ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਪਾਕਿ ਤੋਂ ਵਾਪਸ ਆਪਣੇ ਵਤਨ ਭਾਰਤ ਪਰਤਿਆ ਜਤਿੰਦਰ

ਨਵੀਂ ਦਿੱਲੀ 3 ਮਈ (ਮਧੂਸਾਰ ਬਿਊਰੋ) ਪਾਕਿਸਤਾਨ ਦੀ ਜੇਲ ‘ਚ ਬੀਤੇ 5 ਸਾਲਾਂ ਤੋਂ ਕੈਦ ਮੱਧ ਪ੍ਰਦੇਸ਼ ਦੇ ਸਿਓਨੀ ਜ਼ਿਲੇ ਦੇ ਬਰਘਾਟ ਦਾ ਨਿਵਾਸੀ ਜਤਿੰਦਰ ਅਰਜੁਨਵਾਰ (20) ਅੱਜ ਆਪਣੇ ਵਤਨ ਭਾਰਤ ‘ਚ ਵਾਪਸ ਪਰਤ ਆਇਆ ਹੈ। ਇਸ ਦੀ ਜਾਣਕਾਰੀ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੇ ਟਵੀਟ ਕਰ ਕੇ ਦਿੱਤੀ।

ਜਤਿੰਦਰ ਪਿਛਲੇ 5 ਸਾਲ ਤੋਂ ਪਾਕਿ ਜੇਲ ‘ਚੋਂ ਰਿਹਾ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ ਕਿਉਂਕਿ ਪਾਕਿ ਅਦਾਲਤ ਨੇ ਉਸ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਸੀ, ਜੋ ਕਿ 2014 ‘ਚ ਹੀ ਪੂਰੀ ਹੋ ਚੁਕੀ ਸੀ ਪਰ ਇਸ ਦੇ ਬਾਵਜੂਦ ਵੀ ਉਸ ਨੂੰ ਜੇਲ ‘ਚ ਰੱਖਿਆ ਗਿਆ।
ਦੱਸ ਦਈਏ ਕਿ ਜਤਿੰਦਰ ਅਣਜਾਣੇ ‘ਚ ਐੱਲ. ਓ. ਸੀ. ਪਾਰ ਕਰ ਕੇ ਪਾਕਿਸਤਾਨ ਪਹੁੰਚ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਪਾਕਿ ਸਰਹੱਦ ਸੁਰੱਖਿਆ ਏਜੰਸੀਆਂ ਨੇ 12 ਅਗਸਤ 2013 ‘ਚ ਭਾਰਤੀ ਸਰਹੱਦ ਤੋਂ 35 ਕਿ.ਮੀ. ਦੂਰ ਸਿੰਧ ਛਾਉਣੀ ਨੇੜਿਓਂ ਗ੍ਰਿਫਤਾਰ ਕਰ ਲਿਆ ਸੀ। ਇਸ ਉਪਰੰਤ ਉਸ ਨੂੰ ਜੁਵੇਨਾਈਲ ਜੇਲ ‘ਚ ਬੰਦ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪਾਕਿਸਤਾਨ ਦੀ ਅਦਾਲਤ ਨੇ ਉਸ ਨੂੰ ਇਕ ਸਾਲ ਦੀ ਸਜ਼ਾ ਸੁਣਾਈ, ਜੋ ਕਿ 2014 ‘ਚ ਹੀ ਪੂਰੀ ਹੋ ਗਈ ਸੀ ਪਰ ਉਸ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਪਾਕਿ ਨੇ ਉਸ ਨੂੰ 4 ਸਾਲ ਹੋਰ ਜੇਲ ‘ਚ ਰੱਖਿਆ।
ਗੰਭੀਰ ਬਿਮਾਰੀ ਦਾ ਸ਼ਿਕਾਰ ਹੈ ਜਤਿੰਦਰ
ਜਤਿੰਦਰ ਇਕ ਗੰਭੀਰ ਬਿਮਾਰੀ ਦਾ ਸ਼ਿਕਾਰ ਹੈ। ਉਹ ਖੂਨ ਨਾਲ ਜੁੜੀ ਇਕ ਬੀਮਾਰੀ ਨਾਲ ਜੂਝ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਅਰਜੁਨ ਸਿਕਲ ਸੇਲ ਅਨੀਮੀਆ ਨਾਲ ਪੀੜਤ ਹੈ। ਹੁਣ ਤਕ ਉਹ ਕਰਾਚੀ ਦੀ ਮਲਿਰ ਜੇਲ ‘ਚ ਬੰਦ ਸੀ। ਇਸਲਾਮਾਬਾਦ ਸਥਿਤ ਭਾਰਤ ਦੇ ਹਾਈ ਕਮਿਸ਼ਨ ਉਸ ਦੀ ਰਿਹਾਈ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਸਨ। ਸੂਤਰਾਂ ਮੁਤਾਬਕ ਪਾਕਿਸਾਨ ਦੇ ਵਿਦੇਸ਼ ਮੰਤਰਾਲੇ ਨੂੰ ਕਈ ਵਾਰ ਇਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਸੀ ਅਤੇ ਭਾਰਤੀ ਹਾਈ ਕਮਿਸ਼ਨ ਨੇ ਜਤਿੰਦਰ ਦੇ ਭਾਰਤੀ ਹੋਣ ਦੀ ਜਾਣਕਾਰੀ ਪਾਕਿਸਤਾਨ ਨੂੰ ਦੇ ਦਿੱਤੀ ਸੀ। ਇਸ ਦੇ ਬਾਅਦ ਹੁਣ ਜਾ ਕੇ ਉਸ ਦੀ ਰਿਹਾਈ ਸੰਭਵ ਹੋਣ ਤੋਂ ਬਾਅਦ ਉਸ ਦੀ ਭਾਰਤ ਵਿਚ ਵਾਪਸੀ ਹੋਈ ਹੈ।

Leave a Reply

Your email address will not be published. Required fields are marked *