ਪਟਿਆਲਾ

ਪੈਗੰਬਰਾਂ ਦੇ ਸਾਂਝੇ ਪੱਖਾਂ ਨੂੰ ਅੰਤਰ ਮਤ ਸੰਵਾਦ ਦੇ ਸੰਦਰਭ ‘ਚ ਸਮਝਣ ਲਈ ਸੰਵਾਦ

ਪਟਿਆਲਾ 20 ਮਾਰਚ (ਮਧੂਸਾਰ ਬਿਊਰੋ) ਗੁਰੂ ਗੋਬਿੰਦ ਸਿੰਘ ਚੇਅਰ, ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪੈਗੰਬਰਾਂ ਦੇ ਸਾਂਝੇ ਪੱਖਾਂ ਨੂੰ ਅੰਤਰ ਮਤ ਸੰਵਾਦ ਦੇ ਸੰਦਰਭ ਵਿਚ ਸਮਝਣ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ ਅਤੇ ਇਸ ਲੈਕਚਰ ਦੇ ਮੁੱਖ ਵਕਤਾ ਦਿੱਲੀ ਦੇ ਵਿਦਵਾਨ ਡਾ. ਭਰਤ ਝੁਨਝੁਨਵਾਲਾ ਨੇ ਕਿਹਾ ਕਿ ਵਿਭਿੰਨ ਪੈਗੰਬਰਾਂ ਦੇ ਸਾਂਝੇ ਗੁਣਾਂ ਦੀ ਪਛਾਣ ਕਰਨ ਨਾਲ ਸੰਸਾਰ ਵਿਚ ਹੋ ਰਹੇ ਝਗੜੇ ਘਟ ਸਕਦੇ ਹਨ।

ਸਾਰੇ ਖੋਜਾਰਥੀ, ਵਿਦਿਆਰਥੀ, ਅਧਿਆਪਕਾਂ ਦਾ ਅਤੇ ਮੁਖ ਵਕਤਾ ਨੂੰ ਜੀ ਆਇਆਂ ਆਖਦਿਆ ਕਿਹਾ ਕਿ ਧਰਮ ਲਈ ਸਭ ਤੋਂ ਮਹੱਤਵਪੂਰਨ ਪੈਗੰਬਰ ਅਤੇ ਉਸ ਦੁਆਰਾ ਮਿਲਿਆ ਸੰਦੇਸ਼ ਹੈ। ਧਾਰਮਿਕ ਅਨੁਭਵ ਉਹਨਾਂ ਦਾ ਸਾਂਝਾ ਹੀ ਹੁੰਦਾ ਹੈ ਅਤੇ ਉਹਨਾ ਦੁਆਰਾ ਦਿੱਤਾ ਸੰਦੇਸ਼ ਵੀ ਸਾਂਝੀਵਾਲਤਾ ਦੀ ਹਾਮੀ ਭਰਦਾ ਹੈ।
ਡਾ. ਝੁਨਝੁਨਵਾਲਾ ਨੇ ਆਪਣੀ ਪੁਰਾਤਣ ਖੋਜ ਵਿਧੀ ਦੇ ਅਧਾਰ ਤੇ ਇਸ ਗੱਲ ਤੇ ਜ਼ੋਰ ਦਿਤਾ ਕਿ ਸ੍ਰੀ ਰਾਮ ਚੰਦਰ ਜੀ ਦਾ ਜਨਮ ਪੰਜਾਬ ਵਿਚ ਘੜਾਮ ਵਿਖੇ ਹੋਇਆ ਸੀ। ਇਹ ਧਰਤੀ ਹੀ ਪ੍ਰਾਚੀਨ ਸਮੇਂ ਦੀ ਅਯੋਧਿਆ ਸੀ। ਡਾ. ਭਰਤ ਝੁਨਝੁਨਵਾਲਾ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਏਕਤਾ ਦੇ ਸੰਕਪਲ ਨੂੰ ਵਿਵਹਾਰ ਵਿਚ ਲਿਆਉਣ ਲਈ ਕਿਹਾ ਤੇ ਕੇਵਲ ਢਿੰਡੋਰਾ ਪਿੱਟਣ ਨਾਲ ਇਹ ਸੰਭਵ ਨਹੀ ਹੈ। ਉਹਨਾਂ ਨੇ ਸਾਮੀ ਧਰਮ ਪੈਗੰਬਰ ਅਤੇ ਭਾਰਤੀ ਧਰਮਾਂ ਹਿੰਦੂ ਦੇ ਪੈਗੰਬਾਂ ਦੇ ਜੀਵਨ ਨਾਲ ਮਿਲਦੀਆਂ ਸਾਂਝੀਆਂ ਜੀਵਨ ਪ੍ਰਵਿਰਤੀਆਂ ਨੂੰ ਖੋਲ ਕੇ ਦੱਸਿਆ ਅਤੇ ਇਸ ਲਈ ਉਹਨਾਂ ਦੇ ਸੰਦੇਸ਼ ਵਿਚ ਆਪਸੀ ਸਾਂਝੀਵਾਲਤਾ ਦਾ ਸੰਦੇਸ਼ ਇਕ ਹੀ ਬਣਦਾ ਹੈ। ਬਸ ਇਸ ਨੂੰ ਸਮਝਣ ਦੀ ਲੋੜ ਹੈ। ਉਹਨਾਂ ਨੇ ਘੜਾਮ ਦੇ ਇਲਾਕੇ ਬਾਰੇ ਵਿਸਥਾਰ ਨਾਲ ਦੱਸਦਿਆਂ ਇਹ ਕਿਹਾ ਕਿ ਇਸ ਦਾ ਸਿੱਧਾ ਸੰਬੰਧ ਰਾਮ ਕਾਲ ਨਾਲ ਰਾਮ ਜੀ ਨਾਲ ਹੈ। ਉਹਨਾਂ ਇਸ ਸਾਰੇ ਖੋਜ ਕਾਰਜ ਵਿਚ ਵਾਲਮੀਕੀ ਰਮਾਇਣ ਦਾ ਅਤੇ ਹੋਰ ਇਤਿਹਾਸਿਕ ਦਸਤਾਵੇਜਾਂ ਦਾ ਸਹਾਰਾ ਲਿਆ ਅਤੇ ਉਹਨਾਂ ਖਾਣਾ ਤੇ ਖੁਦ ਭਾਸ਼ਣ ਕਰਕੇ ਇਹਨਾਂ ਬਾਰੇ ਜਾਣਕਾਰੀ ਹਾਸਿਲ ਕੀਤੀ।
ਇਸ ਭਾਸ਼ਣ ਤੋਂ ਬਾਅਦ ਇਸ ਵਿਸ਼ੇਸ਼ ਭਾਸ਼ਣ ਤੇ ਵਿਚਾਰ ਚਰਚਾ ਕੀਤੀ ਗਈ।ਇਸ ਵਿਚ ਡਾ. ਹਰਪਾਲ ਸਿੰਘ ਪੰਨੂੰ, ਡਾ. ਤੇਜਿੰਦਰ ਕੌਰ ਧਾਲੀਵਾਲ ਅਤੇ ਡਾ. ਪ੍ਰਦੁਮਨ ਸ਼ਾਹ ਸਿੰਘ ਨੇ ਵਿਸ਼ੇਸ਼ ਹਿੱਸਾ ਲਿਆ। ਉਹਨਾਂ ਦੁਆਰਾ ਦਿੱਤੇ ਗਏ ਵਿਚਾਰਾ ਨੂੰ ਡਾ. ਝੁਨਝੁਨਵਾਲਾ ਨੇ ਆਪਣੇ ਤਰਕ ਅਨੁਸਾਰ ਸਹੀ ਸਾਬਿਤ ਕਰਨ ਦਾ ਯਤਨ ਕੀਤਾ।
