ਮੁਲਾਜ਼ਮਾਂ ਨੇ ਮੰਗਾਂ ਤੋਂ ਬਗੈਰ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ ਸਾੜੀਆਂ
ਪਟਿਆਲਾ 28 ਮਾਰਚ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਬੈਨਰ ਹੇਠ ਸ਼ਾਮਲ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ (ਏਟਕ), ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ), ਪੰਜਾਬ ਰੋਡਵੇਜ ਇੰਪਲਾਈਜ਼ ਯੂਨੀਅਨ (ਏਟਕ), ਪੰਜਾਬ ਗੌਰਮਿੰਟ ਸਕੂਲ ਟੀਚਰ ਯੂਨੀਅਨ, ਪੈਰਾ ਮੈਡੀਕਲ ਅਤੇ ਹੈਲਥ ਇੰਪਲਾਈਜ਼ ਯੂਨੀਅਨ, ਮਨਿਸਟੀਰੀਅਲ ਯੂਨੀਅਨ, ਪੰਜਾਬ ਲੋਕ ਨਿਰਮਾਣ ਕੋਆਡੀਨੇਸ਼ਨ ਕਮੇਟੀ ਅਤੇ ਪੰਜਾਬ ਪੈਨਸ਼ਨਰ ਵੈਲਫੇਅਰ ਯੂਨੀਅਨ, ਮਨਰੇਗਾ ਵਰਕਰ ਯੂਨੀਅਨ, ਪੰਜਾਬ ਮੁਲਾਜਮ ਠੇਕਾ ਐਕਸ਼ਨ ਕਮੇਟੀ, ਆਦਿ ਦੇ ਮੈਂਬਰਜ਼ ਵਲੋਂ ਪੰਜਾਬ ਦੇ ਵਿੱਤ ਮੰਤਰੀ ਵਲੋਂ ਮੁਲਾਜਮ ਮੰਗਾਂ ਦੇ ਜਿਕਰ ਤੋਂ ਬਗੈਰ ਵਿਧਾਨ ਸਭਾ ਵਲੋਂ ਪਾਸ ਕੀਤੇ ਸਾਲ 2018-19 ਦਾ ਬਜਟ ਰੋਹ ਭਰਪੂਰ ਰੈਲੀ ਕਰਕੇ ਅਗਨ ਭੇਂਟ ਕਰ ਦਿੱਤਾ ਗਿਆ।
ਜੱਥੇਬੰਦੀਆਂ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਜਗਜੀਤ ਸਿੰਘ ਦੁਆ, ਪਰਵੀਨ ਸ਼ਰਮਾ, ਮੋਹਨ ਸਿੰਘ ਨੇਗੀ, ਸਰਵਣ ਸਿੰਘ ਬੰਗਾ, ਉਤਮ ਸਿੰਘ ਬਾਗੜੀ, ਜਗਮੋਹਨ ਨੋਲੱਖਾ, ਨਾਰੰਗ ਸਿੰਘ ਅਤੇ ਦੀਪ ਚੰਦ ਹੰਸ ਨੇ ਕਿਹਾ ਕਿ ਉਨ੍ਹਾਂ ਨੇ 24 ਮਾਰਚ ਨੂੰ ਚੰਡੀਗੜ੍ਹ ਬਾਡਰ ਤੇ ਮੋਹਾਲੀ ਵਿਖੇ ਰੈਲੀ ਕਰਕੇ ਇਸ ਦਿਨ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਗਿਆ ਸੀ ਸਰਕਾਰ ਨੂੰ ਵਗਾਰਿਆ ਸੀ ਕਿ ਜੇਕਰ ਵਿੱਤ ਮੰਤਰੀ ਵਲੋਂ ਬੱਜਟ ਵਿੱਚ ਮੁਲਾਜਮਾਂ ਨੂੰ ਰਾਹਤ ਲਈ ਕੋਈ ਤਜਵੀਜ ਨਾ ਲਿਆਂਦੀ ਗਈ ਤਾਂ ਉਹ 28 ਮਾਰਚ ਨੂੰ ਸੂਬੇ ਭਰ ਵਿੱਚ ਸਰਕਾਰ ਦਾ ਬੱਜਟ ਫੁੱਕ ਦੇਣਗੇ।
