ਪਾਰੁਲ ਗੁਪਤਾ ਸੈਲਵੋਨੀਆ ਡੈਫ ਚੈਂਪੀਅਨਸ਼ਿਪ ‘ਚ ਖੇਡਣ ਜਾਵੇਗੀ
ਪਟਿਆਲਾ 11 ਮਈ (ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਦੀ ਹੋਣਹਾਰ ਡੈਫ ਟੈਨਿਸ ਖਿਡਾਰਨ ਪਾਰੁਲ ਗੁਪਤਾ ਨੂੰ ਇਸੇ ਮਹੀਨੇ 18 ਤੋਂ 19 ਮਈ ਤੱਕ ਸੈਲਵੋਨੀਆ ਵਿਖੇ ਹੋਣ ਵਾਲੀ ਸੈਲਵੋਨੀਆ ਡੈਫ ਟੈਨਿਸ ਚੈਂਪੀਅਨਸ਼ਿਪ ਵਿਚ ਖੇਡਣ ਲਈ ਵਿਸ਼ੇਸ਼ ਤੌਰ ‘ਤੇ ਸੱਦਾ ਮਿਲਿਆ ਹੈ।
ਇਸ ਮੌਕੇ ਪਾਰੁਲ ਦੇ ਪਿਤਾ ਅਵਿਨਾਸ਼ ਗੁਪਤਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰੁਲ ਪਿਛਲੇ ਕਾਫੀ ਸਮੇਂ ਤੋਂ ਆਪਣੀ ਗੇਮ ਨੂੰ ਲੈ ਕੇ ਗੰਭੀਰ ਸੀ ਅਤੇ ਪਿਛਲੇ ਕਾਫੀ ਸਮੇਂ ਤੋਂ ਹੀ ਮਿਹਨਤ ਅਤੇ ਲਗਨ ਨਾਲ ਆਪਣੀ ਗੇਮ ‘ਤੇ ਜ਼ੋਰ ਦੇ ਰਹੀ ਹੈ। ਦੱਸਣਯੋਗ ਹੈ ਕਿ ਪਾਰੁਲ ਗੁਪਤਾ ਨੇ ਪਿਛਲੇ ਸਾਲ ਇਜ਼ਮਾਇਰ ਤਰਕੀ ਵਿਖੇ ਡੈਫ ਓਲੰਪਿਕ ਵਿਚ ਚੌਥਾ ਸਥਾਨ ਹਾਸਲ ਕਰਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਵੀ ਉਹ ਦੇਸ਼ ਵਿਦੇਸ਼ ਵਿਚ ਕਈ ਅੰਤਰਰਾਸ਼ਟਰੀ ਪੱਧਰ ‘ਤੇ ਟੂਰਨਾਮੈਂਟਾਂ ਵਿਚ ਹਿੱਸਾ ਲੈ ਕੇ ਕਈ ਤਮਗੇ ਜਿੱਤ ਚੁੱਕੀ ਹੈ ਅਤੇ ਕਈ ਨਾਮਵਰ ਸਖਸ਼ੀਅਤਾਂ ਵਲੋਂ ਪਾਰੁਲ ਨੂੰ ਸਮੇਂ ਸਮੇਂ ‘ਤੇ ਸਨਮਾਨਿਤ ਵੀ ਕੀਤਾ ਗਿਆ ਹੈ।

