ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਵੱਲੋ 27 ਫਰਬਰੀ ਨੂੰ ਲਹਿਰਾਂ ਮਹੁੱਬਤ ਥਰਮਲ ਪਲਾਟ ਤੇ ਕਨਵੈਨਸ਼ਨ ਕੀਤੀ ਜਾਵੇਗੀ : ਚਾਹਲ
ਪਟਿਆਲਾ: 24 ਫਰਬਰੀ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮਨੈਜਮੇਟ ਵੱਲੋ ਬਠਿਡਾ,ਰੋਪੜ ਥਰਮਲ ਪਲਾਟ ਦੇ ਦੋ ਯੁਨਿਟ ਵਿਰੁੱਧ ਅਤੇ ਮੰਨੀਆਂ ਮੰਗਾਂ ਲਾਗੂ ਕਰਾਉਣ ਲਈ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨੇ ਵੈਸਟ ਜ਼ੋਨ (ਬਠਿਡਾਂ) ਦੇ ਬਿਜਲੀ ਮੁਲਾਜਮਾਂ ਦੀ ਕਨਵੈਨਸ਼ਨ 27 ਫਰਬਰੀ ਨੂੰ ਲਹਿਰਾਂ ਮਹੁੱਬਤ ਥਰਮਲ ਪਲਾਟ ਤੇ ਕਰਨ ਦਾ ਫੈਸਲਾ ਕੀਤਾ ਹੈ।
ਮੰਚ ਦੇ ਸੁਬਾਈ ਕਨਵੀਨਰ ਹਰਭਜਨ ਸਿੰਘ ਪਿਖਲਣੀ,ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ 27 ਫਰਬਰੀ ਦੀ ਕਨਵੈਨਸ਼ਨ ਵਿੱਚ ਬਠਿਡਾ, ਮੁਕਤਸਰ, ਫਿਰੋਜਪੁਰ,ਫਰੀਦਕੋਟ ਵੰਡ ਸਰਕਲਾਂ ਦੇ ਕਾਮੇ ਅਤੇ ਲਹਿਰਾਂ ਮਹੁੱਬਤ ਥਰਮਲ ਪਲਾਟ ਦੇ ਵਰਕਰ ਸਾਮਲ ਹੋਣਗੇ।
ਆਗੂਆਂ ਨੇ ਕਿਹਾ ਪੰਜਾਬ ਦੇ ਬਿਜਲੀ ਕਾਮੇ ਪਿਛਲੇ ਲੰਮੇ ਸਮੇ ਤੋ ਥਰਮਲ ਨੂੰ ਬੰਦ ਕਰਨ ਵਿਰੁੱਧ ਸੰਘਰਸ ਕਰ ਰਹੇ ਹਨ ਪ੍ਰਤੂੰ ਪੰਜਾਬ ਸਰਕਾਰ ਇਸ ਸਬੰਧੀ ਮੁਲਾਜਮ ਜਥੇਬੰਦੀਆਂ ਨਾਲ ਮੀਟਿੰਗ ਹੀ ਨਹੀ ਕਰ ਰਹੀ ਜਿਸ ਕਾਰਨ ਬਿਜਲੀ ਮੁਲਾਜਮਾਂ ਵਿੱਚ ਭਾਰੀ ਰੋਹ ਹੈ।ਇਸੇ ਤਰਾਂ ਬਿਜਲੀ ਨਿਗਮ ਦੀ ਮਨੈਜਮੇਟ ਮੁਲਾਜਮ ਜਥੇਬੰਦੀਆਂ ਨਾਲ ਮੀਟਿੰਗਾ ਕਰਕੇ ਕੀਤੇ ਫੈਸਲਿਆਂ ਨੂੰ ਲਾਗੂ ਨਹੀ ਕਰ ਰਹੀ। ਉਹਨਾ ਕਿਹਾ ਬਿਜਲੀ ਨਿਗਮ ਦੀ ਮਨੈਜਮੇਟ ਨੇ 23 ਸਾਲਾਂ ਪ੍ਰਮੋਸਨ ਸਕੇਲ ਬਿਨਾਂ ਕਿਸੇ ਸ਼ਰਤ ਤੋ ਸਾਰੇ ਮੁਲਾਜਮਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਲੇਕਿਨ ਲੰਮਾ ਸਮਾ ਬੀਤ ਜਾਣ ਬਾਵਜੂਦ ਮੁਲਾਜਮਾਂ ਦੇ ਮਸਲੇ ਹੱਲ ਨਹੀ ਕੀਤੇ ਜਾ ਰਹੈ।ਉਹਨਾ ਕਿਹਾ ਕਿ ਬਿਜਲੀ ਨਿਗਮ ਦੀ ਮਨੈਜਮੇਟ ਵੱਲੋ ਸਬ ਸਟੇਸ਼ਨਾਂ ਤੇ ਐਸ.ਐਸ.ਏ ਤੇ ਐਸ.ਐਸ.ਉ ਦੀਆਂ ਅਸਾਮੀਆਂ ਲਗਾਤਾਰ ਘਟਾਈਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਬਿਜਲੀ ਨਿਗਮ ਵਿੱਚ 1987 ਵਿੱਚ ਇੱਕ ਲੱਖ 19 ਹਜਾਰ ਕਾਮੇ ਕੰਮ ਕਰਦੇ ਸੀ ਜਿਹੜੇ ਹੁਣ ਘਟ ਕੇ 33 ਹਜਾਰ ਰਹਿ ਗਏ ਹਨ।ਉਹਨਾ ਕਿਹਾ ਕਿ ਮੁਲਾਜਮਾਂ ਤੇ ਕੰਮ ਦਾ ਭਾਰ ਵਧ ਰਿਹਾ ਹੈ।ਜਿਸ ਕਾਰਨ ਮੁਲਾਜ਼ਮ ਸਮੇ ਤੋ ਪਹਿਲਾ ਆਪਣੀ ਇੱਛਾ ਨਾਲ ਸੇਵਾ ਮੁਕਤ ਹੋ ਰਹੇ ਹਨ।ਇਸ ਕਾਰਨ ਕੰਮ ਕਰਨ ਵਾਲੇ ਮੁਲਾਜ਼ਮਾ ਤੇ ਕੰਮ ਦਾ ਭਾਰ ਵਧ ਰਿਹਾ ਹੈ।ਉਹਨਾਂ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮਨੈਜਮੇਟ ਤੋ ਮੰਗ ਕੀਤੀ ਕਿ ਬਿਜਲੀ ਮੁਲਾਜਮਾਂ ਦੇ ਮਸਲੇ ਹੱਲ ਕੀਤੇ ਜਾਣ।

