ਹਰਿਆਣਾਪੰਜਾਬ

ਸੂਬੇ ਵਿਚ ਮੰਡੀਆਂ ਤੋਂ ਕਣਕ ਚੁੱਕਾਈ ਦੀ ਪ੍ਰਕ੍ਰਿਆ ਵਿਚ ਤੇਜੀ ਲਿਆਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼

ਚੰਡੀਗੜ, 20 ਅਪ੍ਰੈਲ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਸਾਰੇ ਜਿਲਿਆਂ ਵਿਚ ਮੰਡੀਆਂ ਤੋਂ ਕਣਕ ਚੁੱਕਾਈ ਦੀ ਪ੍ਰਕ੍ਰਿਆ ਵਿਚ ਤੇਜੀ ਲਿਆਉਣ ਲਈ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਹਨ। ਉਨਾਂ ਨੇ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਵਾਹਨਾਂ ‘ਤੇ ਵੀ ਨਜ਼ਰ ਰੱਖਣ ਲਈ ਆਦੇਸ਼ ਦਿੱਤੇ ਤਾਂ ਜੋ ਹੋਰ ਰਾਜਾਂ ਤੋਂ ਕਣਕ ਦੀ ਖਰੀਦ ਦੀ ਜਾਂਚ ਕੀਤੀ ਜਾ ਸਕੇ ਅਤੇ ਡਿਪਟੀ ਕਮਿਸ਼ਨਰ ਇਹ ਯਕੀਨੀ ਕਰਨ ਕਿ ਹਰਿਆਣਾ ਦੇ ਕਿਸਾਨਾਂ ਦੀ ਕਣਕ ਪਹਿਲਾਂ ਖਰੀਦੀ ਜਾਵੇ।

ਸ੍ਰੀ ਮਨੋਹਰ ਲਾਲ ਅੱਜ ਇੱਥੇ ਵੱਖ-ਵੱਖ ਮੁੱਦਿਆਂ ਦੀ ਸਮੀਖਿਆ ਲਈ ਵੀਡਿਓ ਕਾਨਫੈਂਸਿੰਗ ਰਾਹੀਂ ਡਿਪਟੀ ਕਮਿਸ਼ਨਰਾਂ ਦੇ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ ਅਤੇ ਪ੍ਰਧਾਨ ਸਕੱਤਰ ਵੀ ਹਾਜਿਰ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰ ਕਣਕ ਦੀ ਸ਼ੁਰੂਆਤੀ ਚੁਕਾਈ ਨੂੰ ਯਕੀਨੀ ਕਰਨ ਤਾਂ ਜੋ ਡੰਪਿੰਗ ਤੋਂ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਜੇਕਰ ਲੋਂੜ ਪਏ ਤਾਂ ਇਸ ਮੰਤਵ ਲਈ ਵਾਧੂ ਟਰੱਕ ਕਿਰਾਏ ‘ਤੇ ਲੈਣੇ ਚਾਹੀਦੇ ਹਨ। ਉਨਾਂ ਕਿਹਾ ਕਿ ਕਣਦ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ, ਇਸ ਲਈ ਗੁਆਂਢੀ ਰਾਜਾਂ ਉੱਤਰ ਪ੍ਰਦੇਸ਼, ਦਿੱਲੀ ਅਤੇ ਪੰਜਾਬ ਦੇ ਵਾਹਨਾਂ ਦੀ ਆਵਾਜਾਈ ਵੱਧੀ ਹੈ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਵਾਹਨਾਂ ‘ਤੇ ਵੱਧ ਨਿਗਰਾਨੀ ਰੱਖਣ।
