ਬਿਜਲੀ ਮੰਤਰੀ ਵੱਲੋ ਥਰਮਲ ਪਲਾਟਾਂ ਨੂੰ ਮੁੜ ਚਲਾਉਣ ਬਾਰੇ ਹਾਲੇ ਭੰਬਲਭੂਸਾ ਬਰਕਰਾਰ
ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ 20 ਜੁਲਾਈ ਦਾ ਮੁੱਖ ਦਫਤਰ ਸਾਹਮਣੇ ਪ੍ਰਦਰਸ਼ਨ ਕਰੇਗਾ
ਪਟਿਆਲਾ 19 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਬਿਜਲੀ ਮੁਲਾਜਮਾਂ ਦੀਆ ਜਥੇਬੰਦੀਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਟ ਬਠਿਡਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੋਪੜ ਦੇ 2 ਯੂਨਿਟਾਂ ਨੂੰ ਬੰਦ ਕਰਨ ਦੇ ਮੁੱਦੇ ਤੇ ਬਿਜਲੀ ਤੇ ਉਰਜਾਂ ਨਵਿਆਉਣ ਯੋਗ ਮੰਤਰੀ ਗੁਰਪਰੀਤ ਸਿੰਘ ਕਾਂਗੜ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਚੱ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨਾਲ ਮੀਟਿੰਗ ਹੋਈ।
ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਅਧਾਰਤ ਜਿਹਨਾਂ ਵਿੱਚ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ,ਇੰਪਲਾਈਜ਼ ਫੈਡਰੇਸ਼ਨ (ਚਾਹਲ),ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ,ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਦੇ ਅਧਾਰਤ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਨਾਲ ਪਹਿਲੀ ਵਾਰ ਮੀਟਿੰਗ ਕੀਤੀ।ਅੱਜ ਦੀ ਮੀਟਿੰਗ ਵਿੱਚ ਪ੍ਰਿਸੀਪਲ ਸਕੱਤਰ ਪਾਵਰ ਆਈ..ਏ.ਐਸ. ਏ.ਵੈਨੂ ਪ੍ਰਸਾਦ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੈਅਰਮੇਨ ਇੰਜ:ਬਲਦੇਵ ਸਿੰਘ ਸਰਾਂ ਡਾਇਰੈਕਟਰ ਪ੍ਰੰਬੰਧਕੀ ਆਰ.ਪੀ ਪਾਡਵ,ਡਾਇਰੈਕਟਰ ਜਨਰੇਸ਼ਨ ਇੰਜ: ਪੀ.ਕੇ.ਪੁਰੀ ਵੀ ਹਾਜਰ ਸਨ।