ਪੰਜਾਬਪਟਿਆਲਾ

ਐਂਟੀ ਨਾਰਕੋਟਿਕ ਸੈਲ ਦੇ ਇਸਤਰੀ ਵਿੰਗ ਗਠਨ ਦਾ ਐਲਾਨ

ਕਿਸੇ ਵੀ ਅਧਿਕਾਰੀ ਨੇ ਨਸ਼ਾ ਤਸਕਰਾਂ ਦੀ ਹਮਾਇਤ ਕੀਤੀ ਤਾਂ ਖੈਰ ਨਹੀਂ: ਪ੍ਰਨੀਤ ਕੌਰ
ਐਂਟੀ ਨਾਰਕੋਟਿਕ ਸੈਲ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ: ਨਿਕੜਾ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਕਾਂਗਰਸ ਦੇ ਐਂਟੀ ਨਾਰਕੋਟਿਕ ਸੈਲ ਦੇ ਇਸਤਰੀ ਵਿੰਗ ਦੇ ਗਠਨ ਦਾ ਐਲਾਨ ਨਗਰ ਨਿਗਮ ਦੇ ਆਡੀਟੋਰੀਅਮ ਵਿਖੇ ਸਾਬਕਾ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿਚ ਸ੍ਰੀਮਤੀ ਪ੍ਰਨੀਤ ਕੌਰ ਨੇ ਜਿਥੇ ਐਂਟੀ ਨਾਰਕੋਟਿਕ ਸੈਲ ਅਤੇ ਚੇਅਰਮੈਨ ਰਣਜੀਤ ਸਿੰਘ ਨਿਕੜਾ ਦੀ ਹੁਣ ਤੱਕ ਦੀ ਭੂਮਿਕਾ ਦੀ ਖੁਲ ਕੇ ਸ਼ਲਾਘਾ ਕੀਤੀ, ਉਥੇ ਨਸ਼ਾ ਤਸਕਰਾਂ ਦੀ ਹਮਾਇਤ ਕਰਨ ਵਾਲੇ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਨੇ ਨਸ਼ਾ ਤਸਕਰਾਂ ਦੀ ਮਦਦ ਕੀਤੀ ਤਾਂ ਉਹਨਾਂ ਦੀ ਖੈਰ ਨਹੀਂ।

ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਅਤੇ ਮੇਅਰ ਸੰਜੀਵ ਬਿੱਟੂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਨਸ਼ਾ ਤਸਕਰ ਪੰਜਾਬ ਛੱਡਣ ਲਈ ਮਜ਼ਬੂਰ ਹੋ ਗਏ ਅਤੇ ਉਹਨਾਂ ਵਿਚ ਸ੍ਰ. ਨਿਕੜਾ ਅਤੇ ਉਹਨਾ ਦੀ ਟੀਮ ਨੇ ਵੀ ਅਹਿਮ ਭੂਮਿਕਾ ਨਿਭਾਈ। ਸੈਲ ਦੇ ਚੇਅਰਮੈਨ ਰਣਜੀਤ ਸਿੰਘ ਨਿਕੜਾ ਨੇ ਕਿਹਾ ਕਿ ਐਂਟੀ ਨਾਰਕੋਟਿਕ ਸੈਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਹੁਦਾ ਸੰਭਾਲਦੇ ਹੀ ਦਿਨ ਰਾਤ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਅਤੇ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਦੇ ਲਈ ਕੰਮ ਕਰ ਰਿਹਾ ਹੈ। ਇਸ ਦੌਰਾਨ ਨਸ਼ਾ ਤਸਕਰਾਂ ਦੀਆਂ ਧਮਕੀਆਂ ਵੀ ਆਈਆਂ ਪਰ ਮੈਂ ਇਸ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਉਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ।
ਇਸਤਰੀ ਵਿੰਗ ਦੇ ਪੰਜਾਬ ਦੇ ਐਲਾਨੇ ਗਏ ਆਹੁਦੇਦਾਰਾਂ ਵਿਚ ਪਟਿਆਲਾ ਤੋਂ ਰਿੱਪੀ ਛਿੱਬਰ ਨੂੰ ਚੇਅਰਮੈਨ, ਅੰਜੂ ਬਾਲਾ ਨੂੰ ਰੋਪੜ, ਮਨਜੀਤ ਕੌਰ ਰੂਰਲ ਅਤੇ ਹਰਦੀਪ ਕੌਰ ਸਿਟੀ, ਮਨਿੰਦਰਜੀਤ ਕੌਰ ਨੂੰ ਸ੍ਰੀ ਆਨੰਦਪੁਰ ਸਾਹਿਬ, ਦਲਜੀਤ ਕੌਰ ਨੂੰ ਚਮਕੌਰ ਸਾਹਿਬ, ਚਰਨਜੀਤ ਕੌਰ ਨੂੰ ਮੁਹਾਲੀ ਦਾ ਚੇਅਰਮੈਨ, ਗੁਰਮੀਤ ਕੌਰ ਨੂੰ ਬਰਨਾਲਾ ਚੇਅਰਮੈਨ, ਭੂਰੋ ਨੂੰ ਦਿੜਬਾ ਦਾ, ਰੇਨੂੰ ਗਰਗ ਨੂੰ ਸੁਨਾਮ, ਸ਼ਸ਼ੀ ਗੋਇਨ ਨੂੰ ਸੰਗਰੂਰ, ਕਿਰਨਦੀਪ ਕੌਰ ਨੂੰ ਫਤਿਹਗੜ੍ਹ ਸਾਹਿਬ, ਰਮਨ ਚੌਹਾਨ ਈਸਟ ਲੁਧਿਆਣਾ, ਪਰਮਜੀਤ ਦੇਵੀ ਨੂੰ ਸ੍ਰੀ ਮੁਕਤਸਰ ਸਾਹਿਬ, ਬਲਵਿੰਦਰ ਕੌਰ ਨੂੰ ਮਾਨਸਾ, ਸੁਰਿੰਦਰ ਕੌਰ ਨੂੰ ਤਰਨਤਾਰਨ, ਪੂਰਨਿਮਾ ਸ਼ਰਮਾ ਨੂੰ ਗੁਰਦਾਸਪੁਰ, ਨਰਿੰਦਰ ਕੌਰ ਨੂੰ ਅਮ੍ਰਿੰਤਸਰ, ਕੁਲਵਿੰਦਰ ਕੌਰ ਨੂੰ ਖਡੁਰ ਸਾਹਿਬ, ਰਾਏ ਰਾਣੀ ਨੂੰ ਆਤਮ ਨਗਰ, ਮਨਜੀਤ ਕੌਰ ਨੂੰ ਫਿਰੋਜਪੁਰ, ਹਰਜਿੰਦਰ ਕੌਰ ਨੂੰ ਮੋਗਾ, ਜੋਤੀ ਸੋਨੀ ਨੂੰ ਰਾਜਪੁਰਾ ਦਿਹਾਤੀ, ਮਨਜੀਤ ਕੌਰ ਨੂੰ ਰਾਜਪੁਰਾ ਸਿਟੀ, ਰਾਣੀ ਨੂੰ ਪਾਇਲ, ਪੂਨਮ ਨੂੰ ਦੋਹਾਰਾ, ਕੋਮਲ ਠਾਕੁਰ ਈਸਟ ਅਮ੍ਰਿੰਤਸਰ, ਤੇਜਵੀਰ ਸਿੰਘ ਨੂੰ ਫਿਰੋਜਪੁਰ ਅਤੇ ਹੀਰਾ ਜਵੰਧਾ ਨੂੰ ਫਿਰੋਜਪੁਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਅਨਿਤਾ ਵਰਮਾ ਨੂੰ ਮਾਝਾ ਜੋਨ ਦਾ ਕੋਆਰਡੀਨੇਟਰ, ਏਕਤਾ ਠਾਕੁਰ ਨੂੰ ਮੀਡੀਆ ਐਡਵਾਈਜ਼ਰ ਮੁਹਾਲੀ, ਨਿਵੇਦਿਤਾ ਸ਼ੋਸ਼ਲ ਮੀਡੀਆ ਐਡਵਾਈਜ਼ਰ, ਮਨਪ੍ਰੀਤ ਕੌਰ ਨੂੰ ਐਡਵਾਈਜ਼ਰ ਮਾਲਵਾ ਜੋਨ, ਟੀਨਾ ਸ਼ਰਮਾ ਨੂੰ ਸ਼ੋਸ਼ਲ ਮੀਡੀਆ ਇੰਚਾਰਜ਼, ਨਿਯੁਕਤ ਕੀਤਾ ਗਿਆ। ਸੁਰਿੰਦਰ ਸਿੰਘ ਕੈਰੋਂ ਨੂੰ ਜਿਲਾ ਜਲੰਧਰ ਦਾ ਚੇਅਰਮੈਨ ਲਗਾਇਆ ਗਿਆ। ਇਸ ਤੋਂ ਇਲਾਵਾ ਵਾਈਸ ਚੇਅਰਮੈਨ ਅਤੇ ਹੋਰ ਆਹੁਦੇਦਾਰ ਵੀ ਨਿਯੁਕਤ ਕੀਤੇ ਗਏ। ਇਸ ਮੌਕੇ ਹਰਿੰਦਰ ਖਾਲਸਾ, ਹਰਪ੍ਰੀਤ ਵਾਹੀ, ਸੁਖਪ੍ਰੀਤ ਰਾਜਨ, ਦਿਨੇਸ਼ ਮਲਹੋਤਰਾ, ਜਤਿੰਦਰਪਾਲ ਫੌਜੀ, ਹਰਪ੍ਰੀਤ ਸਿੰਘ ਖਾਲਸਾ, ਇੰਦਰਜੀਤ ਸਿੰਘ ਮੁਹਾਲੀ, ਗੁਰਬਚਨ ਸਿੰਘ, ਹਰਮਿੰਦਰ ਸੰਧੂ, ਜਤਿੰਦਰ ਸ਼ਰਮਾ, ਗੁਰਮੀਤ ਢੀਂਡਸਾ, ਦੀਪਕ ਕੁਮਾਰ, ਨਵੀਨ ਸਿੰਗਲਾ, ਸਿਮਰਜੀਤ ਬੈਂਸ, ਚੰਢੋਕ ਸਾਹਿਬ, ਜਗਜੀਤ ਸਿੰਘ ਲਾਲੀ, ਰਾਜਨ ਵਰਮਾ,ਦਿਨੇਸ਼ ਮਲਹੋਤਰਾ, ਗੁਰਬਾਜ ਸਿੰਘ ਸੱਗੁ, ਰਾਜਨਦੀਪ ਸਿੰਘ ਮੱਕੜ, ਤਲਵਿੰਦਰ ਸਿੰਘ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ, ਗੁਲਸ਼ਨ ਕੁਮਾਰ, ਵਰਿੰਦਰ ਬਾਂਸਲ, ਰਜਨੀਸ਼ ਸ਼ਰਮਾ, ਗੁਰਿੰਦਰਵੀਰ ਸਿੰਘ, ਵਿਲੀਅਮ ਕੁਮਾਰ, ਪੀ.ਕੇ ਪੁਰੀ, ਸੁਰਿੰਦਰਜੀਤ ਵਾਲੀਆ, ਗੁਰਸ਼ਰਨ ਕੌਰ ਰੰਧਾਵਾ, ਅਨਿਲ ਮੰਗਲਾ, ਮਨਜੋਤ ਸਿੰਘ ਮੁਹਾਲੀ, ਗਗਨਦੀਪ ਰਾਜਪੁਰਾ, ਗੁਰਦੇਵ ਸਿੰਘ, ਰਾਜਦੀਪ ਸਿੰਘ, ਅਮਿਤ, ਰਾਜਵੀਰ ਤਲਵਾੜ, ਪੰਕਜ ਕੁਮਾਰ, ਜਸਪ੍ਰੀਤ ਆਦਿ ਤੋਂ ਇਲਾਵਾ ਮੁੱਖ ਮੰਤਰੀ ਦੇ ਓ.ਐਸ.ਡੀ. ਹਨੀ ਸੇਖੋਂ ਵਿਸ਼ੇਸ ਤੌਰ ਪਹੁੰਚੇ।

Leave a Reply

Your email address will not be published. Required fields are marked *