ਡਾ. ਜਸਪਾਲ ਕੌਰ ਧੰਜੂ ਨੂੰ ਦਿੱਤਾ ਗਿਆ ਡੀਨ ਕਾਲਜ ਵਿਕਾਸ ਕੌਂਸਲ ਦਾ ਚਾਰਜ
ਪਟਿਆਲਾ 2 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਵੱਲੋਂ ਡੀਨ ਰੀਸਰਚ ਡਾ. ਜਸਪਾਲ ਕੌਰ ਧੰਜੂ ਨੂੰ ਡੀਨ ਕਾਲਜ ਵਿਕਾਸ ਕੌਂਸਲ ਦਾ ਚਾਰਜ ਵੀ ਦਿੱਤਾ ਗਿਆ ਹੈ।
ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਵੱਲੋਂ ਜ਼ਾਰੀ ਆਦੇਸ਼ਾਂ ਵਿਚ ਲਿਖਿਆ ਹੈ ਕਿ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ਵਿਚ ਵਾਈਸ-ਚਾਂਸਲਰ ਸਾਹਿਬ ਵੱਲੋਂ ਦਿੱਤੇ ਆਦੇਸ਼ਾਂ ਅਨੁਸਾਰ ਮਿਤੀ 1 ਜੁਲਾਈ 2018 ਤੋਂ ਡੀਨ ਕਾਲਜ ਵਿਕਾਸ ਕੌਂਸਲ ਦਾ ਚਾਰਜ ਹਾਲ ਦੀ ਘੜੀ ਡੀਨ ਰਿਸਰਚ ਨੂੰ ਦਿੱਤਾ ਜਾਂਦਾ ਹੈ। ਨਾਲ ਹੀ ਲਿਖਿਆ ਹੈ ਕਿ ਉਹ ਇਹ ਜ਼ਿੰਮੇਵਾਰੀ ਆਪਣੇ ਮੌਜੂਦਾ ਕਾਰਜਭਾਰ ਨਾਲ ਨਿਭਾਉਣਗੇ। ਭਾਵ ਉਹ ਇਸ ਚਾਰਜ ਦੇ ਨਾਲ ਆਪਣੇ ਪਹਿਲੇ ਅਹੁਦੇ ਡੀਨ, ਰਿਸਰਚ ਤੇ ਵੀ ਬਣੇ ਰਹਿਣਗੇ। ਡਾ. ਧੰਜੂ ਵੱਲੋਂ ਆਦੇਸ਼ ਪ੍ਰਾਪਤ ਕਰਨ ਉਪਰੰਤ ਡੀਨ ਅਕਾਦਮਿਕ ਮਾਮਲੇ ਅਤੇ ਕਾਰਜਕਾਰੀ ਵਾਈਸ-ਚਾਂਸਲਰ ਡਾ. ਜੀ. ਐੱਸ. ਬੱਤਰਾ ਅਤੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਦੀ ਮੌਜੂਦਗੀ ਵਿਚ ਇਹ ਅਹੁਦਾ ਸੰਭਾਲ ਲਿਆ ਗਿਆ।