ਗ੍ਰਾਮ ਸਵਰਾਜ ਮੁਹਿੰਮ ਦੀ ਸਮੀਖਿਆ ਕਰਦੇ ਹੋਏ, ਉਨਾਂ ਨੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਕਿ ਉਹ ਜਿਲਾ ਖੁਰਾਕ ਤੇ ਸਪਲਾਈ ਕੰਟ੍ਰੋਲਰਾਂ (ਡੀ.ਐਫ.ਐਸ.) ਰਾਹੀਂ ਸਰਵੇਖਣ ਕਰਵਾ ਕੇ ਇਹ ਯਕੀਨੀ ਕਰਨ ਕਿ ਅਜਿਹਾ ਕੋਈ ਘਰ ਨਾ ਹੋਵੇ, ਜਿਸ ਵਿਚ ਗੈਸ ਸਿਲੈਂਡਰ ਨਹੀਂ ਹੈ। ਉਨਾਂ ਕਿਹਾ ਕਿ ਹਰਿਆਣਾ ਪਹਿਲਾਂ ਹੀ ਕੈਰੋਸੀਨ ਮੁਕਤ ਰਾਜ ਬਣ ਚੁੱਕਿਆ ਹੈ। ਰਾਜ ਵਿਚ ਗ੍ਰਾਮ ਸਵਰਾਜ ਮੁਹਿੰਮ 14 ਅਪ੍ਰੈਲ ਤੋਂ 5 ਮਈ, 2018 ਤਕ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਰਾਜ ਦੇ ਸਾਰੇ ਪਿੰਡਾਂ ਵਿਚ ਵੱਖ-ਵੱਖ ਪ੍ਰੋਗ੍ਰਾਮ ਆਯੋਜਿਤ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਸ ਸਾਲ ਦੌਰਾਨ ਰਾਜ ਦੇ ਸਾਰੇ 12,400 ਸ਼ਾਮਸ਼ਾਨ ਘਾਟਾਂ ਅਤੇ ਕਬਰੀਸਤਾਨ ਵਿਚ ਛੱਤ, ਦਿਵਾਰ, ਰਸਤੇ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਮਹੁੱਇਆ ਕਰਵਾਈ ਜਾਵੇਗੀ। ਉਨਾਂ ਨੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਕਿ ਉਹ ਕਾਰਪੋਰੇਟ ਸੋਸ਼ਲ ਜਿੰਮੇਵਾਰੀ ਅਤੇ ਲੋਕਾਂ ਦੀ ਹਿੱਸੇਦਾਰੀ ਰਾਹੀਂ ਇੰਨਾਂ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ।
ਮੁੱਖ ਮੰਤਰੀ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਅਤੇ ਬਿਜਲੀ ਵਿਭਾਗ ਨੂੰ ਆਦੇਸ਼ ਦਿੱਤੇ ਕਿ ਗਰਮੀ ਮੌਸਮ ਦੌਰਾਨ ਪੀਣ ਦੇ ਪਾਣੀ ਅਤੇ ਬਿਜਲੀ ਦੇ ਯੋਗ ਵਿਵਸਥਾ ਕਰਨ। ਮੀਟਿੰਗ ਵਿਚ ਮੁੱਖ ਮੰਤਰੀ ਨੂੰ ਦਸਿਆ ਕਿਆ ਕਿ ਜਨਸਿਹਤ ਇੰਜੀਨੀਅਰਿੰਗ ਵਿਭਾਗ ਸਿੰਚਾਈ ਅਤੇ ਬਿਜਲੀ ਵਿਭਾਗ ਨਾਲ ਸੰਪਰਕ ਵਿਚ ਹਨ ਅਤੇ ਗਰਮੀ ਦੇ ਮੌਸਮ ਲਈ ਪੂਰੀ ਤਰਾਂ ਨਾਲ ਤਿਆਰ ਹਨ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਪਿਛਲੀ ਸਾਲ 10 ਅਪ੍ਰੈਲ ਤੋਂ ਪਾਣੀ ਦੀ ਕਮੀ ਵਾਲੇ ਖੇਤਰਾਂ ਵਿਚ ਟੈਂਕਰ ਸੇਵਾ ਸ਼ੁਰੂ ਕੀਤ ਗਈ ਸੀ, ਲੇਕਿਨ ਇਸ ਇਹ ਸੇਵਾ 1 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਪੇਂਡੂ ਇਲਾਕਿਆਂ ਵਿਚ 245 ਅਤੇ ਸ਼ਹਿਰੀ ਇਲਾਕਿਆਂ ਵਿਚ 77 ਪਾਣੀ ਦੇ ਟੈਂਕਰਾਂ ਨੂੰ ਪਾਣੀ ਦੀ ਸਪਲਾਈ ਵਿਚ ਲਗਾਇਆ ਗਿਆ ਹੈ। ਮੀਟਿੰਗ ਵਿਚ ਇਹ ਵੀ ਦਸਿਆ ਗਿਆ ਕਿ 15 ਜੂਨ ਤੋਂ 15 ਸਤੰਬਰ ਤਕ ਪੀਕ ਮੌਸਮ ਦੌਰਾਨ 9000 ਮੈਗਾਵਾਟ ਤੋਂ 10,000 ਮੈਗਾਵਾਟ ਦੀ ਮੰਗ ਦੇ ਮੁਕਾਬਲੇ ਬਿਜਲੀ ਵਿਭਾਗ ਕੋਲ 10,000 ਮੈਗਾਵਾਟ ਤੋਂ 10,500 ਮੈਗਾਵਾਟ ਬਿਜਲੀ ਮਹੁੱਈਆ ਹੋਵੇਗੀ।
ਅੰਤਯੋਦਯ ਸੇਵਾ ਕੇਂਦਰ ਯੋਜਨਾ ਦੀ ਸਮੀਖਿਆ ਕਰਦੇ ਹ’ੋਏ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਆਪਣੀ ਸਬੰਧਤ ਜਿਲਿਆਂ ਵਿਚ ਬਾਕੀ 15 ਅੰਤਯੋਦਯ ਭਵਨਾਂ ਲਈ ਇਮਾਰਤਾਂ ਦੀ ਪਛਾਣ ਕਰਨ ਦੇ ਆਦੇਸ਼ ਦਿੱਤੇ ਜੋ 15 ਜੁਲਾਈ ਤਕ ਖੋਲੇ ਜਾਣਗੇ। ਉਨਾਂ ਕਿਹਾ ਕਿ ਇਮਾਰਤਾਂ ਦੀ ਪਛਾਣ ਕਰਦੇ ਸਮੇਂ, ਇਹ ਯਕੀਨੀ ਕੀਤਾ ਜਾਵੇ ਕਿ ਇਮਾਰਤ ਇਕ ਮੁੱਖ ਥਾਂ ‘ਤੇ ਹੋਵੇ ਅਤੇ ਲੋਕਾਂ ਆਸਾਨੀ ਨਾਲ ਪੁੱਜ ਸਕੇ ਤਾਂ ਜੋ ਲੋਕਾਂ ਨੁੰ ਇਕ ਛੱਤ ਹੇਠ ਵੱਖ-ਵੱਖ ਭਲਾਈ ਯੋਜਨਾਵਾਂ ਦਾ ਫਾਇਦਾ ਮਿਲ ਸਕੇ। 7 ਜਿਲਿਆਂ ਵਿਚ ਅੰਤਯੋਦਯ ਭਵਨ ਪਹਿਲਾਂ ਹੀ ਖੋਲੇ ਜਾ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਦੇ ਹਰੇਕ ਪਿੰਡਾਂ ਵਿਚ ਦੋ ਏਕੜ ਜਮੀਨ ‘ਤੇ 1000 ਕਸਰਤ ਘਰ ਖੋਲਣ ਦਾ ਟੀਚਾ ਨਿਰਧਾਰਿਤ ਕੀਤਾ ਹੈ, ਜਿੰਨਾਂ ਵਿਚੋਂ 400 ਕਸਰਤ ਘਰ ਤਿਅਰ ਹੋ ਚੁੱਕੇ ਹਨ ਅਤੇ ਇੰਨਾਂ ਸਾਰੀਆਂ ਦਾ ਉਦਘਾਟਨ 5 ਮਈ, 2018 ਨੂੰ ਸਾਰੇ ਜਿਲਿਆਂ ਵਿਚ ਇਕ ਸਾਥ ਕੀਤਾ ਜਾਵੇਗਾ। ਉਨਾਂ ਕਿਹਾ ਕਿ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ ਪਿੰਡ ਦੇ ਲੋਕ ਇੰਨਾਂ ਕਸਰਤ ਘਰਾਂ ਵਿਚ ਯੋਗ ਕਰਨਗੇ।
