ਪੰਜਾਬ

ਭਾਦਸੋਂ ‘ਸਵੱਛਤਾ ਐਪ’ ਦੀ ਰੋਜ਼ਾਨਾ ਬਦਲਦੀ ਦਰਜਾਬੰਦੀ ਦੇ 55ਵੇਂ ਸਥਾਨ ‘ਤੇ ਪੁੱਜਿਆ

ਸਵੱਛਤਾ ਸਰਵੇਖਣ : ਪੰਜਾਬ ‘ਚ ਦੂਜੇ ਥਾਂ ‘ਤੇ, ਜਾਗਰੂਕਤਾ ਮੁਹਿੰਮ ਜਾਰੀ- ਜੀਵਨ ਜੋਤ ਕੌਰ
ਸਵੱਛਤਾ ਬਾਰੇ ਜਾਗਰੂਕਤਾ ਲਈ ਭਾਦਸੋਂ ‘ਚ ਯੋਗਾ ਕੈਂਪ ਲਾਇਆ
ਪਟਿਆਲਾ/ਭਾਦਸੋਂ, 17 ਫਰਵਰੀ (ਮਧੂਸਾਰ ਬਿਊਰੋ) ਸਵੱਛਤਾ ਐਪ ਨੂੰ ਵੱਧ ਤੋਂ ਵੱਧ ਲੋਕਾਂ ਦੇ ਮੁਬਾਇਲ ਫੋਨ ‘ਤੇ ਡਾਊਨਲੋਡ ਕਰਨ ਅਤੇ ਸਵੱਛਤਾ ਸਰਵੇਖਣ ‘ਚ ਹਿੱਸਾ ਲੈਣ ਲਈ ਉਤਸ਼ਾਹਤ ਕਰਨ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਖੇਤਰੀ ਡਿਪਟੀ ਡਾਇਰੈਕਟਰ ਸ੍ਰੀਮਤੀ ਜੀਵਨ ਜੋਤ ਕੌਰ ਦੀ ਅਗਵਾਈ ਹੇਠ ਅੱਜ ਭਾਦਸੋਂ ਦੇ ਹਰੀਹਰ ਮੰਦਿਰ ਵਿਖੇ ‘ਸਵੱਛ ਭਾਦਸੋਂ-ਸੁੰਦਰ ਭਾਦਸੋਂ’ ਦੇ ਨਾਅਰੇ ਹੇਠ ਯੋਗਾ ਕੈਂਪ ਲਾਇਆ ਗਿਆ।