ਡਾ. ਗੁਰਮੀਤ ਸਿੰਘ ਸਿੱਧੂ ਜੀ ਨੇ ਕਿਹਾ ਕਿ ਸਾਨੂੰ ਅਜਿਹੇ ਖੋਜ ਭਰਪੂਰ ਭਾਸ਼ਣ ਖੋਜਾਰਥੀਆਂ ਤੇ ਅਧਿਆਪਕਾਂ ਸਾਹਮਣੇ ਗੰਭੀਰ ਪ੍ਰਸ਼ਨ ਖੜੇ ਕਰਦੇ ਹਨ। ਪੰਜਾਬ ਦਾ ਕਿੱਤਾ ਅਜਿਹਾ ਹੈ ਕਿ ਜਿੱਥੇ ਖੋਜ ਕਰਨ ਨੂੰ ਹਾਲੇ ਬਹੁਤ ਕੁਝ ਹੈ। ਪੰਜਾਬ ਦੀ ਧਰਤੀ ਤੇ ਵਿਸ਼ਵ ਦੀ ਪ੍ਰਾਚੀਨ ਸਭਿਅਤਾ ਨੇ ਜਨਮ ਲਿਆ ਹੈ।ਜਿਸ ਨੂੰ ਖੋਜਣ ਦੀ ਲੋੜ ਹੈ ਪਰ ਸਾਡਾ ਨੋਜਵਾਨ ਇਸ ਪਾਸੇ ਵੱਲ ਨਾ ਜਾ ਕੇ ਪਰਵਾਸ ਨੂੰ ਜ਼ਿਆਦਾ ਮਹੱਤਵ ਦੇ ਰਿਹਾ ਹੈ।ਇਸ ਨਾਲ ਹੀ ਉਹਨਾਂ ਆਏ ਹੋਏ ਸਾਰੇ ਪਤਵੇ ਤੇ ਸੱਜਣਾ, ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਦਾ ਇਸ ਵਿਸ਼ੇਸ਼ ਭਾਸ਼ਣ ਵਿਚ ਸ਼ਾਮਿਲ ਹੋ ਕੇ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ।
ਇਸ ਸਾਰੇ ਲੈਕਚਰ ਵਿਚ ਡਾ. ਮੁਹੰਮਦ ਹਬੀਬ ਜੀ ਨੇ ਸੂਚਰਧਾਰ ਦੀ ਭੂਮਿਕਾ ਨਿਭਾਉਂਦੇ ਹੋਏ ਆਪਣੇ ਵਿਚਾਰਾਂ ਨੂੰ ਸਾਰਿਆਂ ਨਾਲ ਸਾਂਝਾ ਕੀਤਾ।
ਡਾ. ਮੁਹੰਮਦ ਹਬੀਬ ਨੇ ਸਟੇਜ ਦਾ ਸੰਚਾਲਨ ਕੀਤਾ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ, ਸਰਬਜਿੰਦਰ ਸਿੰਘ, ਸਿੱਖ ਵਿਸ਼ਵਕੋਸ਼ ਵਿਭਾਗ ਦੇ ਮੁਖੀ, ਪ੍ਰੋ. ਜਸਪ੍ਰੀਤ ਕੌਰ ਸੰਧੂ, ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਨਸੀ ਤੋਂ ਪ੍ਰੋ. ਪ੍ਰਦੁਮਨ ਸ਼ਾਹ ਸਿੰਘ, ਡਾ. ਅਬੀਸ਼ ਕੌਰ ਪੱਤਰ ਵਿਹਾਰ ਵਿਭਾਗ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਡਾ. ਮੁਹੰਮਦ ਹਬੀਬ ਜੀ, ਡਾ. ਅਰਵਿੰਦ ਰਿਤੂਰਾਜ, ਡਾ. ਗੁਰਮੇਲ ਸਿੰਘ, ਡਾ. ਤੇਜਿੰਦਰ ਕੌਰ ਧਾਲੀਵਾਲ, ਖੋਜਾਰਥੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਹੋਰਨਾ ਵਿਭਾਗਾਂ ਦੇ ਖੋਜਾਰਥੀਆਂ ਦੀ ਮੌਜੂਦਗੀ ਰਹੀ।

Leave a Reply

Your email address will not be published. Required fields are marked *