ਪਟਿਆਲਾ

ਨਗਰ ਕੋਂਸਲ ਅਮਲੋਹ ਨਿਯਮਾ ਨੂੰ ਛਿੱਕੇ ਟੰਗ ਕੇ ਆਪਣੇ ਚਹੇਤਿਆਂ ਨੂੰ ਕਰ ਰਹੀ ਹੈ ਖੁਸ਼ – ਰਾਜੂ ਖੰਨਾ, ਪਰਦੀਪ ਗਰਗ, ਵਿੱਕੀ ਮਿੱਤਲ

ਅਮਲੋਹ, 28 ਫਰਵਰੀ (ਮਧੂਸਾਰ ਬਿਊਰੋ) ਨਗਰ ਕੋਂਸਲ ਅਮਲੋਹ ਵੱਲੋਂ ਸਥਾਨਿਕ ਵਿਧਾਇਕ ਕਾਕਾ ਰਣਦੀਪ ਸਿੰਘ ਦੀ ਸ਼ੈਅ ਤੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਜੋ ਵਿਕਾਸ ਦੇ ਕਾਰਜ ਕਰਵਾਏ ਜਾ ਰਹੇ ਹਨ, ਉਹਨਾਂ ਨੂੰ ਲੈ ਕੇ ਅੱਜ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਭਾਜਪਾ ਦੇ ਜਿਲ੍ਹਾ ਪ੍ਰਧਾਨ ਪਰਦੀਪ ਕੁਮਾਰ ਗਰਗ ਤੇ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ ਵੱਲੋਂ ਅਕਾਲੀ ਭਾਜਪਾ ਕੋਂਸਲਰਾਂ ਨੂੰ ਨਾਲ ਲੈ ਕੇ ਇੱਕ ਪ੍ਰੈਸ ਕਾਂਨਫਰੰਸ ਸ਼੍ਰੋਮਣੀ ਅਕਾਲੀ ਦਲ ਦੇ ਅਮਲੋਹ ਦਫਤਰ ਵਿੱਚ ਕੀਤੀ ਗਈ।