ਉਨਾਂ ਕਿਹਾ ਕਿ 21 ਅਪ੍ਰੈਲ ਨੁੰ ਰਾਜ ਵਿਚ ਸਿਵਲ ਸੇਵਾ ਦਿਵਸ ਆਯੋਜਿਤ ਕੀਤਾ ਜਾਵੇਗਾ। ਰਾਜ ਪੱਧਰੀ ਸਮਾਰੋਹ ਪੰਚਕੂਲਾ ਵਿਚ ਆਯੋਜਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜਿਲਾ ਪੱਧਰ ‘ਤੇ ਵੀ ਸਿਵਲ ਸੇਵਾ ਦਿਵਸ ਆਯੋਜਿਤ ਕੀਤੇ ਜਾਣਗੇ, ਜਿਸ ਦੇ ਤਹਿਤ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ, ਕੈਸ਼ਲੈਸ ਵਿਵਸਕਾ ਦਾ ਪ੍ਰਚਾਰ ਅਤੇ ਦੀਨਦਯਾਲ ਉਪਾਧਿਆਏ ਪੇਂਡੂ ਕੌਸ਼ਲ ਯੋਜਨਾ ‘ਤੇ ਸੰਮੇਲਨਾਂ ਦਾ ਆਯੋਜਨ ਕੀਤਾ ਜਾਵੇਗਾ। ਉਨਾਂ ਹਿਕਾ ਕਿ ਰਾਜ ਸਰਕਾਰ ਨੇ 47 ਸੀਨੀਅਰ ਅਧਿਕਾਰੀਆਂ ਨੂੰ ਇਕ-ਇਕ ਬਲਾਕ ਵੰਡ ਕੀਤੇ ਹਨ। ਇੰਨਾਂ ਬਲਾਕ ਵਿਚ ਵਿਕਾਸ ਯਕੀਨੀ ਕਰਨ ਲਈ ਅਧਿਕਾਰੀਆਂ ਨੂੰ 6 ਤੋਂ 7 ਮਾਪਦੰਡਾਂ ‘ਤੇ ਕੰਮ ਕਰਨੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਵੱਖ-ਵੱਖ ਵਿਕਾਸ ਪਰਿਯੋਜਨਾਵਾਂ ਲਈ ਕਿਸਾਨਾਂ ਨਾਲ ਜਮੀਨ ਖਰੀਦਣ ਲਈ ਆਨਲਾਈਨ ਈ ਭੂਮੀ ਪੋਟਰਲ ਵਿਕਸਿਤ ਕੀਤਾ ਹੈ। ਉਨਾਂ ਕਿਹਾ ਕਿ ਜਮੀਨ ਸਿਰਫ ਕਿਸਾਨਾਂ ਦੀ ਸਹਿਮਤੀ ਨਾਲ ਹੀ ਖਰੀਦੀ ਜਾਵੇਗੀ। ਜੋ ਕਿਸਾਨ ਆਪਣੀ ਜਮੀਨ ਵੇਚਣ ਦਾ ਇਰਾਦਾ ਰੱਖਦਾ ਹੈ, ਨੂੰ ਇਸ ਪੋਟਰਲ ‘ਤੇ ਆਪਣਾ ਪ੍ਰਸਤਾਵ ਅਪਲੋ ਕਰ ਸਕਦੇ ਹਨ। ਉਨਾਂ ਕਿਹਾ ਕਿ ਹੁਣ ਤਕ ਇਸ ਪੋਟਰਲ ਰਾਹੀਂ ਸਕਾਰ ਨੂੰ 700 ਤੋ 750 ਏਕੜ ਜਮੀਨ ਖਰੀਦਣ ਲਈ ਪ੍ਰਸਤਾਵ ਮਿਲੇ ਹਨ।

Leave a Reply

Your email address will not be published. Required fields are marked *