ਪਟਿਆਲਾ

ਓਵਰਵੀਊ ਆਫ ਜੀਐਸਟੀ ਵਿਸ਼ੇ ਤੇ ਭਾਸ਼ਣ ਦਾ ਆਯੋਜਨ

ਪਟਿਆਲਾ,18 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਲਾਅ ਵਿਭਾਗ ਵਲੋਂ ਓਵਰਵੀਊ ਆਫ ਜੀਐਸਟੀ ਵਿਸ਼ੇ ‘ਤੇ ਇਕ ਭਾਸ਼ਣ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਜੀ.ਐਸ. ਬਤਰਾ ਨੇ ਕੀਤੀ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਬੱਤਰਾ ਨੇ ਦੇਸ਼ ਦੀ ਆਰਥਿਕਤਾ ਵਿੱਚ ਜੀ.ਐਸ.ਟੀ ਦੀ ਮਹੱਤਤਾ ਤੇ ਚਾਨਣਾ ਪਾਇਆ। ਮੁੱਖ ਲੈਕਚਰ ਦਿੰਦਿਆਂ ਡਾ: ਮਨਦੀਪ ਕੁਮਾਰ ਬਾਤਿਸ਼, ਆਈਆਰਐਸ, ਡਿਪਟੀ ਕਮਿਸ਼ਨਰ, ਜੀਐਸਟੀ, ਪਟਿਆਲਾ ਡਿਵੀਜ਼ਨ ਨੇ ਜੀਐਸਟੀ ਐਕਟ ਦੇ ਵੱਖ-ਵੱਖ ਪੱਖਾਂ ਬਾਰੇ ਵੇਰਵੇ ਸਹਿਤ ਦੱਸਿਆ। ਉਨ੍ਹਾਂ ਨੇ ਕੁਝ ਵਸਤਾਂ ਨੂੰ ਜੀ.ਐਸ.ਟੀ. ਤੋਂ ਛੋਟ ਦਿਵਾਉਣ ਵਿੱਚ ਜੀਐਸਟੀ ਕੌਂਸਲ ਦੀ ਭੂਮਿਕਾ ਨੂੰ ਉਜਾਗਰ ਕੀਤਾ। ਡਾ. ਬਾਤਿਸ਼ ਨੇ ਮਹਿੰਗਾਈ ਘਟਾਉਣ, ਬਲੈਕ ਟ੍ਰਾਂਜੈਕਸ਼ਨਾਂ ਅਤੇ ਛੋਟੇ ਟੈਕਸ ਅਦਾ ਕਰਨ ਵਾਲਿਆਂ ਨੂੰ ਜੀਐਸਟੀ ਦੇ ਫਾਇਦੇ ਪਹੁੰਚਾਉਣ ਅਤੇ ਟੈਕਸਾਂ ਦੀ ਬਹੁਲਤਾ ਵਿੱਚ ਕਮੀ ਵਿਚ ਵਰਗੇ ਪੱਖਾਂ ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੇਸ਼ ਦੇ ਗਰੀਬ ਰਾਜਾਂ ਨੂੰ ਲਾਭ ਪਹੁੰਚਾਉਣ ਵਿੱਚ ਜੀਐਸਟੀ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ।
ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ. ਵਰਿੰਦਰ ਕੁਮਾਰ ਕੌਸ਼ਿਕ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਡਾ: ਯਸ਼ਵਿੰਦਰ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਤੇ ਸਮਾਰੋਹ ਵਿੱਚ ਡਾ. ਅਮੀਤਾ ਕੌਸ਼ਲ, ਡੀਨ ਫੈਕਲਟੀ ਆਫ ਲਾਅ, ਡਾ. ਹਰੀਸ਼ ਕੁਮਾਰ, ਡਾ. ਸੁਮਿਤ ਕੁਮਾਰ, ਡਾ. ਮੀਨਾਕਸ਼ੀ ਅਰੋੜਾ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀ ਧੀਰਜ ਕੁਮਾਰ, ਸ਼੍ਰੀਮਤੀ ਰੋਹਿਨੀ ਅਤਰੀ ਅਤੇ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

Leave a Reply

Your email address will not be published. Required fields are marked *