ਪਟਿਆਲਾ

ਅਵਾਰਾ ਪਸ਼ੂਆਂ ਨੇ ਆਮ ਲੋਕਾਂ ਦਾ ਜਿਊਣਾ ਕੀਤਾ ਦੁੱਭਰ

ਇੱਕ ਬਜੂਰਗ ਔਰਤ ਨੂੰ ਮਾਰੀ ਟੱਕਰ।
ਬਜੂਰਗ ਔਰਤ ਖੰਨਾ ਹਸਪਤਾਲ ਆਈ.ਵੀ.ਵਾਈ. ਵਿੱਚ ਭਰਤੀ।
ਮੰਡੀ ਗੋਬਿੰਦਗੜ੍ਹ, 26 ਮਾਰਚ (ਮਧੂਸਾਰ ਬਿਊਰੋ) ਲੋਮੰਡੀ ਗੋਬਿੰਦਗੜ੍ਹ ਵਿੱਚ ਅਵਾਰਾ ਪਸ਼ੂਆਂ ਦਾ ਆਤੰਕ ਇਸ ਕਦਰ ਵੱਧ ਚੁੱਕਿਆ ਹੈ ਕਿ ਜਿੱਥੇ ਇਹ ਪਸ਼ੁ ਰਾਹਗੀਰਾਂ ਲਈ ਮੁਸ਼ਕਿਲਾਂ ਖੜੀਆਂ ਕਰਦੇ ਹਨ ਉੱਥੇ ਹੀ ਇਹ ਜਾਨੀ ਨੁਕਸਾਨ ਵੀ ਪਹੁੰਚਾ ਰਹੇ ਹਨ।

ਮੰਡੀ ਗੋਬਿੰਦਗੜ੍ਹ ਵਿੱਚ ਇਹਨਾਂ ਅਵਾਰਾ ਸਾਹਨਾਂ ਕਾਰਨ ਕਈ ਕੀਮਤੀ ਮਨੁੱਖੀ ਜਾਨਾਂ ਵੀ ਜਾ ਚੁੱਕੀਆਂ ਹਨ ਪਰੰਤੂ ਪ੍ਰਸ਼ਾਸਨ ਦੇ ਸਿਰ ਤੇ ਜੂੰ ਵੀ ਨਹੀਂ ਰੇਂਗੀ। ਜਿੱਥੇ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਗਊ ਟੈਕਸ ਦੇ ਨਾਂ ਤੇ ਆਮ ਲੋਕਾਂ ਕੋਲੋਂਂ ਟੈਕਸ ਭਰਵਾਇਆਂ ਜਾਂਦਾ ਹੈ ਉੱਥੇ ਹੀ ਨਿੱਤ ਦਿਨ ਹੋ ਰਹੇ ਇਹਨਾਂ ਅਵਾਰਾ ਪਸ਼ੂਆਂ ਦੇ ਆਮ ਜਨਤਾ ਉੱਤੇ ਹੋ ਰਹੇ ਹਮਲਿਆ ਨੇ ਸਰਕਾਰ ਦੀ ਕਾਰਗੁਜਾਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਅਜਿਹਾ ਹੀ ਇਕ ਮਾਮਲਾ ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਸ਼ਾਂਤੀ ਨਗਰ ਵਿੱਚ ਵਾਪਰਿਆ ਹੈ ਜਿੱਥੇ ਇੱਕ ਬਜੁਰਗ ਔਰਤ ਨੂੰ ਉਸ ਦੇ ਘਰ ਦੇ ਬਾਹਰ ਹੀ ਇੱਕ ਅਵਾਰਾ ਸਾਹਨ ਦੁਆਰਾ ਟੱਕਰ ਮਾਰੀ ਦਿੱਤੀ ਗਈ ਜਿਸ ਕਾਰਨ ਉਹ ਬੂਰੀ ਤਰਾਂ ਜਖਮੀ ਹੋ ਗਈ ਅਤੇ ਹੁਣ ਉਹ ਖੰਨਾ ਸ਼ਹਿਰ ਦੇ ਆਈ.ਵੀ.ਵਾਈ. ਹਸਪਤਾਲ ਵਿੱਚ ਜਿਹਰੇ ਇਲਾਜ ਹੈ। ਜਖਮੀ ਔਰਤ ਨੇ ਦੱਸਿਆ ਕਿ ਉਹ ਆਪਨੇ ਘਰ ਦੇ ਬਾਹਰ ਖੜੀ ਸੀ ਕਿ ਅਚਾਨਕ ਸੜਕ ਤੋਂ ਚਾਰ ਪੰਜ ਅਵਾਰਾ ਸਾਹਨ ਲੰਘ ਰਹੇ ਸਨ ਤੇ ਉਹ ਆਪਣੇ ਬੱਚਿਆਂ ਨੂੰ ਸੰਭਾਲਦੀ ਸੰਭਾਲਦੀ ਉਸ ਸਾਹਨ ਦੀ ਚਪੇਟ ਵਿੱਚ ਆ ਗਈ ਅਤੇ ਸਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ। ਪੀੜਿਤ ਮਹਿਲਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਅਵਾਰਾ ਪਸ਼ੁਆਂ ਦਾ ਤੁਰੰਤ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਤਾਂ ਜੋ ਮਨੁੱਖੀ ਜਾਨਾਂ ਬੱਚ ਸਕਣ। ਜਿੱਥੇ ਇਹ ਹਾਦਸਾ ਹੋਇਆ ਉੱਥੇ ਉਹਨਾਂ ਦੇ ਪੜੋਸੀ ਰਘੁਬੀਰ ਸਿੰਘ ਨੇ ਤੁਰੰਤ ਸਾਹਨਾਂ ਨੂੰ ਉੱਥੋਂ ਭਜਾਇਆ ਅਤੇ ਉਸ ਔਰਤ ਨੂੰ ਤੁਰੰਤ ਹਸਪਤਾਲ ਵਿਖੇ ਦਾਖਿਲ ਕਰਵਾ ਕੇ ਉਸਦੀ ਜਾਨ ਬਚਾਈ। ਇਸ ਮੌਕੇ ਤੇ ਰਘੁਬੀਰ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹਨਾਂ ਅਵਾਰਾ ਪਸ਼ੁਆਂ ਦੀ ਵੱਧ ਰਹੀ ਆਬਾਦੀ ਨੂੰ ਨਾ ਰੋਕਣ ਤੇ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਤੇ ਉਹਨਾਂ ਵੱਲੋਂ ਪੀੜਿਤ ਔਰਤ ਨੂੰ ਬਣਦਾ ਮੁਆਵਜਾ ਮਿਲਣ ਦੀ ਮੰਗ ਕੀਤੀ।

Leave a Reply

Your email address will not be published. Required fields are marked *