ਨੌਜਵਾਨ ਪੀੜੀ ਨੂੰ ਅੱਜ ਆਪਣਾ ਸਿੱਖ ਵਿਰਸਾ ਸੰਭਾਲਣ ਦੀ ਲੋੜ : ਅਬਲੋਵਾਲ
ਪਟਿਆਲਾ 21 ਜੂਨ (ਮਧੂਸਾਰ ਬਿਊਰੋ) ਪੰਜਾਬ ਟੂਰਇਜਮ ਕਾਰਪੋਰੇਸ਼ਨ ਦੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੁਰਾਈਆਂ ਦਾ ਤਿਆਗ ਕਰਕੇ ਆਪਣੇ ਸਿੱਖ ਵਿਰਸੇ ਨੂੰ ਸੰਭਾਲਣ । ਅਬਲੋਵਾਲ ਅੱਜ ਇਥੇ 21 ਨੰਬਰ ਫਾਟਕ ਦੇ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਭੂਰਾ ਸਿੰਘ ਗਿੱਲ ਦਾ ਸਨਮਾਨ ਕਰਨ ਮੋਕੇ ਗੱਲਬਾਤ ਕਰ ਰਹੇ ਸਨ। ਇਸ ਮੋਕੇ ਜਿਲਾ ਪ੍ਰੀਸਦ ਦੇ ਚੈਅਰਮੈਨ ਜਸਪਾਲ ਸਿੰਘ ਕਲਿਆਣ , ਐਡਵੋਕੇਟ ਮਨਬੀਰ ਸਿੰਘ ਵਿਰਕ ਦੇ ਹੋਰ ਵੀ ਪਤਵੰਤੇ ਸੱਜਣ ਹਾਜਰ ਸਨ।
ਅਬਲੋਵਾਲ ਨੇ ਕਿਹਾ ਕਿ ਅੱਜ ਦੇ ਨੋਜਵਾਨਾਂ ਨੂੰ ਸਿੱਖ ਵਿਰਸਾ ਸਾਂਭਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਜੋਕਾ ਨੋਜਵਾਨ ਆਪਣੇ ਵਿਰਸੇ ਤੋ ਟੁੱਟ ਕੇ ਹੀ ਨਸ਼ਿਆ ਵਰਗੀਆਂ ਨਾਮੁਰਾਦ ਬੀਮਾਰੀਆਂ ਦੀ ਜਕੜ ਵਿਚ ਫਸਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਵਾਤਾਵਰਣ ਬਦਲਣ ਲਈ ਇਨਾਂ ਨੋਜਵਾਨਾਂ ਨੂੰ ਹੀ ਅੱਗੇ ਆਉਣਾ ਪਵੇਗਾ । ਅਬਲੋਵਾਲ ਨੇ ਕਿਹਾ ਕਿ ਸਰਬਸੰਮਤੀ ਨਾਲ ਤੀਜੀ ਵਾਰ ਪ੍ਰਧਾਨ ਬਣੇ ਭੂਰਾ ਸਿੰਘ ਗਿੱਲ ਨੇ ਹਮੇਸਾਂ ਹੀ ਨੋਜਵਾਨਾਂ ਨੂੰ ਚੰਗੇ ਰਾਹ ਪਾਉਣ ਲਈ ਪ੍ਰੇਰਨਾ ਦਿਤੀ ਤੇ ਹਮੇਸਾਂ ਹੀ ਗੁਰਦੁਆਰਾ ਸਾਹਿਬ ਵਿਚ ਸਿੱਖੀ ਦੇ ਪ੍ਰਚਾਰ ਨੂੰ ਪਹਿਲ ਦਿਤੀ । ਉਹਨਾਂ ਕਿਹਾ ਕਿ ਅੱਜ ਤੀਜੀ ਵਾਰ ਭੂਰਾ ਸਿੰਘ ਗਿੱਲ ਨੂੰ ਵਿਸੇਸ ਤੋਰ ਤੇ ਸਾਰੀ ਸੰਗਤ ਨੇ ਪ੍ਰਧਾਨ ਬਣਾਇਆ ਹੈ ਤਾਂ ਜੋ ਇਹ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਲਗਾਤਾਰ ਚਲਦਾ ਰਹੇ । ਇਸ ਮੋਕੇ ਭੂਰਾ ਸਿੰਘ ਗਿੱਲ ਨੇ ਸਮੂਹ ਸੰਗਤਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਤੇ ਵਾਅਦਾ ਕੀਤਾ ਕਿ ਉਹ ਆਪਣੀ ਸਾਰੀ ਜਿੰਦਗੀ ਸੰਗਤਾਂ ਦੀ ਸੇਵਾ ਲਈ ਲਗਾ ਦੇਣਗੇ ।