ਬਜਟ ਫੁੱਕ ਰੈਲੀ ਵਿੱਚ ਕੰਮਾਂ ਦਾ ਬਾਈਕਾਟ ਕਰਕੇ ਪਹੁੰਚੇ ਵੱਡੀ ਗਿਣਤੀ ਵਿੱਚ ਮੁਲਾਜਮ ਵਿਨਾਸਕਾਰੀ ਬੱਜਟ ਵਿੱਚ ਮੁਲਾਜਮ ਵਿਸ਼ੇਸ਼ ਤੌਰ ਤੇ ਚੋਥਾ ਦਰਜਾ ਮੁਲਾਜਮਾਂ ਉਪਰ ਵਿਕਾਸ ਟੈਕਸ ਦੇ ਨਾਮ ਤੇ 200/- ਰੁਪਏ ਪ੍ਰਤੀ ਮਹੀਨਾ ਅਤੇ 2400/- ਰੁਪਏ ਸਾਲ ਦੇ ਜੇਬਾਂ ਵਿੱਚ ਕੱਢ ਲਏ ਹਨ, ਇਨ੍ਹਾਂ ਕਿਹਾ ਕਿ ਪੰਜਾਬ ਦੇ ਜੇਬ ਤਰਾਸ ਵਿੱਤ ਮੰਤਰੀ ਨੂੰ ਪਤਾ ਨਹੀਂ ਕਿ ਘੱਟ ਤਨਖਾਹਾਂ ਲੈਣ ਵਾਲੇ ਮੁਲਾਜਮ ਵੀ ਇਸ ਟੈਕਸ ਨਾਲ ਪ੍ਰਭਾਵਤ ਹੋਣਗੇ। ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ 60 ਫੀਸਦੀ ਚੋਥਾ ਦਰਜਾ ਮੁਲਾਜਮ ਕੇਂਦਰੀ ਸਰਕਾਰ ਵੱਲੋਂ ਥੋਪੇ ਟੈਕਸ ਦੀ ਮਾਰ ਹੇਠ ਹੈ ਅਤੇ ਉਹ ਹਰ ਸਾਲ ਟੈਕਸ ਭਰ ਰਿਹਾ ਹੈ। ਇਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਾਡੇ ਪੰਜ ਲੱਖ ਦੇ ਕਰੀਬ ਮੁਲਾਜਮ ਟੈਕਸ ਭਰ ਰਿਹਾ ਹੈ। ਇਸ ਤਰ੍ਹਾਂ ਵਿਕਾਸ ਟੈਕਸ ਲਾਉਣ ਤੋਂ ਪਹਿਲਾਂ ਸਰਕਾਰ ਨੇ ਮੁਲਾਜਮਾਂ ਤੇ ਲੋਕਾਂ ਨੂੰ ਮਾਨਸਕ ਤੌਰ ਤੇ ਤਿਆਰ ਨਹੀਂ ਕੀਤਾ, ਕਿ ਇਸ ਬੇਲੋੜੀਦੇ ਟੈਕਸ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ, ਵਿੱਤ ਮੰਤਰੀ ਨੇ ਦੂਸਰੇ ਰਾਜਾਂ ਦੀ ਨਕਲ ਕਰਕੇ ਅਕਲ ਤੋਂ ਕੰਮ ਨਹੀਂ ਲਿਆ ਕਿ ਵਿਕਾਸ ਟੈਕਸ ਦੇ ਨਾਮ ਤੇ ਤਕਰੀਬਨ 150 ਕਰੋੜ ਮਾਲਿਏ ਨਾਲ ਕਿਸਦਾ ਵਿਕਾਸ ਕਰੇਗੀ, ਜਦੋਂ ਕਿ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਜਨਵਰੀ- ਜੁਲਾਈ 2017 ਅਤੇ ਜਨਵਰੀ 2018 ਦਾ 13 ਫੀਸਦੀ ਬਣਦਾ ਮਹਿੰਗਾਈ ਭੱਤਾ ਅਤੇ ਪਿਛਲੇ 22 ਮਹੀਨਿਆਂ ਦਾ ਬਕਾਇਆ ਨਹੀਂ ਦਿੱਤਾ ਜਦੋਂ ਕਿ ਮੁਲਾਜਮ 2017 ਤੋਂ ਵੱਧੀ ਹੋਈ ਮਹਿੰਗਾਈ ਹੰਢਾ ਰਹੇ ਹਨ। ਬੱਜਟ ਵਿੱਚ ਕੱਚੇ ਅਤੇ ਕੰਟਰੈਕਟ, ਆਊਟ ਸੋਰਸ ਕਰਮੀਆਂ ਨੂੰ ਰੈਗੂਲਰ ਕਰਨ, ਪੇ-ਕਮਿਸ਼ਨ ਨੂੰ ਸਮਾਂ ਬੱਧ ਕਰਨ ਅਤੇ ਦਰਜਾ ਤਿੰਨ ਤੇ ਚਾਰ ਦੀਆਂ ਖਾਲੀ ਪਈਆਂ ਲੱਖਾਂ ਅਸਾਮੀਆਂ ਨੂੰ ਭਰਨ ਲਈ ਕੋਈ ਵੀ ਜਿਕਰ ਨਹੀਂ ਹੈ। ਇਸ ਤਰ੍ਹਾਂ ਆਂਗਨਵਾੜੀ, ਆਸ਼ਾ ਵਰਕਰ ਅਤੇ ਮਿਡ-ਡੇ-ਮਿਲ ਵਰਕਰਾਂ ਨੂੰ ਕੋਈ ਰਾਹਤ ਦਾ ਜਿਕਰ ਨਹੀਂ ਹੈ। ਬੱਜਟ ਫੁੱਕ ਰੈਲੀ ਵਿੱਚ ਮੰਗ ਕੀਤੀ ਕਿ ਸਰਕਾਰ 200/- ਰੁਪਏ ਜਜੀਆ ਟੈਕਸ ਤੁਰੰਤ ਵਾਪਸ ਲਵੇ, ਮਨਰੇਗਾ ਵਰਕਰਾਂ ਨੂੰ ਛੇ ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ ਜਦੋਂ ਕਿ ਵਿਕਾਸ ਦੇ ਸਾਰੇ ਕਾਰਜ ਮਨਰੇਗਾ ਵਰਕਰਾਂ ਤੋਂ ਕਰਵਾਏ ਜਾ ਰਹੇ ਹਨ ਅਤੇ ਮੁਲਾਜਮ ਮੰਗਾਂ ਤੇ ਮੁੱਖ ਮੰਤਰੀ ਖੁੱਦ ਦਖਲ ਦੇ ਕੇ ਗੱਲਬਾਤ ਸ਼ੁਰੂ ਕਰਨ, ਮਿਤੀ 09 ਅਪ੍ਰੈਲ ਨੂੰ ਸੁਬਾਈ ਮੀਟਿੰਗ ਲੁਧਿਆਣਾ ਵਿਖੇ ਕਰਕੇ ਅਗਲੇ ਸਖਤ ਸੰਘਰਸ਼ ਦਾ ਫੈਸਲਾ ਲਿਆ ਜਾਵੇਗਾ।
ਇਸ ਮੌਕੇ ਤੇ ਹੋਰ ਜੋ ਮੁਲਾਜਮਾਂ ਨੇ ਪੈਨਸ਼ਨ ਆਗੂ ਸ਼ਾਮਲ ਸਨ ਉਨ੍ਹਾਂ ਵਿੱਚ ਸਰਵ ਸ੍ਰੀ ਦਰਸ਼ਨ ਸਿੰਘ ਲੁਬਾਣ, ਮੋਹਨ ਸਿੰਘ ਨੇਗੀ, ਜਗਮੋਹਨ ਸਿੰਘ ਨੋਲੱਖਾ, ਬਲਜਿੰਦਰ ਸਿੰਘ, ਦੀਪ ਚੰਦ ਹੰਸ, ਰਾਮ ਪ੍ਰਸਾਦ ਸਹੋਤਾ, ਰਾਮ ਲਾਲ ਰਾਮਾ, ਜਗਜੀਤ ਸਿੰਘ ਦੁਆ, ਰਤਨ ਸਿੰਘ, ਰਾਕੇਸ਼ ਕੁਮਾਰ, ਰਾਮ ਕਿਸ਼ਨ, ਸਵਰਨ ਸਿੰਘ ਬੰਗਾ, ਅਮਰਜੀਤ ਸਿੰਘ ਧਾਲੀਵਾਲ, ਕੇਸਰ ਸਿੰਘ, ਨਰੰਗ ਸਿੰਘ, ਉਤਮ ਸਿੰਘ ਬਾਗੜੀ, ਸੁਖਦੇਵ ਰਾਮ ਸੁੱਖੀ, ਸਰਦਾਰਾ ਸਿੰਘ, ਗੁਰਦੀਪ ਸਿੰਘ ਵਾਲੀਆ, ਰਘਬੀਰ ਸਿੰਘ ਸੱਗੂ, ਬੀ.ਐਸ. ਗੋਤਮ, ਅਜੀਤ ਸਿੰਘ ਸੈਣੀ, ਸੁਰਜੀਤ ਸ਼ਰਮਾ, ਮਨਜੀਤ ਸਿੰਘ ਮਜੀਠਿਆ ਪੈਨਸ਼ਨ ਆਗੂ, ਪ੍ਰਵੀਨ ਸ਼ਰਮਾ, ਦਵਿੰਦਰ ਸਿੰਘ, ਮਨਪ੍ਰੀਤ ਕੌਰ, ਚਮਕੌਰ ਸਿੰਘ ਠੇਕਾ ਮੁਲਾਜਮ ਐਕਸ਼ਨ ਕਮੇਟੀ ਆਗੂ, ਹਰਪ੍ਰੀਤ ਸਿੰਘ, ਜਗਦੀਸ਼ ਪ੍ਰਕਾਸ਼, ਜਸਦੇਵ ਸਿੰਘ ਜੋਗੀਪੁਰ ਮਨਰੇਗਾ ਆਗੂ ਆਦਿ
ਆਦਿ ਮੁਲਾਜਮ ਆਗੂਆਂ ਨੇ ਲੁਧਿਆਣਾ ਵਿਖੇ ਅਧਿਆਪਕਾਂ ਵੱਲੋਂ ਕੀਤੀ ਗਈ ਰੈਲੀ ਤੇ ਲਾਠੀ ਚਾਰਜ ਅਤੇ ਮੁਕੱਦਮੇ ਦਰਜ ਕਰਨ ਦੀ ਸਖਤ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਸਾਰੇ ਪੁਲਿਸ ਕੇਸ ਤੁਰੰਤ ਵਾਪਸ ਲਏ ਜਾਣ।