ਪ੍ਰੈਸ ਕਾਨਫਰੰਸ ਨੂੰ ਸਾਂਝੇ ਰੂਪ ਵਿੱਚ ਸੰਬੋਧਨ ਕਰਦੇ ਹੋਏ ਉਪਰੋਕਤ ਆਗੂਆਂ ਨੇ ਕਿਹਾ ਕਿ ਨਗਰ ਕੋਂਸਲ ਦੀ ਪ੍ਰਧਾਨ ਕਿਰਨ ਸੂਦ ਤੇ ਉਸ ਦੇ ਪਤੀ ਹੈਪੀ ਸੂਦ ਵੱਲੋਂ ਨਗਰ ਕੋਂਲਸ ਐਕਟ ਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਆਪਣੀ ਮਰਜੀ ਮੁਤਾਬਿਕ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਗਲੀਆਂ ਦੀ ਪੂਟਾਈ ਕੀਤੀ ਜਾ ਰਹੀ ਹੈ ਜਦੋਂ ਕਿ ਪਹਿਲਾਂ ਪੁੱਟਿਆਂ ਗਲੀਆਂ ਅਜੇ ਤੱਕ ਨਹੀਂ ਬਣ ਸਕੀਆਂ, ਸਗੋਂ ਨਵੀਆਂ ਗਲੀਆਂ ਪੁੱਟ ਲਈਆਂ ਗਈਆਂ ਹਨ। ਜਦੋਂ ਗਲੀਆਂ ਦੀ ਪੁਟਾਈ ਦੇ ਮਾਮਲੇ ਨੂੰ ਲੈ ਕੇ ਵਾਰਡ ਨੰ 10 ਦੀ ਕੋਂਸਲਰ ਪੂਨਮ ਜਿੰਦਲ ਨੇ ਉਸ ਦੇ ਵਾਰਡ ਵਿੱਚ ਪੁੱਟੀ ਜਾ ਰਹੀ ਗਲੀ ਸਬੰਧੀ ਨਗਰ ਕੋਂਸਲ ਦੀ ਪ੍ਰਧਾਨ ਕਿਰਨ ਸੂਦ ਤੇ ਠੇਕੇਦਾਰ ਨਰਿੰਦਰ ਕੋਂਸਲ ਨੂੰ ਪੁੱਛਿਆ ਕਿ ਇਸ ਗਲੀ ਦੀ ਪੇਮੈਂਟ ਤਾਂ ਤੁਹਾਨੂੰ ਹੋ ਚੁੱਕੀ ਹੈ, ਪਰ ਜਦੋਂ ਹੁਨ ਸਾਡੇ ਵੱਲੋਂ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਇਹ ਮਾਮਲਾ ਚੁੱਕਿਆ ਗਿਆ ਤਾਂ ਤੁਸੀਂ ਇਸ ਅਧੁਰੀ ਪਈ ਗਲੀ ਨੂੰ ਛੱਡ ਕੇ ਇਸ ਨਵੀਂ ਗਲੀ ਨੂੰ ਪੁੱਟਣ ਲੱਗ ਗਏ ਹੋ, ਤਾਂ ਇਸ ਤੇ ਭੜਕ ਕੇ ਠੇਕੇਦਾਰ ਨਰਿੰਦਰ ਕੋਸ਼ਲ ਤੇ ਨਗਰ ਕੋਂਸਲ ਦੀ ਪ੍ਰਧਾਨ ਕਿਰਨਸੂਦ ਦੇ ਪਤੀ ਹੈਪੀ ਸੂਦ ਨੇ ਕੋਂਸਲਰ ਬੀਬੀ ਪੂਨਮ ਜਿੰਦਲ ਨਾਲ ਬੱਤਮੀਜੀ ਕਰਦੇ ਹੋਏ ਧੱਕਾਮੁੱਕੀ ਕੀਤੀ। ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਥਾਣਾ ਮੁਖੀ ਅਮਲੋਹ ਨੂੰ ਕੀਤੀ ਗਈ ਹੈ। ਰਾਜੂ ਖੰਨਾ ਨੇ ਕਿਹਾ ਕਿ ਇੱਕ ਮਹਿਲਾ ਕੋਂਸਲਰ ਜਿਹੜੀ ਕਿ ਨਗਰ ਕੋਂਸਲ ਦੀ ਸੀਨੀ ਮੀਤ ਪ੍ਰਧਾਨ ਦੇ ਆਹੁਦੇ ਤੇ ਰਹਿ ਚੁੱਕੀ ਹੈ ਜਿਸ ਨੂੰ ਨਗਰ ਕੋਂਸਲ ਦੇ ਸਾਰੇ ਨਿਯਮਾਂ ਬਾਰੇ ਪੂਰੀ ਜਾਣਕਾਰੀ ਹੈ, ਨਾਲ ਧੱਕਾਮੁੱਕੀ ਕਰਨਾ ਬਹੁਤ ਹੀ ਘਟੀਆਂ ਤੇ ਨਿੰਦਣਯੋਗ ਕਾਰਵਾਈ ਹੈ। ਜਿਸ ਨੂੰ ਉਹ ਕਦੇ ਵੀ ਸਹਿਣ ਨਹੀਂ ਕਰਣਗੇ। ਭਾਜਪਾ ਦੇ ਜਿਲ੍ਹਾ ਪ੍ਰਧਾਨ ਪਰਦੀਪ ਗਰਗ ਤੇ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਤਲ ਨੇ ਕਿਹਾ ਕਿ ਜੇਕਰ ਨਗਰ ਕੋਂਸਲ ਦੀ ਪ੍ਰਧਾਨ ਕਿਰਨ ਸੂਦ ਦੀ ਥਾਂ ਤੇ ਹੈਪੀ ਸੂਦ ਪ੍ਰਧਾਂਨਗੀ ਕਰੇਗਾ ਜਾਂ ਵਿਕਾਸ ਦੇ ਕੰਮਾਂ ਨੂੰ ਗਲਤ ਢੰਗ ਨਾਲ ਕਰਵਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਘਿਰਾਓ ਕਰਨਗੇ ਉੱਥੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਨਗਰ ਕੋਂਸਲ ਦਾ ਘਿਰਾਓ ਵੀ ਕੀਤਾ ਜਾਵੇਗਾ ਕਿਉਂਕਿ ਨਗਰ ਕੋਂਸਲ ਦੀ ਪ੍ਰਧਾਨ ਕਿਰਨ ਸੂਦ ਹੈ ਨਾ ਕਿ ਉਸ ਦਾ ਪਤੀ ਹੈਪੀ ਸੂਦ। ਉਪਰੋਕਤ ਆਗੂਆਂ ਨੇ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਨਗਰ ਕੋਂਸਲ ਵੱਲੋਂ ਜੋ ਵਿਕਾਸ ਦੇ ਕੰਮ ਅਜੇ ਤੱਕ ਨਹੀਂ ਹੋਏ ਉਹਨਾਂ ਦੀ ਰਕਮ ਵੀ ਠੇਕੇਦਾਰਾਂ ਨੂੰ ਜਾਰੀ ਕਰ ਦਿੱਤੀ ਗਈ ਹੈ ਜਦੋਂ ਕਿ ਇਹ ਰਕਮ ਕੰਮ ਹੋਣ ਤੋਂ ਬਾਅਦ ਹੀ ਜਾਰੀ ਹੋਣੀ ਚਾਹੀਦੀ ਹੈ। ਉਹਨਾਂ ਸਥਾਨਿਕ ਸਰਕਾਰਾਂ ਵਿਭਾਗ ਤੋਂ ਇਸ ਜਾਰੀ ਹੋਈ ਰਕਮ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ। ਇਸ ਪ੍ਰੈਸ ਕਾਨਫਰੰਸ ਸਮੇਂ ਸੀਨੀ ਆਗੂ ਡਾ ਰਘੁਬੀਰ ਸ਼ੁਕਲਾ, ਜਿਲ੍ਹਾ ਸ਼ਹਿਰੀ ਯੂਥ ਪ੍ਰ੍ਰਧਾਨ ਕਮਲਜੀਤ ਸਿੰਘ ਗਿੱਲ, ਮੰਡਲ ਪ੍ਰਧਾਨ ਵਿਨੋਦ ਕੁਮਾਰ ਮਿੱਤਲ, ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਜੈਲਾ, ਕੋਂਸਲਰ ਬੀਬੀ ਪੂਨਮ ਜਿੰਦਲ, ਕੋਂਸਲਰ ਰਜਨੀ ਮਿੱਤਲ, ਕੋਂਸਲਰ ਸੂਨੀਤਾ ਰਾਣੀ, ਕੋਂਸਲਰ ਨੀਨਾ ਦੇਵੀ ਸ਼ਾਹੀ, ਸਾਬਕਾ ਕੋਂਸਲਰ ਸੋਹਣ ਸਿੰਘ, ਪੰਮੀ ਜਿੰਦਲ, ਸਾਬਕਾ ਕੋਂਸਲਰ ਪਰਮਜੀਤ ਰੁਪਾਲ, ਸਾਬਕਾ ਕੋਂਸਲਰ ਰਾਕੇਸ਼ ਕੁਮਾਰ ਬਬਲੀ, ਗੁਰਨਾਮ ਪੁਰੀ, ਸਾਬਕਾ ਕੋਂਸਲਰ ਜਗਤਾਰ ਸਿੰਘ ਜੱਗਾ, ਗੁਰਪ੍ਰੀਤ ਸਿੰਘ ਗੁਰੀ, ਬੀਬੀ ਬਲਵਿੰਦਰ ਕੌਰ, ਬੀਬੀ ਸਤਵਿੰਦਰ ਕੌਰ ਗਿੱਲ, ਬੀਬੀ ਜਸਵਿੰਦਰ ਕੌਰ ਬੇਬੀ, ਬੀਬੀ ਲਖਵੀਰ ਕੌਰ ਪ੍ਰਧਾਨ, ਪਰਮਿੰਦਰ ਸਿੰਘ ਨੀਟਾ ਸੰਧੂ, ਦਰਸ਼ਨ ਸਿੰਘ ਔਲਖ, ਜੱਥੇ ਗੁਰਦੀਪ ਸਿੰਘ ਮੰਡੋਫਲ, ਤਰਸੇਮ ਸਿੰਘ, ਜੱਥ ਮਾਨ ਸਿੰਘ ਬੈਣਾ, ਬਿੱਲਾ ਅਮਲੋਹ, ਚਰਨਜੀਤ ਗੋਲਡੀ ਅਰੋੜਾ, ਗਗਨਦੀਪ ਖੁੱਲਰ, ਬੀਬੀ ਸੰਯੋਗਤਾ ਰਾਣੀ, ਬੀਬੀ ਰਵਿੰਦਰ ਰਾਣੀ ਲੁਟਾਵਾ, ਜਗਦੀਸ਼ ਸਿੰਘ ਰਾਣਾ, ਬੀਬੀ ਗੁਰਮੀਤ ਕੌਰ ਵਿਰਕ, ਬੀਬੀ ਗੁਰਦੀਪ ਕੌਰ ਅਮਲੋਹ, ਬਿੱਟੂ ਕੈਂਥ, ਮਿੰਟੂ ਅਰੋੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ।

Leave a Reply

Your email address will not be published. Required fields are marked *