ਜਾਗਰਣ ਦੇ ਸੰਪਾਦਕ ਸ: ਵਰਿੰਦਰ ਸਿੰਘ ਵਾਲੀਆ, ਮੁੱਖ ਜਨਰਲ ਮੈਨੇਜਰ ਸ੍ਰੀ ਮੁਹਿੰਦਰ ਕੁਮਾਰ, ਮੇਅਰ ਸ੍ਰੀ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ, ਕਮਿਸ਼ਨਰ ਸ੍ਰੀ ਐਸ ਐਸ ਸ੍ਰੀਵਾਸਤ, ਪ੍ਰੋ: ਦਰਬਾਰੀ ਲਾਲ, ਸ਼ਹਿਰੀ ਪ੍ਰਧਾਨ ਸ੍ਰੀ ਯੁਗਲ ਕਿਸ਼ੋਰ ਸ਼ਰਮਾ, ਦੇਹਾਤੀ ਪ੍ਰਧਾਨ ਸ:ਭਗਵੰਤ ਪਾਲ ਸਿੰਘ ਸੱਚਰ ਅਤੇ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *