ਹਰਿਆਣਾ ਸਰਕਾਰ ਵੱਲੋਂ ਸੱਤ ਆਈ.ਏ.ਐਸ. ਅਤੇ ਇਕ ਐਚ.ਸੀ.ਐਸ. ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼
ਚੰਡੀਗੜ, 20 ਮਾਰਚ (ਮਧੂਸਾਰ ਬਿਊਰੋ) ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 7 ਆਈ.ਏ.ਐਸ. ਅਤੇ ਇਕ ਐਚ.ਸੀ.ਐਸ. ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਕੱਤਰ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਕੱਤਰ, ਹਰਿਆਣਾ ਸਾਸ਼ਨ ਸੁਧਾਰ ਅਥਾਰਿਟੀ ਦੇ ਡਾਇਰੈਕਟਰ ਜਨਰਲ, ਉਦਯੋਗਿਕ ਸਿਖਲਾਈ ਅਤੇ ਰੁਜਗਾਰ ਦੇ ਡਾਇਰੈਕਟਰ ਜਨਰਲ ਅਤੇ ਹਰਿਆਣਾ ਕੌਸ਼ਲ ਵਿਕਾਸ ਉਦਯੋਗਿਕ ਸਿਖਲਾਈ ਅਤੇ ਰੁਜਗਾਰ ਵਿਭਾਗ ਦੇ ਸਕੱਤਰ, ਕੁੰਡਲੀ ਮਾਨੇਸਰ ਪਲਵਲ ਅਥਾਰਿਟੀ ਦੇ ਓ.ਐਸ.ਡੀ. ਅਤੇ ਨਾਮਜਦ ਸੀ.ਈ.ਓ. ਟੀ.ਐਲ. ਸਤਿਆਪ੍ਰਕਾਸ਼ ਨੂੰ ਰਾਜਾ ਸ਼ੇਖਰ ਵੁੰਡਰੂ ਦੀ ਸਥਾਨ ‘ਤੇ ਹਰਿਆਣਾ ਰਾਜ Àਦਯੋਗਿਕ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ, ਹਰਿਆਣਾ ਵਿੱਤੀ ਨਿਗਮ ਦੇ ਪ੍ਰਬੰਧ ਨਿਦੇਸ਼ਕ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ। ਉਹ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਕੱਤਰ, ਹਰਿਆਣਾ ਪ੍ਰਸਾਸ਼ਨ ਸੁਧਾਰ ਅਥਾਰਿਟੀ ਦੇ ਡਾਇਰੈਕਟਰ ਜਨਰਲ, ਉਦਯੋਗਿਕ ਸਿਖਲਾਈ ਅਤੇ ਰੁਜਗਾਰ ਦੇ ਡਾਇਰੈਕਟਰ ਜਨਰਲ ਅਤੇ ਹਰਿਆਣਾ ਕੌਸ਼ਲ ਵਿਕਾਸ ਉਦਯੋਗਿਕ ਸਿਖਲਾਈ ਅਤੇ ਰੁਜਗਾਰ ਵਿਭਾਗ ਦੇ ਸਕੱਤਰਠ ਕੁੰਡਲੀ ਮਾਨੇਸਰ ਪਲਵਲ ਅਥਾਰਿਟੀ ਦੇ ਓ.ਐਸ.ਡੀ. ਅਤੇ ਨਾਮਜਦ ਸੀ.ਈ.ਓ. ਵੱਜੋਂ ਵੀ ਕੰਮ ਕਰਦੇ ਰਹਿਣਗੇ।
ਨਗਰ ਨਿਗਮ, ਫ਼ਰੀਦਾਬਾਦ ਦੇ ਕਮਿਸ਼ਨਰ ਅਤੇ ਸਮਾਰਟ ਸਿਟੀ, ਫ਼ਰੀਦਾਬਾਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਹੰਮਦ ਸ਼ਾਇਨ ਨੂੰ ਸਮੀਰ ਪਾਲ ਸਰੋ ਦੀ ਥਾਂ ‘ਤੇ ਹਰਿਆਣਾ ਸੈਰ ਸਪਾਟਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ।
