ਪਟਿਆਲਾ

ਪੰਜਾਬੀ ਯੂਨੀਵਰਸਿਟੀ ਵਲੋਂ ਆਗਾਮੀ ਅਕਾਦਮਿਕ ਸੈਸ਼ਨ ਤੋਂ ਸ਼ੁਰੂ ਕੀਤੇ ਜਾ ਰਹੇ ਹਨ 32 ਨਵੇਂ ਕੋਰਸ

ਪਟਿਆਲਾ, 17 ਮਈ (ਮਧੂਸਾਰ ਬਿਊਰੋ) ਵੱਖ-ਵੱਖ ਖੇਤਰਾਂ ਅਤੇ ਵਿਸ਼ਿਆਂ ਨਾਲ ਸਬੰਧਤ ਤੇਜ਼ੀ ਨਾਲ ਬਦਲਦੇ ਹੋਏ ਭਾਰਤੀ ਅਤੇ ਅੰਤਰਰਾਸ਼ਟਰੀ ਨੌਕਰੀਆਂ ਦੀ ਮਾਰਕੀਟ ਦ੍ਰਿਸ਼ ਤੇ ਨਜ਼ਰ ਰੱਖਦਿਆਂ, ਪੰਜਾਬੀ ਯੂਨੀਵਰਸਿਟੀ ਵਲੋ਼ਂ ਆਗਾਮੀ ਅਕਾਦਮਿਕ ਸੈਸ਼ਨ ਤੋਂ 32 ਨਵੇਂ ਪੇਸ਼ੇਵਰ ਅਤੇ ਨੌਕਰੀ-ਆਧਾਰਤ ਕੋਰਸ (18 ਮੁੱਖ ਕੈਂਪਸ ਲਈ ਅਤੇ 14 ਰੀਜਨਲ ਸੈਂਟਰਾਂ ਅਤੇ ਨੇਬਰਹੁੱਡ ਕੈਂਪਸਾਂ ਲਈ) ਸ਼ੁਰੂ ਕੀਤੇ ਜਾ ਰਹੇ ਹਨ। ਇਹ ਨਵੇਂ ਯੁੱਗ ਅਤੇ ਨਵੀਂ ਲਹਿਰ ਦੇ ਕੋਰਸ ਮੁੱਖ ਤੌਰ ‘ਤੇ ਮੀਡੀਆ, ਇੰਜਨੀਅਰਿੰਗ, ਕੰਪਿਊਟਰ ਐਪਲੀਕੇਸ਼ਨ, ਬਿਜਨਸ ਐਡਮਿਨਿਸਟ੍ਰੇਸ਼ਨ ਅਤੇ ਮੈਨੇਜਮੈਂਟ ਨਾਲ ਸਬੰਧਿਤ ਹਨ ਤਾਂ ਜੋ ਵਿਦਿਆਰਥੀ ਚੰਗੇ ਸਿਲੇਬਸਾਂ ਦੀ ਮਦਦ ਨਾਲ ਆਪਣੀ ਅਕਾਦਮਿਕ ਪੜ੍ਹਾਈ ਨੂੰ ਬਿਹਤਰ ਢੰਗ ਨਾਲ ਤਿਆਰ ਕਰ ਸਕਣ।

