ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਮੁਲਾਜ਼ਮਾਂ ਨੇ 21 ਮਾਰਚ ਨੂੰ ਅਰਥੀ ਫੂਕ ਰੈਲੀਆਂ ਕਰਨ ਦਾ ਕੀਤਾ ਫੈਸਲਾ
ਪਟਿਆਲਾ 16 ਮਾਰਚ (ਮਧੂਸਾਰ ਬਿਊਰੋ) ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਮੁੱਖ ਦਫਤਰ ਨਾਭਾ ਰੋਡ ਵਿਖੇ ਮੁਲਾਜ਼ਮਾਂ ਦੀ ਜਨਰਲ ਇੱਕਤਰਤਾ ਹੋਈ ਇਸ ਵਿੱਚ ਫੈਡਰੇਸ਼ਨ ਆਗੂ ਦਰਸ਼ਨ ਸਿੰਘ ਲੁਬਾਣਾ, ਮੋਹਨ ਸਿੰਘ ਨੇਗੀ, ਜਗਮੋਹਨ ਨੋਲੱਖਾ, ਨਾਰੰਗ ਸਿੰਘ, ਅਮਰਜੀਤ ਧਾਲੀਵਾਲ, ਸੂਰਜਪਾਲ ਯਾਦਵ, ਕੇਸਰ ਸਿੰਘ ਸੈਣੀ ਅਤੇ ਤਿਰਵੈਣੀ ਪ੍ਰਸਾਦ ਤਿਵਾੜੀ ਸ਼ਾਮਲ ਹੋਏ।
ਇਸ ਦੌਰਾਨ ਬੋਰਡ ਵਿਚਲੇ ਕਰਮਚਾਰੀਆਂ ਦੀਆਂ ਤਰੱਕੀਆਂ ਵਿੱਚ ਆਈ ਖੜੋਤ, ਸਫਾਈ ਸੇਵਕਾਂ ਨੂੰ ਨਿਯਮਤ ਕਰਨ, ਬੋਰਡ ਵਿਚਲੀਆ ਖਾਲੀ ਪਈਆਂ ਦਰਜਾ ਤਿੰਨ ਅਤੇ ਦਰਜਾ ਚਾਰ ਕਰਮਚਾਰੀਆਂ ਦੀਆਂ ਆਸਾਮੀਆਂ ਤੇ ਨਵੀਂ ਭਰਤੀ ਕਰਨ ਅਤੇ ਬਣਦੀਆਂ ਸਹੂਲਤਾਂ ਦੇਣ ਵਰਗੇ ਇਸ਼ੁਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਫੈਡਰੇਸ਼ਨ ਦੇ ਸੁਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਰਮਚਾਰੀ ਹਿੱਤਾਂ ਲਈ ਬੋਰਡ ਵਿਚਲੀ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡੇਰੇਸ਼ਨ ਕਮੇਟੀ ਦੀ ਚੋਣ ਸਰਵਸਮਤੀ ਨਾਲ ਕੀਤੀ ਗਈ, ਜਿਸ ਵਿੱਚ ਪ੍ਰਧਾਨ ਸ੍ਰੀ ਰਾਕੇਸ ਕੁਮਾਰ, ਚੇਅਰਮੈਨ ਸ੍ਰੀ ਜਰਨੈਲ ਸਿੰਘ, ਸੀਨੀਅਰ ਮੀਤ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ, ਜਨਰਲ ਸਕੱਤਰ ਸ੍ਰੀ ਬਿਕਰਮਜੀਤ ਸਿੰਘ, ਵਾਇਸ ਪ੍ਰਧਾਨ ਸ੍ਰੀ ਜੱਟਾ ਸ਼ੰਕਰ, ਮੀਤ ਪ੍ਰਧਾਨ ਸ੍ਰੀ ਉੱਤਮਜੀਤ ਸਿੰਘ, ਸ੍ਰੀ ਪਰਮਜੀਤ ਸਿੰਘ, ਸ੍ਰੀ ਤਰਸੇਮ ਸਿੰਘ, ਵਾਇਸ ਚੇਅਰਮੈਨ ਸ੍ਰੀ ਲਖਵਿੰਦਰ ਸਿੰਘ, ਜੁਆਇੰਟ ਸਕੱਤਰ ਸ੍ਰੀ ਵਿਜੈ ਸਿੱਧੂ, ਖਜਾਨਚੀ ਸ੍ਰੀ ਰਾਮ ਬਹਾਦੁਰ, ਮੁੱਖ ਸਲਾਹਕਾਰ ਸ੍ਰੀ ਸਰਬਜੀਤ ਸਿੰਘ, ਸਲਾਹਕਾਰ ਸ੍ਰੀ ਸਤਨਾਮ ਸਿੰਘ, ਐਡੀਟਰ ਪ੍ਰਸ਼ੋਤਮ ਸਿੰਘ ਚੁਣੇ ਗਏ।
ਚੁਣੀ ਗਈ ਕਮੇਟੀ ਦਾ ਪ੍ਰੈਸ ਨੋਟ ਜਾਰੀ ਕਰਦੇ ਹੋਏ ਦਰਸ਼ਨ ਸਿੰਘ ਲੁਬਾਣਾ, ਮੋਹਨ ਸਿੰਘ ਨੇਗੀ ਤੇ ਜਗਮੋਹਨ ਨੋ-ਲੱਖਾ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮੁਲਾਜ਼ਮਾਂ ਦੀਆਂ ਮੰਗਾਂ, ਕੱਚੇ ਦਿਹਾੜੀਦਾਰ, ਕੰਟਰੈਕਟ, ਆਊਟ ਸੋਰਸ ਅਤੇ ਪਾਰਟ ਟਾਇਮ ਕਰਮਚਾਰੀਆਂ ਨੂੰ ਰੈਗੂਲਰ ਕਰਵਾਉਣ, ਤਿੰਨ ਡੀ.ਏ.ਦੀਆਂ ਕਿਸ਼ਤਾਂ ਤੇ 22 ਮਹੀਨਿਆਂ ਦਾ ਸਾਰਾ ਬਕਾਇਆ ਨਕਦ ਜਾਰੀ ਕਰਵਾਉਣਾ, ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਇਤਿਹਾਸਕ ਫੈਸਲਾ ਕਿ ”ਬਰਾਬਰ-ਕੰਮ-ਬਰਾਬਰ” ਤਨਖਾਹਾਂ ਦਿੱਤੀਆਂ ਜਾਣ ਲਾਗੂ ਕਰਵਾਉਣ ਅਤੇ ਸਾਲ 2004 ਤੋਂ ਪੁਰਾਣੀ ਪ੍ਰਚਲਿਤ ਪੈਨਸ਼ਨ ਬਹਾਲ ਕਰਵਾਉਣ, ਵਰਗੇ ਇਸ਼ੁਆਂ ਨੂੰ ਲੈ ਕੇ ”ਪੰਜਾਬ ਵਿਧਾਨ ਸਭਾ” ਦੇ ਬੱਜਟ ਸ਼ੈਸਨ ਮੌਕੇ ਮਿਤੀ 21 ਮਾਰਚ ਨੂੰ ਜਿਲਾ ਸਦਰ ਮੁਲਾਜ਼ਮਾਂ ਤੇ ਅਰਥੀ ਫੂਕ ਰੈਲੀਆਂ ਕੀਤੀਆ ਜਾਣਗੀਆਂ ਅਤੇ ਮਿਤੀ 24 ਮਾਰਚ ਨੂੰ ਫੈਡਰੇਸ਼ਨ ਨਾਲ ਸਬੰਧਤ 16 ਜੱਥੇਬੰਦੀਆਂ ਜਿਸ ਵਿੱਚ ਪੈਨਸ਼ਨਰ ਵੀ ਸ਼ਾਮਿਲ ਹੋਣਗੇ। ਬਜਟ ਪੇਸ਼ ਹੋਣ ਵਾਲੇ ਦਿਨ ”ਚੰਡੀਗੜ੍ਹ ਵਿਖੇ ਹਲਾ ਬੋਲ ” ਰੈਲੀ ਕਰਕੇ ਵਿਧਾਨ ਸਭਾ ਵਲ ਮਾਰਚ ਕੀਤਾ ਜਾਵੇਗਾ। ਦਰਸ਼ਨ ਸਿੰਘ ਲੁਬਾਣਾ ਨੇ ਠੇਕਾ ਮੁਲਾਜ਼ਮਾਂ ਐਕਸ਼ਨ ਕਮੇਟੀ ਪੰਜਾਬ ਵਲੋਂ ਚੰਡੀਗੜ੍ਹ ਵਿਖੇ ਸ਼ੁਰੂ ਕੀਤੀ ਭੁੱਖ ਹੜਤਾਲ ਦੀ ਹਮਾਇਤ ਕੀਤੀ।

