ਪੰਜਾਬਪਟਿਆਲਾ

ਵੱਖ-ਵੱਖ ਮਾਮਲਿਆਂ ਵਿੱਚ ਚਾਰ ਵਿਅਕਤੀਆਂ ਕੋਲੋਂ ਦੋ ਗੱਡੀਆਂ ਸਮੇਤ 864 ਬੋਤਲਾਂ ਦੇਸੀ ਸ਼ਰਾਬ ਬਰਾਮਦ

ਪਟਿਆਲਾ, 20 ਮਾਰਚ (ਮਧੂਸਾਰ ਬਿਊਰੋ) ਪੰਜਾਬ ਪੁਲਿਸ ਵੱਲੋਂ ਨਸ਼ੇ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਪਾਰਟੀਆਂ ਵੱਲੋਂ ਵੱਖ-ਵੱਖ ਨਾਕਾਬੰਦੀ ਦੌਰਾਨ 4 ਵਿਅਕਤੀਆਂ ਨੂੰ 2 ਗੱਡੀਆਂ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 864 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਸ੍ਰੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮਿਤੀ 19/03/2018 ਨੂੰ ਏ.ਐਸ.ਆਈ. ਇਕਬਾਲ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੇ ਬੱਸ ਅੱਡਾ ਪਿੰਡ ਸੇਰਮਾਜਰਾ ਚੈਕਿੰਗ ਦੌਰਾਨ ਮੋਨੂੰ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਲੰਗੜੋਈ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਨੂੰ ਕਾਰ ਸੈਟਰੋ ਨੰਬਰ P2-੧੦1Q-੬੫੭੦ ਪਰ ਕਾਬੂ ਕਰਕੇ ਕਾਰ ਦੀ ਤਲਾਸ਼ੀ ਕਰਨ ‘ਤੇ ਕਾਰ ਵਿੱਚੋਂ 360 ਬੋਤਲਾਂ, ਸ਼ਰਾਬ ਠੇਕਾ ਦੇਸੀ ਮਾਰਕਾ ਸੰਤਰਾ (ਫ਼ਾਰ ਸੈਲ ਇੰਨ ਚੰਡੀਗੜ੍ਹ) ਬਰਾਮਦ ਹੋਈ ਇਸ ਦੇ ਖਿਲਾਫ ਮੁ:ਨੰ: 42 ਮਿਤੀ 19/03/2018 ਅ/ਧ 61/1/14 ਐਕਸਾਈਜ਼ ਐਕਟ ਥਾਣਾ ਪਸਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ । ਇਸੇ ਤਰਾਂ ਏ.ਐਸ.ਆਈ. ਜਸਵੀਰ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੇ ਜੀ.ਟੀ. ਰੋਡ ਪਟਿਆਲਾ ਸਰਹੰਦ ਰੋਡ ਗੇਟ ਮੋੜ ਖਲੀਫੇਵਾਲ ਤੋ ਚਲੈਲਾ ਚੈਕਿੰਗ ਦੌਰਾਨ ਗੋਰਵ ਪੁੱਤਰ ਵਿਜੈ ਕੁਮਾਰ ਵਾਸੀ ਗੁਰੂ ਤੇਗਬਹਾਦਰ ਨਗਰ ਖੰਨਾ ਜ਼ਿਲ੍ਹਾ ਲੁਧਿਆਣਾ ਅਤੇ ਪਰਮਜੀਤ ਸਿੰਘ ਪੁੱਤਰ ਇਸਵਰ ਦਾਸ ਵਾਸੀ ਮੁਹੱਲਾ ਧਰਮਪੁਰਾ ਲਲਹੇੜੀ ਰੋਡ ਖੰਨਾ ਜ਼ਿਲ੍ਹਾ ਲੁਧਿਆਣਾ ਨੂੰ ਵਰਨਾ ਕਾਰ ਨੰਬਰ 4L-੪3N4-੪੦੬੯ ਪਰ ਕਾਬੂ ਕਰਕੇ ਕਾਰ ਦੀ ਤਲਾਸ਼ੀ ਕਰਨ ‘ਤੇ ਕਾਰ ਵਿੱਚੋਂ 480 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੰਤਰਾ (ਫ਼ਾਰ ਸੈਲ ਇੰਨ ਚੰਡੀਗੜ੍ਹ) ਬਰਾਮਦ ਹੋਣ ਪਰ ਇਹਨਾਂ ਦੇ ਖਿਲਾਫ ਮ:ਨੰ: 72 ਮਿਤੀ 19/03/2018 ਅ/ਧ 61/1/14 ਐਕਸਾਈਜ਼ ਐਕਟ ਥਾਣਾ ਤ੍ਰਿਪੜੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ। ਇਸ ਤੋ ਇਲਾਵਾ ਹੌਲਦਾਰ ਅਮਰੀਕ ਚੰਦ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੇ ਛੋਟੀ ਨਦੀ ਪੁਲ ਨੇੜੇ ਘਲੋੜੀ ਗੇਟ ਮੜੀਆ ਪਾਸ ਚੈਕਿੰਗ ਦੌਰਾਨ ਬਲਜੀਤ ਸਿੰਘ ਉਰਫ ਮੋਟਾ ਪੁੱਤਰ ਬਿੱਲੂ ਸਿੰਘ ਵਾਸੀ ਪਿੰਡ ਖੇੜੀਗਿੱਲਾ ਥਾਣਾ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਨੂੰ ਕਾਬੂ ਕਰਕੇ ਇਸ ਦੇ ਕਬਜ਼ਾ ਵਿੱਚੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਅੰਪਾਇਰ ਨੰਬਰ 01 ਮੋਟਾ ਸੰਤਰਾ ਬਰਾਮਦ ਹੋਣ ‘ਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 69 ਮਿਤੀ 19/03/2018 ਅ/ਧ 61/1/14 ਥਾਣਾ ਕੋਤਵਾਲੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਹੈ।

Leave a Reply

Your email address will not be published. Required fields are marked *