ਪਟਿਆਲਾ

ਸਮਾਜ ਵਿੱਚ ਬੁਰਾਈਆਂ ਨੂੰ ਰੋਕਣ ਹਿੱਤ ਚੰਗਾ ਕਾਰਜ ਕਰ ਰਹੀ ਵੈਲਫੇਅਰ ਸੁਸਾਇਟੀ : ਕੇ.ਕੇ. ਸ਼ਰਮਾ

ਪਟਿਆਲਾ 11 ਜੂਨ (ਮਧੂਸਾਰ ਬਿਊਰੋ) ਪਟਿਆਲਾ ਸੋਸਲ ਵੈਲਫੇਅਰ ਸੋਸਾਇਟੀ ਸਮਾਜ ਵਿੱਚ ਬੁਰਾਈਆਂ ਨੂੰ ਰੋਕਣ ਹਿੱਤ ਚੰਗਾ ਕਾਰਜ ਕਰ ਰਹੀ ਹੈ। ਸਮੇਂ-ਸਮੇਂ ਤੇ ਮੈਡੀਕਲ ਕੈਂਪ, ਨਸ਼ਿਆਂ ਅਤੇ ਭਰੂਣ ਹੱਤਿਆਵਾਂ ਨੂੰ ਰੋਕਣ ਹਿੱਤ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ। ਬੱÎਚਿਆਂ ਨੂੰ ਪੜ੍ਹਾਈ ਵਿੱਚ ਉਤਸ਼ਾਹਿਤ ਕਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ।

