ਪੰਜਾਬ

ਵਿਧਾਇਕ ਸੰਦੋਆ ‘ਤੇ ਹਮਲਾ, ਸੂਬੇ ‘ਚ ਕਾਨੂੰਨ ਅਤੇ ਨਿਆਂ ਨਾਮ ਦੀ ਕੋਈ ਚੀਜ ਨਹੀਂ : ਆਪ

ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਆਪ ਲਾਵੇਗੀ ਧਰਨੇ
ਚੰਡੀਗੜ 21 ਜੂਨ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਉੱਪਰ ਰੇਤ ਮਾਫ਼ੀਆ ਦੁਆਰਾ ਨੂਰਪੁਰ ਬੇਦੀ ਨੇੜੇ ਬੇਈਹਾਰਾ ਖੱਡ ਉੱਪਰ ਕੀਤੇ ਗਏ ਜਾਨਲੇਵਾ ਹਮਲੇ ਦੀ ਆਮ ਆਦਮੀ ਪਾਰਟੀ ਨੇ ਕਰੜੇ ਸਬਦਾਂ ਵਿਚ ਨਿਖੇਧੀ ਕੀਤੀ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਧਾਨ ਡਾਕਟਰ ਬਲਵੀਰ ਸਿੰਘ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਵਿਰੋਧੀ ਧਿਰ ਦੇ ਉਪ ਨੇਤਾ ਸਰਬਜੀਤ ਕੌਰ ਮਾਣੂਕੇ, ਵਿਧਾਇਕ ਕੰਵਰ ਸੰਧੂ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਹਰਪਾਲ ਚੀਮਾ ਅਤੇ ਐਡਵੋਕੇਟ ਦਿਨੇਸ ਚੱਡਾ ਨੇ ਕਿਹਾ ਕਿ ਅੱਜ ਦੇ ਹਮਲੇ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਇਸ ਸਮੇਂ ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਯਤਨਾਂ ਸਰਕਾਰੀ ਪਹਿਲਾਂ ਬੇਈਹਾਰਾ ਖੱਡ ਕੈਂਸਲ ਕੀਤੀ ਜਾ ਚੁੱਕੀ ਸੀ ਪ੍ਰੰਤੂ ਹੁਣ ਫੇਰ ਉੱਥੇ ਨਾਜਾਇਜ ਮਾਈਨਿੰਗ ਹੋ ਰਹੀ ਸੀ ਜਿਸ ਦਾ ਜਾਇਜ਼ਾ ਲੈਣ ਵਿਧਾਇਕ ਉੱਥੇ ਪੁੱਜੇ ਸਨ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਹਰਸਾਬੇਲਾ ਖੱਡ ਬਾਰੇ ਵੀ ਵਿਧਾਇਕ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰੰਤੂ ਉਸ ਬਾਰੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਤੋਂ ਹੀ ਵੱਖ ਵੱਖ ਤਰਾਂ ਦੇ ਮਾਫੀਆ ਦੇ ਖਿਲਾਫ ਆਵਾਜ਼ ਚੁੱਕਦੀ ਆਈ ਹੈ ਅਤੇ ਇਸ ਦਾ ਹਰਜਾਨਾ ਉਨਾਂ ਦੇ ਵਿਧਾਇਕ ਨੂੰ ਚੁਕਾਉਣਾ ਪਿਆ ਹੈ ਪ੍ਰੰਤੂ ਆਮ ਆਦਮੀ ਪਾਰਟੀ ਮਾਫੀਆਂ ਖਿਲਾਫ ਆਵਾਜ਼ ਚੁੱਕਣ ਤੋਂ ਡਰੇਗੀ ਨਹੀਂ। ਉਨਾਂ ਕਿਹਾ ਕਿ ਦੋ ਦਿਨ ਪਹਿਲਾਂ ਦਿਨ ਵਣ ਵਿਭਾਗ ਦੇ ਅਧਿਕਾਰੀਆਂ ਉੱਪਰ ਹੋਏ ਹਮਲੇ ਅਤੇ ਹੁਣ ਵਿਧਾਇਕ ਉੱਤੇ ਹੋਏ ਹਮਲੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਰੋਪੜ ਵਿਖੇ ਧਰਨਾ ਲਗਾਵੇਗੀ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਸੂਬੇ ਵਿੱਚ ਨਾਜਾਇਜ਼ ਮਾਈਨਿੰਗ ਸਰਕਾਰ ਦੀ ਸ਼ਹਿ ਨਾਲ ਹੋ ਰਹੀ ਹੈ ਅਤੇ ਸਰਕਾਰ ਦੇ ਮੰਤਰੀ ਅਤੇ ਸੰਤਰੀ ਇਸ ਵਿੱਚ ਸ਼ਾਮਲ ਹਨ।ਉਨਾਂ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਹੈਲੀਕਾਪਟਰ ਦੀ ਯਾਤਰਾ ਦੌਰਾਨ ਨਵਾਂਸ਼ਹਿਰ ਦੀਆਂ ਖੱਡਾਂ ਦੀਆਂ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਉੱਪਰ ਪਾਈਆਂ ਸਨ ਪ੍ਰੰਤੂ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਉਂ ਜੋ ਉਨਾਂ ਖੱਡਾਂ ਵਿੱਚ ਕਾਂਗਰਸ ਦੇ ਇੱਕ ਸੀਨੀਅਰ ਆਗੂ ਦੀ ਭੂਮਿਕਾ ਸੰਦੇਹਜਨਕ ਸੀ ਉਨਾਂ ਕਿਹਾ ਕਿ ਸਰਕਾਰ ਦੀ ਸਹਿ ਪ੍ਰਾਪਤ ਗੁੰਡਾ ਮਾਫੀਆ ਖਿਲਾਫ ਆਵਾਜ਼ ਚੁੱਕਣ ਵਾਲਿਆਂ ਉੱਤੇ ਹਮਲੇ ਕਰ ਰਹੇ ਹਨ ਪ੍ਰੰਤੂ ਪੁਲਿਸ ਅਤੇ ਪ੍ਰਸ਼ਾਸਨ ਅਜਿਹੇ ਮਾਮਲਿਆਂ ਵਿੱਚ ਕੁਝ ਨਹੀਂ ਕਰ ਰਹੇ ਖਹਿਰਾ ਨੇ ਕਿਹਾ ਕਿ ਆਮ ਲੋਕਾਂ ਦੇ ਨਾਲ ਜੁੜੇ ਮੁੱਦਿਆਂ ਨੂੰ ਚੁੱਕਣ ਦੀ ਕੀਮਤ ਆਗੂਆਂ ਨੂੰ ਉਨਾਂ ਉੱਪਰ ਝੂਠੇ ਮੁਕੱਦਮੇ ਦਰਜ ਕਰਵਾ ਕੇ ਮਿਲਦੀ ਹੈ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਫਦ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਵਿਧਾਇਕ ਸੰਦੋਆ ਉੱਤੇ ਹੋਏ ਹਮਲੇ ਲਈ ਜੰਿਮੇਵਾਰ ਵਿਅਕਤੀਆਂ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰੇਗਾ।
ਇਸ ਮੌਕੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਸਹਿ ਪ੍ਰਧਾਨ ਸੰਦੀਪ ਧਾਲੀਵਾਲ ਮਾਲਵਾ ਜੋਨ ਦੇ ਪ੍ਰਧਾਨ ਸੁਖਰਾਜ ਸਿੰਘ ਗੋਰਾ ਫਰੋਜਸਾਹ ਦੋਆਬਾ ਜ਼ੋਨ ਦੇ ਪ੍ਰਧਾਨ ਰੋਬੀ ਕੰਗ ਅਤੇ ਹੋਰ ਆਗੂ ਵੀ ਮੌਜੂਦ ਸਨ।

Leave a Reply

Your email address will not be published. Required fields are marked *