ਦੇਸ਼-ਵਿਦੇਸ਼ਪੰਜਾਬਪਟਿਆਲਾ

ਪੈਟਰੋਲ ਪੰਪ ‘ਤੇ ਲੁੱਟ ਖੋਹ ਦੀ ਵਾਰਦਾਤ, ਨਕਾਬਪੋਸ਼ਾਂ ਵੱਲੋਂ ਗੋਲੀ ਮਾਰਕੇ ਦੋ ਦਾ ਕਤਲ

ਪਟਿਆਲਾ 18 ਜੂਨ (ਕੰਵਰ ਬੇਦੀ) ਕਸਬਾ ਬਹਾਦਰਗੜ੍ਹ ਨੇੜੇ ਰਾਜਪੁਰਾ-ਪਟਿਆਲਾ ਹਾਈਵੇ ‘ਤੇ ਸਥਿਤ ਇਕ ਪੈਟਰੋਲ ਪੰਪ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਖੋਹ ਦੀ ਮਨਸ਼ਾ ਨਾਲ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ ਵਿਅਕਤੀਆਂ ਨੂੰ ਗੋਲੀ ਮਾਰਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਨਕਾਬਪੋਸ਼ ਵਿਅਕਤੀਆਂ ਨੇ ਬੀਤੀ ਰਾਤ 10 ਵਜੇ ਦੇ ਕਰੀਬ ਘਟਨਾ ਨੂੰ ਅੰਜ਼ਾਮ ਦਿੱਤਾ, ਨਕਾਬਪੋਸ਼ ਤਿੰਨ ਵਿਅਕਤੀਆਂ ਵੱਲੋਂ ਲੁੱਟ ਖੋਹ ਕਰਨ ਦੀ ਮਨਸ਼ਾ ਨਾਲ ਪਿੰਡ ਚਮਾਰਹੇੜੀ ਦੇ ਗੁਰੂ ਨਾਨਕ ਪੈਟਰੋਲ ਪੰਪ ‘ਤੇ ਆਏ, ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ ਨੇ ਪੰਪ ‘ਤੇ ਤੇਲ ਪਵਾਉਣ ਆਏ ਦੌਣ ਕਲਾਂ ਦੇ ਵਾਸੀ ਤੋਂ ਪਿਸਤੌਲ ਦੀ ਨੋਕ ‘ਤੇ ਪੈਸਿਆਂ ਦੀ ਮੰਗ ਕੀਤੀ, ਜਿਸ ਵੱਲੋਂ ਇਨਕਾਰ ਕੀਤੇ ਜਾਣ ‘ਤੇ ਉਸ ਨੂੰ ਮੌਕੇ ‘ਤੇ ਹੀ ਗੋਲੀ ਮਾਰ ਕੇ ਮਾਰ ਦਿੱਤਾ, ਜਿਸ ਦੀ ਜੇਬ ਵਿਚੋਂ ਲੁਟੇਰਿਆਂ ਨੇ 6000 ਰੁਪਏ ਕੱਢ ਲਏ। ਇਸ ਉਪਰੰਤ ਪੰਪ ‘ਤੇ ਮੌਜੂਦ ਦੋ ਕਰਿੰਦਿਆਂ ਤੋਂ ਲੁਟੇਰਿਆਂ ਨੇ ਪੰਜ ਹਜ਼ਾਰ ਰੁਪਏ ਦੇ ਕਰੀਬ ਖੋਹ ਲਏ। ਇਸ ਦੌਰਾਨ ਦੂਜਾ ਕਰਿੰਦਾ ਬਲਰਾਜ ਸਿੰਘ ਉਥੋਂ ਭੱਜਣ ‘ਚ ਕਾਮਯਾਬ ਹੋ ਗਿਆ, ਜਿਸ ਨੇ ਕੰਧ ਤੋਂ ਛਾਲ ਮਾਰਕੇ ਆਪਣੀ ਜਾਨ ਬਚਾਈ, ਜਦੋਂ ਰੌਲਾ ਰੱਪਾ ਪਿਆ ਤਾਂ ਪੰਪ ਨੇੜੇ ਢਾਬੇ ਵਿਚੋਂ ਬਾਹਰ ਆਏ ਇਕ ਟੈਕਸੀ ਚਾਲਕ ਦਵਿੰਦਰ ਸਿੰਘ ਵਾਸੀ ਆਲਮਪੁਰ ਨੂੰ ਭੱਜੇ ਜਾਂਦੇ ਨੂੰ ਗੋਲੀ ਮਾਰ ਦਿੱਤੀ, ਜੋ ਘਟਨਾ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ।
ਘਟਨਾ ਵਾਰਦਾਤ ਬਾਰੇ ਪੁਲਿਸ ਨੂੰ ਇਤਲਾਹ ਮਿਲਣ ‘ਤੇ ਐਸ.ਪੀ ਸਿਟੀ ਕੇਸਰ ਸਿੰਘ, ਐਸ.ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ, ਡੀਐਸਪੀ ਸੁਖਵਿੰਦਰ ਸਿੰਘ ਚੌਹਾਨ,ਐਸਐਚਓ ਜਸਵਿੰਦਰ ਸਿੰਘ ਟਿਵਾਣਾ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਸਥਾਨ ‘ਤੇ ਪੁੱਜੇ, ਜਿਨ੍ਹਾਂ ਨੇ ਪੈਟਰੋਲ ਪੰਪ ‘ਤੇ ਲੱਗੇ ਸੀਸੀਟੀਵੀ ਕੈਮਰੇ ਦੀਆਂ ਫੋਟੋਆਂ ਨੂੰ ਖੰਗਾਲਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਗਈ, ਜਲਦ ਹੀ ਲੁਟੇਰੇ ਪੁਲਿਸ ਦੀ ਗ੍ਰਿਫਤ ‘ਚ ਹੋਣਗੇ।

Leave a Reply

Your email address will not be published. Required fields are marked *