ਇਹ ਜਾਣਕਾਰੀ ਦਿੰਦਿਆਂ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਫੈਕਲਟੀ ਦੀ ਸਰਵੋਤਮ ਵਰਤੋਂ ਕਰਨ ਲਈ ਕੁਝ ਸਥਾਨਾਂ ‘ਤੇ ਘੱਟ ਜਾਂ ਜ਼ਿਆਦਾ ਸਟਾਫ ਦੇ ਪਰਿਪੇਖ ਵਿੱਚ ਅਜਿਹਾ ਡਿਜ਼ਾਈਨ ਤਿਆਰ ਕੀਤਾ ਗਿਆ ਤਾਂ ਜੋ ਵੱਧ ਤੋਂ ਵੱਧ ਵਿੱਦਿਅਕ ਅਤੇ ਵਿੱਤੀ ਲਾਭ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਫੀਸ ਢਾਂਚੇ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਮੁਕਾਬਲਤਨ ਘੱਟ ਰੱਖਿਆ ਗਿਆ ਹੈ।
ਡਾ. ਘੁੰਮਣ ਨੇ ਅੱਗੇ ਕਿਹਾ ਕਿ ਵਿਸ਼ਵ ਪੱਧਰੀ ਇੰਟਰਨਸ਼ਿਪ, ਪ੍ਰੋਗਰਾਮਾਂ, ਪ੍ਰੋਜੈਕਟਾਂ ਅਤੇ ਪ੍ਰੈਕਟੀਕਲ ਅਭਿਆਸਾਂ ਦੇ ਜ਼ਰੀਏ ਸਾਡੇ ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਦਿੱਖ ਪ੍ਰਦਾਨ ਕਰਨ ਦੇ ਮੱਦੇਨਜ਼ਰ ਦੁਨੀਆ ਭਰ ਦੇ ਉਘੇ ਵਿਦਿਅਕ ਮਾਹਿਰਾਂ ਨਾਲ ਨੇਮਬੱਧ ਗੱਲਬਾਤ ਕਰਨ ਲਈ ਯੂਨੀਵਰਸਿਟੀ ਨੇ ਵੱਖ-ਵੱਖ ਉਘੀਆਂ ਕੌਮਾਂਤਰੀ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨਾਲ ਐਮ.ਓ.ਯੂ. ਤੇ ਦਸਤਖਤ ਕੀਤੇ ਹਨ ਜਿਸ ਨਾਲ ਵਿਦਿਆਰਥੀਆਂ ਵਿੱਚ ਸਮਕਾਲੀ ਦੌਰ ਦੌਰਾਨ ਇੱਕ ਲੋਕਤੰਤਰੀ ਸਮਾਜ ਵਿੱਚ ਅਤੇ ਇੱਕ ਵਿਸ਼ਵ ਭਾਈਚਾਰੇ ਵਿੱਚ ਜ਼ਿੰਮੇਵਾਰ ਹਿੱਸਾ ਲੈਣ ਲਈ ਲੋੜੀਂਦੇ ਹੁਨਰ, ਗਿਆਨ ਅਤੇ ਵਿਵਹਾਰ ਦਾ ਵਿਕਾਸ ਕੀਤਾ ਜਾ ਸਕੇਗਾ।
ਅਗਲੇ ਸੈਸ਼ਨ ਵਿੱਚ ਪੇਸ਼ ਕੀਤੇ ਜਾ ਰਹੇ ਵੱਡੇ ਕੋਰਸਾਂ ਵਿੱਚ ਸੈਂਟਰ ਫਾਰ ਅਡਵਾਂਸਡ ਮੀਡੀਆ ਸਟੱਡੀਜ਼ (ਕੈਮਜ਼) ਵੱਲੋਂ ਮੀਡੀਆ ਸਟੱਡੀਜ਼ ਐਂਡ ਐਂਟਰਟੇਨਮੈਂਟ ਵਿੱਚ ਪਹਿਲੀ ਕਿਸਮ ਦਾ ਦੋ ਸਾਲਾਂ ਦਾ ਐਮ.ਬੀ.ਏ. ਕੋਰਸ ਸ਼ਾਮਲ ਹੈ। ਸੈਂਟਰ ਵਲੋਂ ਤਿੰਨ ਸ਼ਾਰਟ-ਟਰਮ ਸ਼ਾਮ ਦੇ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਜਿਨ੍ਹਾਂ ਵਿੱਚ ਸਰਟੀਫਿਕੇਟ, ਡਿਪਲੋਮਾ ਅਤੇ ਅਡਵਾਂਸਡ ਡਿਪਲੋਮਾ ਕੋਰਸ ਇਨ ਸਟਿਲ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ; ਵਿਡਿਓਡੇਟਿੰਗ ਅਤੇ ਕੰਪੋਜ਼ਿਟਿੰਗ; ਅਤੇ ਐਕਟਿੰਗ ਅਤੇ ਡਾਇਰੈਕਸ਼ਨ ਜੋ ਤਿੰਨ ਮਹੀਨਿਆਂ, ਛੇ-ਮਹੀਨਿਆਂ ਅਤੇ ਇਕ ਸਾਲ ਦੀ ਮਿਆਦ ਦੇ ਹਨ। ਇਸ ਤੋਂ ਇਲਾਵਾ ਇੱਕ ਨਵਾਂ ਪੰਜ ਸਾਲਾ ਇੰਟੀਗ੍ਰੇਟਿਡ ਕੋਰਸ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਤਿੰਨ ਸਾਲ ਬਾਦ ਵਿਦਿਆਰਥੀਆਂ ਨੂੰ ਬੈਚਲਰ ਡਿਗਰੀ ਪ੍ਰਾਪਤ ਹੋ ਸਕੇਗੀ।
