ਸੀ.ਆਈ.ਏ ਪਟਿਆਲਾ ਵੱਲੋਂ ਚੋਰੀਆਂ ਕਰਨ ਵਾਲੇ ਚਾਰ ਵਿਅਕਤੀ ਗ੍ਰਿਫਤਾਰ
ਪਟਿਆਲਾ, 7 ਅਪ੍ਰੈਲ (ਮਧੂਸਾਰ ਬਿਊਰੋ
ਡਾ. ਐਸ. ਭੂਪਤੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਹਰਵਿੰਦਰ ਸਿੰਘ ਵਿਰਕ ਕਪਤਾਨ ਪੁਲਿਸ ਇੰਨਵੈ: ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਸੁਖਮਿੰਦਰ ਸਿੰਘ ਚੌਹਾਨ ਡੀ.ਐਸ.ਪੀ. ਇੰਨਵੈ; ਪਟਿਆਲਾ ਦੀ ਯੋਗ ਅਗਵਾਈ ਹੇਠ ਇੰਸ: ਦਲਬੀਰ ਸਿੰਘ ਗਰੇਵਾਲ ਇੰਚਾਰਜ ਸੀ.ਆਈ.ਏ ਪਟਿਆਲਾ ਨੇ ਸਮੇਤ ਪੁਲਿਸ ਪਾਰਟੀ ਦੇ ਰਾਤ ਸਮੇਂ ਤਾਲੇ ਤੋੜਕੇ ਚੋਰੀਆਂ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਦੇ ਕਬਜ਼ੇ ਵਿੱਚੋਂ ਇੱਕ ਆਈ-20 ਕਾਰ ਨੰਬਰ P2-੧੧28-੭੭੭੦, ਦਸ ਕੂਲਰਾਂ ਦੀਆਂ ਮੋਟਰਾਂ, ਦੋ ਗੀਜਰ, ਇਕ ਇੰਨਵਰਟਰ ਸਮੇਤ ਬੈਟਰੀ ਅਤੇ ਇਕ ਸੀ.ਪੀ.ਯੂ ਬਰਾਮਦ ਕੀਤੇ ਹਨ।
ਸ੍ਰੀ ਭੂਪਤੀ ਨੇ ਸੰਖੇਪ ਵਿੱਚ ਦੱਸਿਆ ਕਿ ਮਿਤੀ 02/03-04-2018 ਦੀ ਦਰਮਿਆਨੀ ਰਾਤ ਨੂੰ ਸੰਨੀ ਪੁਰੀ ਵਾਸੀ ਖਾਲਸਾ ਮੁਹੱਲਾ ਪਟਿਆਲਾ ਦੀ “ਪੁਰੀ ਇੰਟਰਪ੍ਰਾਇਜ” ਕੂਲਰ ਤੇ ਗੀਜਰ ਤਿਆਰ ਕਰਨ ਵਾਲੀ ਫੈਕਟਰੀ ਵਿੱਚੋਂ ਕੁਝ ਨਾ ਮਾਲੂਮ ਵਿਅਕਤੀਆਂ ਨੇ ਤਾਲੇ ਤੋੜਕੇ ਇਕ ਆਈ-20 ਕਾਰ ਨੰਬਰੀ P2-੧੧-28-੭੭੭੦ ਅਤੇ ਦੋ ਹੈਵਨ ਕੰਪਨੀ ਦੇ ਗੀਜਰ, ਦਸ ਮੋਟਰਾਂ ਕੂਲਰ ਅਤੇ ਨਾਲ ਲਗਦੇ ਇਕ ਹੋਰ ਐਮ.ਆਰ. ਕੈਮੀਕਲ ਫੈਕਟਰੀ ਦੇ ਤਾਲੇ ਤੋੜਕੇ ਉਸ ਵਿੱਚੋਂ ਇਕ ਇੰਨਵਰਟਰ ਸਮੇਤ ਬੈਟਰੀ ਚੋਰੀ ਕਰ ਲਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 83 ਮਿਤੀ 03/04/2018 ਅ/ਧ 457,380 ਹਿੰ:ਦਿੰ: ਥਾਣਾ ਕੋਤਵਾਲੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਦੀ ਤਫਤੀਸ਼ ਸਬੰਧੀ ਮਿਤੀ 06/04/2018 ਨੂੰ ਏ.ਐਸ. ਆਈ.ਰਾਜ ਕੁਮਾਰ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਪਟਿਆਲਾ ਨੇ ਟੀ.