ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਬਰਫਬਾਰੀ
ਸ਼ਿਮਲਾ— ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ‘ਚ ਸੋਮਵਾਰ ਤੋਂ ਹੀ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ, ਉੱਥੇ ਹੀ ਰਾਜ ਦੇ ਹੇਠਲੇ ਇਲਾਕਿਆਂ ‘ਚ ਭਾਰੀ ਬਾਰਸ਼ ਹੋਈ ਹੈ। ਸ਼ਿਮਲਾ ਦੇ ਉੱਚੇ ਇਲਾਕਿਆਂ ‘ਚ ਬਰਫਬਾਰੀ ਕਾਰਨ ਸੜਕਾਂ ਜਾਮ ਹੋਣ ਨਾਲ ਜਨਜੀਵਨ ਪ੍ਰਭਾਵਿਤ ਹੋਇਆ.
ਜਦੋਂ ਕਿ ਨਾਰਕੰਡਾ ‘ਚ ਹਿੰਦੁਸਤਾਨ-ਤਿੱਬਤ ਸੜਕ ਦੇ ਜਾਮ ਹੋਣ ਨਾਲ ਆਵਾਜਾਈ ਨੂੰ ਵਸੰਤਪੁਰ ਅਤੇ ਕਿੰਗਲ ਵੱਲ ਮੋੜ ਦਿੱਤਾ ਗਿਆ। ਸ਼ਿਮਲਾ ਜ਼ਿਲੇ ਦੇ ਕਮਿਸ਼ਨਰ ਅਮਿਤ ਕਸ਼ਯਪ ਨੇ ਦੱਸਿਆ ਕਿ ਢਲੀ ਤੋਂ ਅੱਗੇ ਚੌਕਸੀ ਤੌਰ ‘ਤੇ ਪਹਿਲਾਂ ਹੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਸ਼ਿਮਲਾ ਦੇ ਉੱਪਰੀ ਇਲਾਕਿਆਂ ‘ਚ ਸੜਕਾਂ ਖੁੱਲ੍ਹੀਆਂ ਹਨ ਅਤੇ ਰਾਮਪੁਰ ਜਾਣ ਵਾਲੀ ਐੱਚ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਵਸੰਤਪੁਰ ਦੇ ਰਸਤੇ ਮੋੜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ,”ਸ਼ਿਮਲਾ ਸ਼ਹਿਰ ‘ਚ ਕਿਤੇ ਵੀ ਆਵਾਜਾਈ ਰੁਕੀ ਨਹੀਂ ਹੈ ਅਤੇ ਹਸਪਤਾਲ ਵੱਲ ਜਾਣ ਵਾਲੇ ਸਾਰੇ ਮਾਰਗ ਖੁੱਲ੍ਹੇ ਹਨ।”