ਦੂਜੇ ਕੋਰਸਾਂ ਵਿੱਚ ਬੀ.ਟੈਕ (ਇਲੈਕਟ੍ਰਾਨਿਕ ਅਤੇ ਕੰਪਿਊਟਰ ਇੰਜੀਨੀਅਰਿੰਗ) ਇਲੈਕਟ੍ਰਾਨਿਕਸ ਅਤੇ ਸੰਚਾਰ ਵਿਭਾਗ ਵਿੱਚ; ਐਮ.ਏ. ਪਬਲਿਕ ਨੀਤੀ ਅਤੇ ਗਵਰਨੈਂਸ; ਲੋਕ ਪ੍ਰਸ਼ਾਸਨ ਵਿਭਾਗ ਵਿੱਚ ਐਮ.ਏ. ਡਿਜ਼ਾਸਟਰ ਪ੍ਰਬੰਧਨ; ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਦੁਆਰਾ ਐਮ.ਬੀ.ਏ. (ਹਸਪਤਾਲ ਅਤੇ ਸਿਹਤ ਦੇਖਭਾਲ ਪ੍ਰਬੰਧਨ) ਅਤੇ ਐਮ.ਬੀ.ਏ. (ਵਾਤਾਵਰਨ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ); ਸਿਵਲ ਇੰਜਨੀਅਰਿੰਗ ਵਿਭਾਗ ਵਿੱਚ ਐਮ. ਟੈਕ (ਟ੍ਰਾਂਸਪੋਰਟ ਇੰਜਨੀਅਰਿੰਗ) ਸ਼ਾਮਲ ਹਨ।
ਹੋਰ ਮੁੱਖ ਕੋਰਸਾਂ ਵਿੱਚ ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਮੈਨੇਜਮੈਂਟ ਦੁਆਰਾ ਐਮ ਬੀ ਏ (ਵਿੱਤੀ ਮਾਰਕੀਟ); ਮਨੋਵਿਗਿਆਨ ਵਿਭਾਗ ਦੁਆਰਾ ਚਾਈਲਡ ਡਿਵੈਲਪਮੈਂਟ ਅਤੇ ਕਾਉਂਸਲਿੰਗ ਵਿਚ ਪੀ.ਜੀ. ਡਿਪਲੋਮਾ; ਡਿਪਾਰਟਮੈਂਟ ਆਫ਼ ਕਾਮਰਸ ਦੁਆਰਾ ਐਮ.ਕਾਮ. (ਆਨਰਜ਼) ਅਤੇ ਪੰਜ ਸਾਲਾ ਇੰਟੈਗਰੇਟਿਡ ਕੋਰਸ; ਕੰਪਿਊਟਰ ਸਾਇੰਸ ਵਿਭਾਗ ਵਿਚ ਐਮਸੀਏ; ਐਮ.ਏ. (ਆਨਰੇਜ਼ ਸਕੂਲ ਇਨ ਇਕਨਾਮਿਕਸ ); ਉਰਦੂ ਫ਼ਾਰਸੀ ਅਤੇ ਅਰਬੀ ਦੇ ਵਿਭਾਗ ਵਿੱਚ ਤਿੰਨ ਮਹੀਨਿਆਂ ਦਾ ਸ਼ਾਰਟ ਟਰਮ ਉਰਦੂ / ਫ਼ਾਰਸੀ ਲਰਨਿੰਗ ਕੋਰਸ ਸ਼ਾਮਲ ਹਨ।
ਨੇਬਰਹੁੱਡ ਕੈਂਪਸ ਅਤੇ ਰੀਜਨਲ ਸੈਂਟਰਾਂ ਵਿਚ ਜਿਨ੍ਹਾਂ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਉਨ੍ਹਾਂ ਵਿਚ ਐਮ.ਬੀ.ਏ. (ਐਗਰੀ ਬਿਜਨਸ), ਸਰਟੀਫਿਕੇਟ ਕੋਰਸ ਇਨ ਪ੍ਰੋਗਰਾਮਿੰਗ ਵਿਦ ਪਾਇਥਨ (ਪੀਪੀਵਾਈ), ਸਰਟੀਫਿਕੇਟ ਕੋਰਸ ਇਨ ਡਾਟਾ ਸਾਇੰਸ ਵਿਦ ਆਰ (ਡੀ ਐੱਸ ਆਰ) (ਯਾਦਵਿੰਦਰਾ ਕਾਲਜ ਆਫ਼ ਇੰਜੀਨੀਅਰਿੰਗ); ਯੂਜੀਸੀ ਨੈੱਟ ਮੈਨੇਜਮੈਂਟ ਕੋਚਿੰਗ, ਪੀਐਚ.ਡੀ. ਕੋਰਸ ਵਰਕ (ਰੈਗੂਲਰ); ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ, ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਵਿਖੇ ਸਰਟੀਫਿਕੇਟ ਕੋਰਸ ਇਨ ਡਾਟਾ ਐਨਾਲਸਿਜ਼ ਵਿਦ ਪਾਇਥਨ(ਡੀ.ਏ.ਪੀ.ਵਾਈ),; ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ, ਮੋਹਾਲੀ ਵਿਖੇ ਬੀ.ਕਾਮ., ਬੀ.ਬੀ.ਏ., ਐਮ. ਕਾਮ., ਐਮ.ਬੀ.ਏ. (ਐਗਜ਼ੈਕਟਿਵ), ਬੀ.ਐਸ.ਸੀ. ਆਨਰਜ਼ ਇਨ ਕੰਪਿਊਟਿੰਗ ਅਤੇ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ, ਜੋਗੀ ਰੱਲ੍ਹਾ (ਮਾਨਸਾ) ਵਿਖੇ ਪੀਜੀਡੀਸੀਏ ਕੋਰਸ ਸ਼ਾਮਲ ਹਨ।

Leave a Reply

Your email address will not be published. Required fields are marked *