ਪੁਆਇਟ ਰੰਗੇ ਸਾਹ ਕਲੋਨੀ ਪਟਿਆਲਾ ਦੇਵੀਗੜ੍ਹ ਰੋਡ ਨੇ ਦੌਰਾਨੇ ਨਾਕਾਬੰਦੀ 1) ਵਿਜੈ ਕੁਮਾਰ ਉਰਫ ਮੜੀਆ ਪੁੱਤਰ ਰਾਮ ਨਰਾਇਣ ਵਾਸੀ ਗੰਗਾ ਵਿਹਾਰ ਕਲੋਨੀ ਘਲੋੜੀ ਗੇਟ ਪਟਿਆਲਾ, 2) ਰੱਤੀਪਾਲ ਉਰਫ ਬੱਚੀ ਪੁੱਤਰ ਬਾਬੂ ਰਾਮ ਵਾਸੀ ਮਕਾਨ ਨੰਬਰ 5 ਨਿਊ ਮਹਿੰਦਰਾ ਕਲੋਨੀ ਪਟਿਆਲਾ 3) ਜੁਗਨੂੰ ਕੁਮਾਰ ਉਰਫ ਜੁਗਨੂੰ ਪੁੱਤਰ ਜਗਦੀਸ਼ ਕੁਮਾਰ ਉਰਫ ਜੱਗਾ ਵਾਸੀ ਮਕਾਨ ਨੰਬਰ 45 ਸੰਜੇ ਕਲੋਨੀ ਪਟਿਆਲਾ ਨੂੰ ਬਿਨਾ ਨੰਬਰੀ ਆਈ-20 ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ।ਜਿਹਨਾਂ ਪਾਸੋਂ ਦਸ ਮੋਟਰਾਂ ਕੂਲਰ, ਦੋ ਗੀਜਰ ਅਤੇ ਇਕ ਇੰਨਵੈਟਰ ਸਮੇਤ ਬੈਟਰਾ ਬਰਾਮਦ ਕੀਤੇ ਗਏ ਹਨ।ਇਸੇ ਤਰਾ ਹੀ ਮਿਤੀ 21/22-03-2018 ਦੀ ਰਾਤ ਨੂੰ ਸਮਾਇਲ ਸਟੋਨ ਪ੍ਰੀ ਸਕੂਲ ਹੀਰਾ ਨਗਰ ਨੇੜੇ ਗਿੱਲ ਇੰਨਕਲੈਵ 22 ਨੰਬਰ ਫਾਟਕ ਪਟਿਆਲਾ ਤੋ ਸਿਵ ਕੁਮਾਰ ਉਰਫ ਦੀਪਕ ਪੁੱਤਰ ਬ੍ਰਿਜ ਲਾਲ ਵਾਸੀ ਧਾਮੋ ਮਾਜਰਾ ਥਾਣਾ ਪਸਿਆਣਾ ਨੇ ਰਾਤ ਸਮੇ ਸਕੂਲ ਦੇ ਤਾਲੇ ਤੋੜਕੇ ਇਕ ਕੰਪਿਊਟਰ ਦਾ ਸੀ.ਪੀ.ਯੂ, ਦੋ ਸਪੀਕਰ ਅਤੇ 300 ਰੁਪਏ ਦੇ ਕਰੰਸੀ ਨੋਟ ਚੋਰੀ ਕਰ ਲਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 72 ਮਿਤੀ 05/04/2018 ਅ/ਧ 457,380 ਹਿੰ:ਦਿੰ: ਥਾਣਾ ਸਿਵਲ ਲਾਇਨ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਸੀ।ਜਿਸ ਦੀ ਤਫਤੀਸ਼ ਦੇ ਸਬੰਧ ਵਿੱਚ ਮਿਤੀ 06/04/2018 ਨੂੰ ਸ:ਥ ਮੇਵਾ ਸਿੰਘ ਥਾਣਾ ਸਿਵਲ ਲਾਇਨ ਸਮੇਤ ਪੁਲਿਸ ਪਾਰਟੀ ਦੇ ਟੀ. ਪੁਆਇੰਟ ਧਾਮੋਮਾਜਰਾ ਪ੍ਰਤਾਪ ਕਲੋਨੀ ਨੇੜੇ 24 ਨੰਬਰ ਫਾਟਕ ਪਟਿਆਲਾ ਦੌਰਾਨੇ ਨਾਕਾਬੰਦੀ ਉੱਕਤ ਦੋਸ਼ੀ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਇਸ ਦੇ ਕਬਜਾ ਵਿਚੋਂ ਇਕ ਸੀ.ਪੀ.ਯੂ. ਮਾਰਕਾ ਡੈਲ ਕੰਪਨੀ ਬਰਾਮਦ ਕੀਤਾ ਹੈ। ਉੱਕਤਾਨ ਸਮੂਹ ਦੋਸ਼ੀਆਨ ਨੂੰ ਅੱਜ ਮਿਤੀ 07.04.2018 ਨੂੰ ਪੇਸ਼ ਅਦਾਲਤ ਕੀਤਾ ਜਾਵੇਗਾ।

