ਪੰਜਾਬਪਟਿਆਲਾ

ਬਲਾਤਕਾਰ ਪੀੜਤਾਂ ਨੇ ਮੰਗਿਆ ਇਨਸਾਫ਼, ਚਾਰ ਖਿਲਾਫ਼ ਲਗਾਏ ਦੋਸ਼

ਪਟਿਆਲ 29 ਜੂਨ (ਮਧੂਸਾਰ ਬਿਊਰੋ) ਸੂਬੋ ‘ਚ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ ਗੰਭੀਰਤਾ ਵਿਖਾਉਂਦੀਆਂ ਕੈਪਟਨ ਸਰਕਾਰ ਨੇ ਕੈਬਨਿਟ ‘ਚ ਕਾਨੂੰਨ ਪਾਸ ਕੀਤਾ ਹੈ ਕਿ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਕੈਦ ਦੀ ਸਜ਼ਾ ਹੋਵੇਗੀ, ਪਰ ਦੂਜੇ ਪਾਸੇ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਦੀ ਮਿਸਾਲ ਥਾਣਾ ਘੱਗਾ ਅਧੀਨ ਦਰਜ ਕੀਤੇ ਗਏ ਇਕ ਮਾਮਲੇ ਤੋਂ ਮਿਲਦੀ ਹੈ।

ਜਾਣਕਾਰੀ ਅਨੁਸਾਰ ਪੀੜਤ ਲੜਕੀ ਨੇ 4 ਵਿਅਕਤੀਆਂ ਖਿਲਾਫ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਲੜਕੀ ਨੂੰ ਪਟਿਆਲਾ ਦੇ ਸਿਵਿਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੀੜਤ ਲੜਕੀ ਨੇ ਦੱਸਿਆ ਕਿ ਹ ਥਾਣਾ ਘੱਗਾ ਦੇ ਅਧੀਨ ਰਹਿੰਦੀ ਹੈ ਅਤੇ ਕੁਛ ਸਮੇ ਤੋਂ ਉਸ ਨੂੰ ਲੜਕਾ ਤੰਗ ਪ੍ਰੇਸ਼ਾਨ ਕਰਦਾ ਸੀ ਲੇਕਿਨ ਜਦੋ ਉਨ੍ਹਾਂ ਦੇ ਪਰਿਵਾਰ ਨੇ ਪੰਚਾਇਤ ਨੂੰ ਲੈਕੇ ਉਸਦੇ ਘਰ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਦਾਦਾ ਜੀ ਨੇ ਪੂਰੀ ਪੰਚਾਇਤ ਵਿਚ ਉਨ੍ਹਾਂ ਤੋਂ ਮਾਫੀ ਮੰਗੀ, ਜਿਸ ਤੋਂ ਬਾਅਦ ਲੜਕੇ ਨੇ ਖਾਰ ਰੱਖ ਲਈ, ਉਸ ਨੇ ਦੱਸਿਆ ਕਿ ਅਤੇ ਜਦੋ ਲੜਕੀ ਦੇ ਪਿਤਾ ਘਰ ਤੋਂ ਬਾਹਰ ਕੰਬਾਈਨ ਉੱਤੇ ਗਏ ਤਾਂ ਚਾਰ ਲੜਕਿਆਂ ਦੀ ਮਦਦ ਦੇ ਨਾਲ ਉਸ ਨੂੰ ਘਰੋਂ ਕਿਡਨੈਪ ਕੀਤਾ ਅਤੇ ਉਸਦੇ ਨਾਲ ਗ਼ਲਤ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੀ ਲੜਕੇ ਵਾਲਿਆਂ ਦੀ ਮਦਦ ਕਰ ਰਹੀ ਹੈ। ਉਨਾਂ ਦੀ ਇਕ ਵੀ ਨਹੀਂ ਸੁਣ ਰਹੀ। ਉਥੇ ਹੀ ਲੜਕੀ ਦੇ ਤਾਏ ਨੇ ਕਿਹਾ ਕਿ ਉਹਨੇ ਦੇ ਭਰਾ ਨੂੰ ਪੁਲਿਸ ਵਲੋਂ ਤੰਗ ਕੀਤਾ ਜਾ ਰਿਹਾ ਹੈ ਅਤੇ ਉਸ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਲੜਕੇ ਵਾਲਿਆਂ ਨਾਲ ਸਮਝੌਤਾ ਕਰਨ ਜਿਸ ਕਾਰਨ ਉਨ੍ਹਾਂ ਦਾ ਭਰਾ ਵੀ ਘਰ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਘੱਗਾ ਥਾਣੇ ਦਾ ਇੰਚਾਰਜ ਲੜਕੇ ਵਾਲਿਆਂ ਦਾ ਜਾਣਕਾਰ ਹੈ ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਦੇਣ ਦੇ ਬਜਾਏ ਉਨ੍ਹਾਂ ਨੂੰ ਹੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੀੜਤ ਲੜਕੀ ਨੇ ਇਨਸਾਫ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *