ਪੰਜਾਬਪਟਿਆਲਾ

ਰੈਡ ਕਰਾਸ, ਜਿਲ੍ਹਾ ਮੁੜ ਵਸੇਬਾ ਕੇਂਦਰ ਪਟਿਆਲਾ ਵੱਲੋਂ ਅੰਗਹੀਣਤਾ ਦੀ ਰੋਕਥਾਮ ਸਬੰਧੀ ਦੋ ਦਿਨਾਂ ਰਾਸ਼ਟਰੀ ਸੈਮੀਨਰ

ਅੰਗਹੀਣ ਹੋਣਾਂ ਅੰਗਹੀਣਤਾਂ ਨਹੀ, ਕੁਝ ਕਰਨ ਦੀ ਸਮਰੱਥਾ ਹੋਣ ਦੇ ਬਾਵਜੂਦ ਕੁਝ ਨਾ ਕਰਨਾ ਅੰਗਹੀਣਤਾ – ਕੁਮਾਰ ਅਮਿਤ
ਪਟਿਆਲਾ, 8 ਮਈ (ਮਧੂਸਾਰ ਬਿਊਰੋ) ਰੈਡ ਕਰਾਸ, ਜਿਲ੍ਹਾ ਮੁੜ ਵਸੇਬਾ ਕੇਂਦਰ ਪਟਿਆਲਾ ਵਲੋਂ ‘ਅੰਗਹੀਣਤਾਂ ਦੀ ਰੋਕਥਾਮ ਲਈ ਸਹਾਇਤਾ ਉਪਕਰਨਾਂ ਦੀ ਲੋੜ’ ਵਿਸ਼ੇ ‘ਤੇ ਕਰਵਾਏ ਦੋ ਦਿਨਾਂ ਸੈਮੀਨਰ ਦੇ ਸਮਾਪਤੀ ਸਮਾਰੋਹ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।

ਸੈਮੀਨਰ ਵਿਚ ਰਾਸ਼ਟਰੀ ਅਤੇ ਅੰਤਰ ਰਾਸਟਰੀ ਦੇ ਪੱਧਰ ਦੇ ਅੰਗਹੀਣਤਾਂ ਰੋਕਥਾਮ ਦੇ ਮਾਹਿਰਾਂ ਨੇ ਹਿੱਸਾ ਲਿਆ ਅਤੇ ਇਸ ਕਿੱਤੇ ਨਾਲ ਜੁੜੇ ਮਾਹਿਰਾਂ ਨੂੰ ਅੰਗਹੀਣਤਾਂ ਮੁੜ ਵਸੇਬੇ ਲਈ ਦੁਨੀਆਂ ਭਰ ਦੀਆਂ ਨਵੀਆਂ ਤਕਨੀਕਾਂ ਅਤੇ ਸਕੀਮਾਂ ਬਾਰੇ ਚਾਣਨਾਂ ਪਾਇਆ ਅਤੇ ਚਰਚਾ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਹ ਸੈਮੀਨਰ ਅੰਗਹੀਣ ਵਿਅਕਤੀਆਂ ਲਈ ਬਹੁਤ ਸਹਾਈ ਹੋਵੇਗਾ ਅਤੇ ਜਰੂਰਤਮੰਦ ਵਿਆਕਤੀਆਂ ਦਾ ਨਕਾਰਾਪਨ ਕਾਫੀ ਹੱਦ ਤੱਕ ਖਤਮ ਕਰਨ ਵਿੱਚ ਸੇਧ ਮਿਲੇਗੀ। ਉਹਨਾਂ ਕਿਹਾ ਕਿ ਅੰਗਹੀਣ ਹੋਣਾਂ ਅੰਗਹੀਣਤਾਂ ਨਹੀ ਹੁੰਦੀ ਸਗੋ ਉਹ ਵਿਅਕਤੀ ਅੰਗਹੀਣ ਹਨ ਜੋ ਸਹੀ ਸਲਾਮਤ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਕਰਦੇ ਅਤੇ ਨਕਾਰਾ ਹੋ ਕੇ ਬੈਠ ਜਾਂਦੇ ਹਨ ਅਤੇ ਮਾਨਸਿਕ ਤੌਰ ‘ਤੇ ਕਮਜੋਰ ਬਣਕੇ ਕੁੱਝ ਕਰਨ ਦੀ ਸਮਰੱਥਾ ਨਹੀ ਰੱਖਦੇ ਪਰ ਅਜੋਕੇ ਸਮੇਂ ਵਿਚ ਬਹੁਤ ਕੁੱਝ ਮਾਰਕੀਟ ਵਿਚ ਆ ਗਿਆ ਹੈ ਜਿਸ ਨਾਲ ਅੰਗਹੀਣ ਵਿਅਕਤੀਆਂ ਨੂੰ ਅੱਗੇ ਲੈਜਾਣ ਵਿਚ ਸਹਾਈ ਹੋ ਸਕਦਾ ਹੈ।
ਸ੍ਰੀ ਕੁਮਾਰ ਅਮਿਤ ਨੇ ਸੈਮੀਨਰ ਵਿਚ ਹਿੱਸਾ ਲੈਣ ਵਾਲੇ ਮਾਹਰਾਂ ਨੂੰ ਸਰਟੀਫਿਕੇਟ ਦੀ ਵੰਡ ਅਤੇ ਸਹਿਯੋਗੀ ਸੱਜਣਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ। ਉਹਨਾਂ ਨੇ ਰੈਡ ਕਰਾਸ ਪਟਿਆਲਾ ਅਤੇ ਇੰਡੀਅਨ ਐਸ਼ੋਸੀਏਸਨ ਆਫ ਅਸਿਸਟਿਵ ਟੈਕਨੋਲੋਜਿਸਟ ਦੀ ਸਮੁਚੀ ਟੀਮ ਦਾ ਧੰਨਵਾਦ ਕਰਦਿਆ ਸਕੱਤਰ ਕਮ ਡੀ.ਡੀ.ਆਰ.ਓ. ਪਟਿਆਲਾ ਸ. ਪ੍ਰਿੱਤਪਾਲ ਸਿੰਘ ਸਿੱਧੂ ਦੇ ਉਦਮ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਇਸ ਪੱਧਰ ਦਾ ਸੈਮੀਨਰ ਪੰਜਾਬ ਵਿਚ ਪਹਿਲੀ ਵਾਰ ਹੋਇਆ ਹੈ ਅਤੇ ਇਹ ਪਟਿਆਲਾ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ।
ਐਸ਼ੋਸੀਏਸ਼ਨ ਦੇ ਪ੍ਰਧਾਨ ਡਾ. ਆਸ਼ਿਸ ਬੰਧੋ ਪਾਧਿਆਏ ਅਤੇ ਡਾ. ਪ੍ਰਕਾਸ਼ ਮਹਿਤਾ ਨੇ ਪ੍ਰੋਗਰਾਮ ਦੇ ਆਯੋਜਕ ਕਮ ਸੂਤਰਧਾਰ ਸ਼੍ਰੀ ਪ੍ਰਿੱਤਪਾਲ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ। ਕੱਟਕ ਉੜੀਸ਼ਾ ਤੋਂ ਵਿਸ਼ੇਸ ਤੌਰ ਤੇ ਸ਼ਾਮਲ ਮਾਹਿਰ ਡਾ. ਨੰਦਾ ਨੇ ਕਿਹਾ ਉਹ ਪੰਜਾਬ ਪਹਿਲੀ ਵਾਰ ਆਏ ਹਨ ਅਤੇ ਅਜਿਹੇ ਸੈਮੀਨਾਰ ਵਿਚ ਸ਼ਾਮਲ ਹੋ ਕੇ ਉਹ ਫਖ਼ਰ ਮਹਿਸੂਸ ਕਰ ਰਹੇ ਹਨ। ਬੰਗਲੂਰੁ ਤੋਂ ਪੰਹੁਚੇ ਸ਼੍ਰੀ ਸੋਕੀਅਤ ਮੋਲਿਕ ਘੋਸ਼ ਨੇ ਅੰਗਹੀਣਤਾਂ ਵਿਸ਼ੇ ‘ਤੇ ਕਰਵਾਏ ਸੈਮੀਨਰ ਤੇ ਆਪਣੀ ਪ੍ਰਸੰਨਤਾ ਜਾਹਿਰ ਕੀਤੀ ਅਤੇ ਮੁੜ ਤੋਂ ਪੰਜਾਬ ਆਉਦ ਦੀ ਇੱਛਾ ਜਤਾਈ।
ਸੈਮੀਨਰ ਵਿਚ ਅੰਗਹੀਣਤਾਂ ਰੋਕਥਾਮ ਲਈ ਸਹਾਇਤਾ ਉਪਕਰਣ ਬਣਾਉਣ ਵਾਲੀਆਂ ਲੱਗ ਭੱਗ 10 ਰਾਸ਼ਟਰੀ ਤੇ ਅੰਤਰ ਰਾਸ਼ਟਰੀ ਕੰਪਨੀਆਂ ਨੇ ਸਹਾਇਤਾ ਉਪਕਰਨਾਂ ਦੀ ਪ੍ਰਦਰਸ਼ਨੀ ਲਗਾਈ। ਇਹਨਾਂ ਵਲੋਂ ਨਵੀਆਂ ਤਕਨੀਕਾਂ ਨਾਲ ਤਿਆਰ ਕੀਤੇ ਔਜਾਰਾਂ ਪ੍ਰਤੀ ਸੈਮੀਨਰ ਵਿਚ ਭਾਗ ਲੈਣ ਵਾਲੇ ਮਾਹਿਰਾਂ ਨੂੰ ਵੱਖ-ਵੱਖ ਮਾਧਿਅਮ ਰਾਹੀਂ ਜਾਣਕਾਰੀ ਦਿੱਤੀ। ਇਸ ਮੌਕੇ ਆਈ.ਏ.ਏ.ਟੀ. ਦੇ ਸਕੱਤਰ ਡਾ. ਪ੍ਰਕਾਸ਼ ਮਹਿਤਾ, ਰੈਡ ਕਰਾਸ ਦੇ ਪੈਟਰਨ ਆਰ.ਐਸ. ਔਲਖ, ਮਦਰਾਸ ਆਈ.ਆਈ.ਟੀ. ਤੋਂ ਵਿਵੇਕ ਸ਼ਾਰਦਾ, ਮੁੰਬਈ ਤੋਂ ਐਫ਼ ਰੌਡਰਿਗਜ, ਗੁਜਰਾਤ ਮੈਡੀਕਲ ਕਾਲਜ ਦੇ ਸਾਬਕਾ ਪਿੰ੍ਰਸੀਪਲ ਡਾ. ਧੀਰਨ ਜੋਸ਼ੀ, ਡਾ. ਡੀ.ਐਸ. ਭੁੱਲਰ ਸਮੇਤ ਵੱਡੀ ਗਿਣਤੀ ‘ਚ ਦੇਸ਼ ਦੇ ਹੋਰਨਾਂ ਰਾਜਾਂ ਤੋਂ ਟੈਕਨੋਲੋਜਿਸਟਸ ਤੇ ਮਾਹਰ ਪੁੱਜੇ ਹੋਏ ਸਨ।

Leave a Reply

Your email address will not be published. Required fields are marked *