ਇਹ ਵਿਚਾਰ ਕੇ.ਕੇ. ਸ਼ਰਮਾ ਚੇਅਰਮੈਨ ਪੀ.ਆਰ.ਟੀ.ਸੀ. ਵਲੋਂ ਸ੍ਰੀ ਸ਼ਾਂਤ ਨੂੰ ਅਗਰਵਾਲ ਦੀ ਨੀਟ ਵਿੱਚ 228 ਰੈਂਕ ਆਉਣ ਤੇ ਪਟਿਆਲਾ ਸੋਸਲ ਵੈਲਫੇਅਰ ਸੋਸਾਇਟੀ ਵਲੋਂ ਆਯੋਜਿਤ ਸਮਾਗਮ ਦੌਰਾਨ ਸਨਮਾਨਿਤ ਕਰਦੇ ਹੋਏ ਕਿਹਾ।
ਸ੍ਰੀ ਐਸ.ਆਰ.ਪ੍ਰਭਾਕਰ ਸਾਬਕਾ ਪ੍ਰਿੰਸੀਪਲ ਡੀ.ਏ.ਵੀ. ਪਬਲਿਕ ਸਕੂਲ ਨੇ ਕਿਹਾ ਕਿ ਭਾਰਤ ਦੇਸ਼ ਵਿੱਚ ਪ੍ਰਤਿਭਾਵਾਨ ਵਿਦਿਆਰਥੀਆਂ ਦੀ ਕੋਈ ਕਮੀ ਨਹੀਂ ਹੈ। ਸਾਡੇ ਪ੍ਰਤਿਭਾਵਾਨ ਵਿਦਿਆਰਥੀ ਜਾਂ ਲੋਕ ਦੂਜੇ ਦੇਸ਼ਾਂ ਵਿੱਚ ਜਾਕੇ ਬਹੁਤ ਸਲਾਘਾਯੋਗ ਕੰਮ ਕਰ ਰਹੇ ਹਨ ਅਤੇ ਉਹਨਾਂ ਦੇਸ਼ਾਂ ਦੀ ਉੱਨਤੀ ਇਸ ਲਈ ਹੋ ਰਹੀ ਹੈ ਕਿ ਸਾਡੇ ਲੋਕ ਮਿਹਨਤੀ ਹੁੰਦੇ ਹਨ ਜੇ ਅਸੀ ਭਾਰਤ ਦੇਸ਼ ਵਿੱਚ ਉਹਨਾਂ ਲੋਕਾਂ ਨੂੰ ਰੋਕ ਸਕੀਏ ਤਾਂ ਉਹ ਭਾਰਤ ਦੀ ਤਰੱਕੀ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਨਾਸਾ ਵਿੱਚ ਵੀ ਸਾਡੇ ਭਾਰਤ ਦੇ ਵਿਗਿਆਨਿਕ ਬਹੁਤ ਸਲਾਘਾ ਯੋਗ ਕੰਮ ਕਰ ਰਹੇ ਹਨ। ਉਹਨਾਂ ਨੇ ਸ੍ਰੀ ਸਾਤਨੂੰ ਅਗਰਵਾਲ ਨੂੰ 228 ਰੈਂਕ ਆਉਣ ਤੇ ਵਧਾਈ ਦਿੱਤੀ।
ਸ੍ਰੀ ਵਿਜੈ ਕੁਮਾਰ ਗੋਇਲ ਪ੍ਰਧਾਨ ਨੇ ਕਿਹਾ ਕਿ ਸਾਨਤਨੂੰ ਅਗਰਵਾਲ ਵਲੋਂ ਬਹੁਤ ਸਲਾਘਾਯੋਗ ਰੈਂਕ ਲਿਆ ਹੈ। ਉਸ ਦਾ ਸੋਸਾਇਟੀ ਵਲੋਂ ਸਨਮਾਨ ਦਿੱਤਾ ਗਿਆ ਤਾਂ ਕਿ ਆਉਣ ਵਾਲੇ ਸਮੇਂ-ਸਮੇਂ ਵਿੱਚ ਉਹ ਹੋਰ ਵੀ ਵਧੀਆਂ ਪੜ੍ਹਾਈ ਕਰਕੇ ਅੱਗੇ ਵਧੇ। ਸ੍ਰੀ ਕੇ.ਕੇ. ਸ਼ਰਮਾ ਚੇਅਰਮੈਨ ਵਲੋਂ ਕਿਹਾ ਗਿਆ ਕਿ ਸਾਨੂੰ ਵਾਤਾਵਰਨ ਬਚਾਉਣ ਹਿੱਤ ਕੰਮ ਕਰਨਾ ਪਵੇਗਾ। ਸੁਸਾਇਟੀ ਵਲੋਂ 19 ਜੂਨ ਨੂੰ ਮੁਫ਼ਤ ਮੈਡੀਕਲ ਕੈਂਪ ਦਮਦਮਾ ਸਹਿਬ ਗੁਰਦੁਆਰਾ ਸਰਹਿੰਦ ਰੋਡ ਵਿਖੇ 2:30 ਵਜੇ ਤੋਂ 5:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਨੂੰ ਰੋਕਣ ਹਿੱਤ ਚੰਗਾ ਕਰਜ਼ ਲੋਕਾਂ ਨੂੰ ਜਾਗਰੂਕ ਕਰਕੇ ਕੀਤਾ ਜਾ ਰਿਹਾ ਹੈ। ਸੁਸਾਇਟੀ ਲੋਕ ਭਲਾਈ ਦਾ ਕੰਮ ਕਰਦੀ ਰਹੇਗੀ। ਇਸ ਮੌਕੇ ਤੇ ਸ੍ਰੀ ਸੋਰਵ ਅਗਰਵਾਲ, ਸੇਠ ਮੰਗਤ ਰਾਏ, ਸ੍ਰ. ਹਾਕਮ ਕਾਰਜਕਾਰੀ ਇੰਜੀ: ਸ੍ਰੀ ਹਰਬੰਸ ਬਾਂਸਲ, ਸ੍ਰੀ ਰਮੇਸ਼ਵਰ ਗੁਪਤਾ, ਸ੍ਰੀ ਵੀ.ਐਸ.ਜੋਸੀ, ਸ੍ਰੀ ਸੁਖਦੇਵ ਕੋਸ਼ਲ, ਸ੍ਰੀ ਆਰੁਣ ਕਪੂਰ, ਸ੍ਰ. ਨਰਿੰਦਰ ਸਿੰਘ ਖੁਰਾਣਾ, ਸ੍ਰੀ ਮੁਰਾਰੀ ਲਾਲ ਸ਼ਰਮਾ, ਸ੍ਰੀ ਹਰਮੇਸ਼ ਮਿੱਤਲ ਸ਼ੀ੍ਰ ਅਸ਼ੋਕ ਸ਼ਰਮਾ, ਸ਼੍ਰੀ ਮਤੀ ਪੂਨਮ ਗੋਇਲ ਅਤੇ ਅਸ਼ੋਕ ਵਾਲੀਆ ਹਾਜ਼ਰ ਸਨ।

Leave a Reply

Your email address will not be published. Required fields are marked *