ਬਿਜਲੀ ਮੰਤਰੀ ਨੇ ਮੀਟਿੰਗ ਦੋਰਾਨ ਮੁਲਾਜਮ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਥਰਮਲ ਪਲਾਟਾਂ ਦੇ ਬੰਦ ਹੋਣ ਨਾਲ ਬਿਜਲੀ ਮੁਲਾਜਮਾਂ ਦੀਆਂ ਸੇਵਾ ਸਰਤਾਂ ਤੇ ਕੋਈ ਅਸਰ ਨਹੀ ਪਵੇਗਾ।ਉਹਨਾਂ ਦੱਸਿਆਂ ਕਿ ਸਰਕਾਰ ਨੇ ਪਹਿਲਾਂ ਹੀ ਬਠਿਡਾਂ ਥਰਮਲ ਪਲਾਟ ਤੇ ਠੇਕੇ ਤੇ ਕੰਮ ਕਰ ਰਹੇ 658 ਕਾਮਿਆਂ ਨੂੰ ਬਿਜਲੀ ਨਿਗਮ ਵਿੱਚ ਪੈਸਕੋ ਰਾਹੀ ਭਰਤੀ ਕਰ ਦਿੱਤਾ ਹੈ। ਬਿਜਲੀ ਮੁਲਾਜਮ ਏਕਤਾ ਪੰਜਾਬ ਮੰਚ ਦੇ ਸੁਬਾਈ ਕਨਵੀਨਰ ਹਰਭਜਨ ਸਿੰਘ ਪਿਖਲਣੀ,ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ,ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਜਥੇਬੰਦੀਆਂ ਨੇ ਕਿਹਾ ਪੰਜਾਬ ਦੇ ਸਰਕਾਰੀ ਥਰਮਲ ਪਲਾਟਾਂ ਨੂੰ ਪੂਰੇ ਲੋਡ ਫੈਕਟਰ ਤੇ ਚਲਾਉਣ ਦਿੱਤਾ ਜਾਵੇ।ਉਹਨਾਂ ਕਿਹਾ ਕਿ ਜੇਕਰ ਸਰਕਾਰੀ ਥਰਮਲ ਪਾਵਰ ਪੂਰੀ ਸਮਰੱਥਾ ਨਾਲ ਚਲਾਏ ਜਾਣ ਤਾ ਪ੍ਰਾਈਵੇਟ ਥਰਮਲ ਪਲਾਟਾ ਤੋ ਮਹਿਗੇ ਭਾਅ ਦੀ ਬਿਜਲੀ ਖਰੀਦਣ ਦੀ ਲੋੜ ਨਹੀ। ਥਰਮਲ ਪਲਾਟ ਅਤੇ ਵਰਕਸ਼ਾਪਾ ਬੰਦ ਕਰਨ ਨਾਲ ਮੁਲਾਜਮਾਂ ਦੀਆਂ ਅਸਾਮੀਆਂ ਹੋਰ ਵੀ ਘ ੱਟ ਗਈਆਂ ਹਨ। ਥਰਮਲ ਪਲਾਟਾਂ ਦੇ ਬੰਦ ਹੋਣ ਨਾਲ ਮੁਲਜ਼ਮਾਂ ਦੀਆਂ ਤਰੱਕੀਆਂ ਵਿੱਚ ਖੜੋਤ ਆ ਗਈ ਹੈ।ਜਥੇਬੰਦੀਆਂ ਨੇ ਸਰਕਾਰ ਤੋ ਮੰਗ ਕੀਤੀ ਕਿ ਪਿਛਲੇ ਸਮੇ ਦੋਰਾਨ ਮਹਿੰਗੇ ਭਾਅ ਬਿਜਲੀ ਖਰੀਦਣ ਦੇ ਸਮਝੋਤਿਆਂ ਦੀ ਸੀ.ਬੀ.ਆਈ ਤੋ ਜਾਂਚ ਕਰਵਾਈ ਜਾਵੇ।ਜਥੇਬੰਦੀਆਂ ਨੇ ਮੰਤਰੀ ਤੋ ਮੰਗ ਕੀਤੀ ਕਿ ਬਿਜਲੀ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ਼ ਤੇ ਪੈ ਬੈਡ ਦਿੱਤਾ ਜਾਵੇ,ਸਮੁੱਚੇ ਬਿਜਲੀ ਮੁਲਾਜਮਾਂ ਨੂੰ 23 ਸਾਲਾ ਸਕੇਲ ਬਿਨਾਂ ਸਰਤ ਲਾਗੂ ਕੀਤਾ ਜਾਵੇ।ਕਾਂਗੜ ਨੇ ਮੁਲਾਜਮਾਂ ਦੀਆ ਮੰਗਾ ਸਬੰਧੀ ਭਰੋਸਾਂ ਦਿੱਤਾ ਕਿ ਇਹ ਮਸਲੇ ਜਲਦੀ ਹੱਲ ਕੀਤੇ ਜਾਣਗੇ। ਜਥੇਬੰਦੀਆਂ ਨੇ ਕਿਹਾ ਕਿ ਝੋਨੇ ਦੇ ਸੀਜਨ ਦੋਰਾਨ ਮੁਲਾਜਮ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨਗੇ।ਇਸ ਮੋਕੇ ਕਾਰਪੋਰੇਸ਼ਨ ਦੇ ਚੈਅਰਮੇਨ ਇੰਜ: ਬਲਦੇਵ ਸਿੰਘ ਸਰਾ ਨੇ ਦੱਸਿਆ ਕਿ ਸੀ.ਆਰ.ਏ. ਤਹਿਤ ਭਰਤੀ ਹੋਏ ਕਰਮਚਾਰੀਆਂ ਦੀ ਮੋਤ ਤੇ ਉਹਨਾ ਨੂੰ 7.50.ਰੁਪਏ ਦਿਵਾਏ ਜਾਣਗੇ। ਉਹਨਾਂ ਕਿਹਾ ਕਿ ਥਰਮਲ ਪਲਾਟਾ ਦੇ ਬੰਦ ਹੋਣ ਹਜਾਰਾਂ ਕਰੋੜਾ ਦੀ ਜਾਇਦਾਦ ਕੋਡੀਆਂ ਦੇ ਭਾਅ ਵੇਚੀ ਜਾਵੇਗੀ।ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਥਰਮਲ ਪਲਾਟ ਪੰਜਾਬ ਦੇ ਲੋਕਾ ਨੂੰ ਰੋਗਜਾਰ ਮਹੁੱਈਆਂ ਕਰਾਉਣ ਵਿੱਚ ਅਸਫਲ ਸਿਧ ਹੋਏ ਹਨ।ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਥਰਮਲ ਪਲਾਟਾ ਨੇ ਪੰਜਾਬ ਵਿਚੋ ਬੇਰੁਜਗਾਰੀ ਖਤਮ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਇਆਂ ਹੈ।ਜਥੇਬੰਦੀਆਂ ਨੇ ਦੱਸਿਆਂ ਕਿ ਜੇਕਰ ਬਿਜਲੀ ਮੁਲਾਜਮਾਂ ਦੀਆਂ ਮੰਗਾ ਨੂੰ ਲਾਗੁ ਨਾ ਕੀਤਾ ਗਿਆ ਤਾ 20 ਜੁਲਾਈ ਨੂੰ ਮੁੱਖ ਦਫਤਰ ਪਟਿਆਲਾ ਸਾਹਮਣੇ ਵਿਸਾਲ ਵਿਖਾਵਾ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਬਿਜਲੀ ਏਕਤਾ ਮੰਚ ਪੰਜਾਬ ਦੇ ਸੁਬਾਈ ਆਗੂਆਂ ਹਰਭਜਨ ਸਿੰਘ ਪਿਲਖਣੀ,ਗੁਰਵੇਲ ਸਿੰਘ ਬੱਲਪੁਰੀਆਂ, ਮਨਜੀਤ ਸਿੰਘ ਚਾਹਲ,ਜਰਨੈਲ ਸਿੰਘ ਚੀਮਾ, ਮਹਿੰਦਰ ਸਿੰਘ ਲਹਿਰਾ, ਨਰਿੰਦਰ ਸੈਣੀ,ਗੁਰਪ੍ਰੀਤ ਸਿੰਘ ਗੰਡੀਵਿੰਡ ,ਪੂਰਨ ਸਿੰਘ ਖਾਈ,,ਆਰ.ਕੇ.ਤਿਵਾੜੀ,ਦਰਸ਼ਨ ਸਿੰਘ ਰਾਜੀਕੇ, ਕਮਲ ਕੁਮਾਰ ਪਟਿਆਲਾ,ਸੁਰਿੰਦਰ ਪਾਲ ਲਹੋਰੀਆ, ਦਵਿੰਦਰ ਸਿੰਘ ਪਸੌਰ,ਰਣਜੀਤ ਸਿੰਘ ਨੀਲੋ,ਮਹਿੰਦਰ ਸਿੰਘ ਰੁੜਕੇ ਆਦਿ ਹਾਜਰ ਸਨ।