ਨਗਰ ਪੰਚਾਇਤ ਭਾਦਸੋਂ ਦਾ ਦਰਜਾ ਦੇਸ਼ ਭਰ ‘ਚ ਚੱਲ ਰਹੇ ‘ਸਵੱਛ ਸਰਵੇਖਣ 2018’ ਦੌਰਾਨ 1 ਲੱਖ ਤੋਂ ਘੱਟ ਵੱਸੋਂ ਵਾਲੇ ਸ਼ਹਿਰਾਂ ਵਿੱਚੋਂ ਸਵੱਛਤਾ ਐਪ ਦੀ ਰੋਜ਼ਾਨਾ ਬਦਲਦੀ ਦਰਜਾਬੰਦੀ ਦੇ 55ਵੇਂ ਥਾਂ ‘ਤੇ ਪੁੱਜ ਗਿਆ ਹੈ, ਜੋਕਿ ਪੰਜਾਬ ਦੇ ਸ਼ਹਿਰਾਂ ‘ਚ ਦੂਜੇ ਥਾਂ ‘ਤੇ ਹੈ।
ਇਸ ਯੋਗਾ ਕੈਂਪ ਦੌਰਾਨ ਆਰਟ ਆਫ਼ ਲਿਵਿੰਗ ਦੇ ਯੋਗਾ ਅਧਿਆਪਕ ਸ੍ਰੀਮਤੀ ਬਲਵਿੰਦਰ ਕੌਰ ਅਤੇ ਡਾ. ਨਵਕਿਰਨ ਨੇ ਯੋਗਾ ਕਰਵਾਇਆ ਅਤੇ ਸੁਡੌਲ ਤੇ ਸਵੱਸਥ ਸਰੀਰ ਲਈ ਯੋਗਾ ਦੀਆਂ ਕ੍ਰਿਰਿਆਵਾਂ ਬਾਬਤ ਜਾਣਕਾਰੀ ਦਿੱਤੀ। ਕੈਂਪ ‘ਚ ਭਾਦਸੋਂ ਵਾਸੀਆਂ ਨੇ ਵੱਧ-ਚੜ੍ਹਕੇ ਹਿੱਸਾ ਲਿਆ। ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੀ ਪੰਜਾਬ ਮਿਊਂਸੀਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ (ਪੀ.ਐਮ.ਆਈ.ਡੀ.ਸੀ.) ਦੇ ਪ੍ਰਾਜੈਕਟ ਡਾਇਰੈਕਟਰ ਡਾ. ਪੂਰਨ ਸਿੰਘ, ਸੀਨੀਅਰ ਮੈਨੇਜਰ ਸ੍ਰੀ ਗੁਰਪ੍ਰੀਤ ਸਿੰਘ, ਜੈ ਸ਼੍ਰੀ, ਮੁਕਤੀ, ਕਾਰਜ ਸਾਧਕ ਅਫ਼ਸਰ ਅਸ਼ੀਸ਼ ਕੁਮਾਰ ਅਤੇ ਰਾਕੇਸ਼ ਕੁਮਾਰ, ਗੁਰਮੀਤ, ਚੁੰਨੀ ਲਾਲ, ਗੋਪਾਲ ਸਿੰਘ ਖਨੌੜਾ, ਅਮਿਤ ਕੋਹਲੀ, ਸ਼ਕਤੀ ਅਤੇ ਸੰਜੀਵਨ ਨੇ ਵੀ ਸ਼ਮੂਲੀਅਤ ਕੀਤੀ।
ਇਸੇ ਦੌਰਾਨ ਸ੍ਰੀਮਤੀ ਜੀਵਨ ਜੋਤ ਕੌਰ ਨੇ ਦੱਸਿਆ ਕਿ ਸਫ਼ਾਈ ਦਾ ਸੱਭ ਤੋਂ ਵੱਡਾ ਮੁਕਾਬਲਾ ਚੱਲ ਰਿਹਾ ਹੈ ਤੇ ਸਵੱਛਤਾ ਬਾਬਤ ‘ਸਵੱਛਤਾ ਐਪ’ ਰਾਹੀਂ ਅੰਕੜੇ ਰੋਜ਼ਾਨਾ ਦੇ ਆਧਾਰ ‘ਤੇ ਇਕੱਠੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਰਵੇਖਣ ‘ਚ ਪੀ.ਐਮ.ਆਈ.ਡੀ.ਸੀ. ਤੇ ਸਥਾਨਕ ਸਰਕਾਰਾਂ ਦੇ ਖੇਤਰੀ ਡਿਪਟੀ ਡਾਇਰੈਕਟਰ ਦਫ਼ਤਰ ਦੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਦਿਨ ਰਾਤ ਮਿਹਨਤ ਸਦਕਾ ਭਾਦਸੋਂ ਨੇ ਸਵੱਛਤਾ ਐਪ ਅਤੇ ਸਥਾਨਕ ਵਸਨੀਕਾਂ ਦੇ ਵੱਲੋਂ ਦਿੱਤੀ ਪ੍ਰਤੀਕਿਰਿਆ ਵਿੱਚ ਅੱਜ ਦੇ ਦਿਨ 55ਵਾਂ ਸਥਾਨ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਭਾਦਸੋਂ ‘ਚ ਟੀਮਾਂ ਵੱਲੋਂ ਰੋਜ਼ਾਨਾ ਲੋਕਾਂ ਨੂੰ ਸਵੱਛਤਾ ਬਾਬਤ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

Leave a Reply

Your email address will not be published. Required fields are marked *