ਵਿਨੈ ਸਿੰਘ ਨੂੰ ਹਰਿਆਣਾ ਲੋਕ ਸੇਵਾ ਕਮਿਸ਼ਨ ਦਾ ਸਕੱਤਰ ਅਤੇ ਸੋਨੀਪਤ ਦੇ ਡਿਪਟੀ ਕਮਿਸ਼ਨਰ, ਮੋਤੀਲਾਲ ਨਹਿਰੂ ਖੇਡ ਸਕੂਲ, ਰਾਈ, ਸੋਨੀਪਤ ਦੇ ਪਿੰ੍ਰਸੀਪਲ ਅ²ਤੇ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਕੈਥਮਲਿਸ ਮਕਰੰਦ ਪਾਂਡੂਰੰਗ ਨੂੰ ਟੀ.ਐਲ. ਸਤਿਆਪ੍ਰਕਾਸ਼ ਦੀ ਥਾਂ ‘ਤੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਕੱਤਰ ਦਾ ਕਾਰਜਭਾਰ ਸੌਂਪਿਆ ਹੈ।
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ ਅਤੇ ਮਹਿਲਾ ਵਿਕਾਸ ਨਿਗਮ ਦੀ ਪ੍ਰਬੰਧ ਨਿਦੇਸ਼ਕ ਅਤੇ ਹਰਿਆਣਾ ਰਾਜ ਬਾਲ ਅਧਿਕਾਰ ਸਰੰਖਣ ਕਮਿਸ਼ਨ ਦੀ ਸਕੱਤਰ ਅਨਿਤਾ ਯਾਦਵ ਨੂੰ ਇਕ ਖਾਲੀ ਪੋਸਟ ‘ਤੇ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ, ਗੁਰੂਗ੍ਰਾਮ ਦੀ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਹੈ।
ਕਰਨਾਲ ਅਤੇ ਰੋਹਤਕ ਮੰਡਲ ਦੇ ਕਮਿਸ਼ਨਰ ਪੰਕਜ ਯਾਦਵ ਨੂੰ ਉਨਾ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਅਭਿਲੇਖਾਗਾਰ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਕੱਤਰ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ ਜਦੋ ਕਿ ਪਹਿਲਾਂ ਇਹ ਅਹੁੱਦੇ ‘ਤੇ ਪ੍ਰਵੀਨ ਕੁਮਾਰ ਨਿਯੁਕਤ ਸਨ।
ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਗੁਰੂਗ੍ਰਾਮ ਦੇ ਪ੍ਰਸਾਸ਼ਨ ਅਤੇ ਸ਼ਹਿਰੀ ਸੰਪਦਾ, ਗੁਰੂਗ੍ਰਾਮ ਦੇ ਵਧੀਕ ਨਿਦੇਸ਼ਕ ਚੰਦਰ ਸ਼ੇਖਰ ਖਰੇ ਨੂੰ ਗੁਰੂਗ੍ਰਾਮ ਮਹਾਨਗਰੀ ਸਿਟੀ ਬੱਸ ਲਿਮੀਟਿਡ ਗੁਰੂਗ੍ਰਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵੱਧ ਕਾਰਜਭਾਰ ਵੀ ਸੌਂਪਿਆ ਗਿਆ ਹੈ।
ਹਰਿਆਣਾ ਰਾਜ ਸਹਿਕਾਰੀ ਵੰਡ ਅਤੇ ਸਪਲਾਈ ਮਾਰਕਟਿੰਗ ਫ਼ੈਡਰੇਸ਼ਨ ਦੇ ਵਿਜੀਲੈਂਸ ਅਧਿਕਾਰੀ, ਹਰਿਆਣਾ ਟ੍ਰਾਂਸਪੋਰਟ, ਚੰਡੀਗੜ ਦੇ ਜਨਰਲ ਮੈਨੇਜਰ, ਨਗਰ ਨਿਗਮ, ਓਲਡ ਫ਼ਰੀਦਾਬਾਦ ਦੇ ਸੰਯੁਕਤ ਕਮਿਸ਼ਨਰ ਆਸ਼ੂਤੋਸ਼ ਰਾਜਨ ਨੂੰ ਹਰਿਆਣਾ ਰਾਜ ਸਹਿਕਾਰੀ ਵੰਡ ਅਤੇ ਸਪਲਾਈ ਮਾਰਕਟਿੰਗ ਫ਼ੈਡਰੇਸ਼ਨ (ਹੈਫ਼ੇਡ) ਦੇ ਵਿਜੀਲੈਂਸ ਅਧਿਕਾਰੀ ਅਤੇ ਨਗਰ ਨਿਗਮ, ਓਲਡ ਫ਼ਰੀਦਾਬਾਦ ਦੇ ਜੁਆਇੰਟ ਕਮਿਸ਼ਨਰ ਨਿਯੁਕਤ ਕੀਤਾ ਹੈ।

