ਪਟਿਆਲਾ

ਪਿੰਡ ਕੈਦੂਪੁਰ ਦੀ ਸ਼ਾਮਲਾਟ ਜ਼ਮੀਨ ਦੀ ਬੋਲੀ ਰੱਦ ਕਰਨ ਨੂੰ ਲੈ ਕੇ ਵਫ਼ਦ ਡੀਸੀ ਨੂੰ ਮਿਲਿਆ

ਪਟਿਆਲਾ 25 ਜੂਨ (ਮਧੂਸਾਰ ਬਿਊਰੋ) ਨਾਭਾ ਨੇੜਲੇ ਪਿੰਡ ਕੈਦੂਪੁਰ ਦੇ ਦਲਿਤ ਪਰਿਵਾਰਾਂ ਦਾ ਡੈਪੂਟੇਸ਼ਨ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪਿੰਡ ਕੈਦੂਪੁਰ ਦੀ ਸ਼ਾਮਲਾਟ ਜਮੀਨ ਦੇ ਰਾਖਵੇਕਰਨ ਦੀ ਕੀਤੀ ਬੋਲੀ ਨੂੰ ਰੱਦ ਕਰਵਾਉਣ ਲਈ ਮਿਲਿਆ। ਵਫ਼ਦ ਵਿਚ ਵੱਡੀ ਗਿਣਤੀ ਪਿੰਡ ਦੀਆਂ ਦਲਿਤ ਔਰਤਾਂ ਸ਼ਾਮਲ ਸਨ।

ਡਿਪਟੀ ਕਮਿਸ਼ਨਰ ਪਟਿਆਲਾ ਦੇ ਆਦੇਸ਼ਾਂ ਤੇ ਡੀ.ਡੀ.ਪੀ.ਓ. ਸੁਰਿੰਦਰ ਸਿੰਘ ਢਿੱਲੋਂ ਨੇ ਡੇਪੂਟੇਸ਼ਨ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਲੋਕਾਂ ਨੇ 23-06-2018 ਨੂੰ ਹੋਈ ਗੈਰ ਕਾਨੂੰਨੀ ਬੋਲੀ ਨੂੰ ਤੁਰੰਤ ਰੱਦ ਕਰਕੇ ਦੁਬਾਰਾ ਬੋਲੀ ਕਰਵਾਉਣ ਲਈ ਕਿਹਾ। ਡੈਪੂਟੇਸ਼ਨ ‘ਚ ਸ਼ਾਮਲ ਸੁਨੀਤਾ ਰਾਣੀ ਨੇ ਕਿਹਾ ਕਿ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੰਜਾਬ ਸਰਕਾਰ ਵੱਲੋਂ 18-06-2018 ਨੂੰ ਦਿੱਤੇ ਪ੍ਰੈਸ ਬਿਆਨ ਰਾਹੀਂ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਰਾਖਵਾਕਰਨ ਸ਼ਾਮਲਾਟ ਜਮੀਨ ਦੀ ਬੋਲੀ ਐਸ.ਸੀ. ਧਰਮਸ਼ਾਲਾ ਵਿਖੇ ਹੀ ਕੀਤੀ ਜਾਵੇ। ਬੋਲੀ ਸਮੇਂ ਵੀਡੀਓ ਗ੍ਰਾਫੀ ਦਾ ਹੋਣਾ ਲਾਜ਼ਮੀ ਹੈ ਅਤੇ ਪਿੰਡ ਵਿੱਚ ਸ਼ਾਮਲਾਟ ਜ਼ਮੀਨ ਦੀ ਬੋਲੀ ਹੋਣ ਤੋਂ ਲਗਭਗ ਇੱਕ ਹਫਤਾ ਪਹਿਲਾਂ ਚੌਂਕੀਦਾਰ ਰਾਹੀਂ, ਗੁਰਦੁਆਰਾ ਸਾਹਿਬ ਜਾਂ ਮੰਦਿਰ ਆਦਿ ਧਾਰਮਿਕ ਸਥਾਨਾ ਤੋਂ ਸਵੇਰੇ ਸ਼ਾਮ ਅਨਾਉਂਸਮੈਂਟ ਕਰਵਾਈ ਜਾਵੇ। ਗੱਲਬਾਤ ਦੌਰਾਨ ਡੀ.ਡੀ.ਪੀ.ਓ. ਸੁਰਿੰਦਰ ਸਿੰਘ ਢਿੱਲੋਂ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਵਿਸ਼ਵਾਸ਼ ਦਿਵਾਇਆ ਕਿ ਹੋਈ ਬੋਲੀ ਰੱਦ ਕਰਕੇ ਕਾਨੂੰਨ ਮੁਤਾਬਿਕ ਅਤੇ ਪੰਚਾਇਤ ਮੰਤਰੀ ਦੇ ਹੁਕਮਾਂ ਅਨੁਸਾਰ ਐਸ.ਸੀ. ਧਰਮਸ਼ਾਲਾ ਵਿਖੇ ਮੈਰਿਟ ਦੇ ਆਧਾਰ ਤੇ ਦੁਬਾਰਾ ਬੋਲੀ ਕਰਵਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚਾਇਤ ਮੈਂਬਰ ਕੇਸਰ ਸਿੰਘ, ਕਿਰਨਦੀਪ ਕੌਰ, ਹਰਪਾਲ ਕੌਰ, ਸਤਨਾਮ ਸਿੰਘ, ਮਲਕੀਤ ਸਿੰਘ, ਮੱਘਰ ਸਿੰਘ, ਹਰਪ੍ਰੀਤ ਕੌਰ, ਮਨਜੀਤ ਕੌਰ, ਕ੍ਰਿਸ਼ਨ ਸਿੰਘ ਲੁਬਾਣਾ, ਚਮਕੌਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *