ਪਟਿਆਲਾ

ਸਰਕਾਰੀ ਫੀਲਖਾਨਾ ਸਕੂਲ ਵਿਖੇ ਖਸਰਾ ਰੁਬੈਲਾ ਦੀ ਬਿਮਾਰੀ ਤੋਂ ਅਜ਼ਾਦੀ ਸਬੰਧੀ ਝੰਡਾ ਲਗਾਇਆ

ਪਟਿਆਲਾ 4 ਮਈ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਖਸਰੇ ਦੀ ਬੀਮਾਰੀ ਨੂੰ ਖਤਮ ਕਰਨ ਅਤੇ ਰੁਬੇਲਾ ਬੀਮਾਰੀ ਦੀ ਰੋਕਥਾਮ ਲਈ ਸ਼ੁਰੂ ਕੀਤੀ ਮੀਜ਼ਲ ਰੁਬੈਲਾ ਮੁਹਿੰਮ ਦੇ ਤੀਜੇ ਦਿਨ ਤੱਕ ਜਿਲ੍ਹਾ ਪਟਿਆਲਾ ਦੇ 58,741 ਬੱਚਿਆਂ ਨੂੰ ਮੀਜ਼ਲ ਰੁਬੈਲਾ ਦਾ ਟੀਕਾ ਲਗਾਇਆ ਗਿਆ।

ਸਰਕਾਰੀ ਫੀਲਖਾਨਾ ਸਕੂਲ ਦੇ ਸੀਨੀਅਰ ਵਿੰਗ ਦੇ 100ਫੀਸਦੀ ਬੱਚਿਆਂ ਨੂੰ ਮੀਜ਼ਲ ਰੁਬੈਲਾ ਦਾ ਟੀਕਾ ਲੱਗਣ ਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਅਤੇ ਸਕੂਲ ਦੇ ਪਿੰਸੀਪਲ ਕਰਮਜੀਤ ਸਿੰਘ ਵੱਲੋਂ ਖਸਰਾ ਰੁਬੈਲਾ ਤੋਂ ਅਜ਼ਾਦੀ ਸਬੰਧੀ ਝੰਡਾ ਸਕੂਲ ਵਿੱਚ ਲਗਾਇਆ ਗਿਆ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਤੋਂ ਆਈਆਂ ਹਦਾਇਤਾਂ ਅਨੁਸਾਰ ਜਿੰਨ੍ਹਾਂ ਸਕੂਲਾਂ ਦੇ 95 ਫੀਸਦੀ ਤੋਂ ਵੱਧ ਬੱਚਿਆਂ ਦੇ ਟੀਕੇ ਲੱਗ ਜਾਣਗੇ ਉਸ ਸੰਸਥਾ ਵਿੱਚ ਖਸਰਾ ਰੁਬੈਲਾ ਤੋਂ ਅਜ਼ਾਦੀ ਸਬੰਧੀ ਝੰਡਾ ਲਗਾਇਆ ਜਾਵੇ ਅਤੇ ਇਸੇ ਕੜ੍ਹੀ ਤਹਿਤ ਸਰਕਾਰੀ ਫੀਲਖਾਨਾ ਸਕੂਲ ਦੇ ਸੀਨੀਅਰ ਵਿੰਗ ਵਿੱਚ ਪੜਦੇ 460 ਬੱਚਿਆਂ ਵਿੱਚੋਂ 458 ਬੱਚਿਆਂ ਨੁੰ ਖਸਰਾ ਰੁਬੈਲਾ ਦਾ ਟੀਕਾ ਲੱਗਣ ਤੇ ਸਕੂਲ ਵਿੱਚ ਝੰਡਾ ਲਗਾਇਆ ਗਿਆ।ਇਸ ਮੌਕੇ ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦਾ ਬੱਚਿਆਂ ਨੂੰ ਟੀਕੇ ਲਗਾਉਣ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਆਂਢ ਗੁਵਾਂਢ ਅਤੇ ਦੋਸਤਾਂ ਮਿੱਤਰਾਂ ਨੂੰ ਇਸ ਟੀਕੇ ਨੂੰ ਲਗਵਾਉਣ ਲਈ ਜਾਗਰੂਕ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਮੀਜ਼ਲ ਰੁਬੈਲਾ ਦਾ ਟੀਕਾ ਨਾ ਲਗਵਾਉਣ ਸਬੰਧੀ ਗੁੰਮਰਾਹ ਕਰਨ ਵਾਲੀਆਂ ਵਾਇਰਲ ਹੋਈਆਂ ਵੀਡੀਓ ਝੂਠੀਆਂ ਹਨ ਅਤੇ ਉਨ੍ਹਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ।ਇਹ ਟੀਕਾ ਬਿੱਲਕੁੱਲ ਸੁਰੱਖਿਅਤ ਹੈ ਜ਼ੋ ਕਿ ਵਿਸ਼ਵ ਸਿਹਤ ਸੰਗਠਨ ਤੋਂ ਮਾਨਤਾ ਪ੍ਰਾਪਤ ਹੈ।ਇਹ ਟੀਕਾ ਸਿਹਤ ਵਿਭਾਗ ਵੱਲੋਂ ਬਿੱਲਕੁੱਲ ਮੁਫਤ ਲਗਾਇਆ ਜਾ ਰਿਹਾ ਹੈ ਜਦੋਂ ਕਿ ਪ੍ਰਈਵੇਟ ਸੈਕਟਰ ਵਿੱਚ ਇਸ ਟੀਕੇ ਦੇ ਦੋ ਹਜਾਰ ਤੋਂ ਪੱਚੀ ਸੋ ਰੁਪਏ ਵਸੂਲ ਕੀਤੇ ਜਾਂਦੇ ਹਨ।
ਉਨ੍ਹਾਂ ਲੋਕਾਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਖਸਰਾ ਰੁਬੈਲਾ ਦਾ ਟੀਕਾ ਲਗਵਾਉਣ ਵਿੱਚ ਸਿਹਤ ਵਿਭਾਗ ਨੁੰ ਪੂਰਾ ਸਹਿਯੋਗ ਦੇਣ ਤਾਂ ਜ਼ੋ ਬੱਚਿਆਂ ਨੂੰ ਬਿਮਾਰੀਆਂ ਤੋਂ ਮੁਕਤ ਕੀਤਾ ਜਾ ਸਕੇ।

Leave a Reply

Your email address will not be published. Required fields are marked *