ਪੰਜਾਬਪਟਿਆਲਾ

ਸਿੰਚਾਈ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਮਰਜ਼ੀਇੰਗ ਵਿਰੁੱਧ ਨਾਅਰੇਬਾਜ਼ੀ

ਪਟਿਆਲਾ 3 ਜੁਲਾਈ ਸਿੰਚਾਈ ਵਿਭਾਗ ਪੰਜਾਬ ਵਿਚਲੇ ਲਾਇਨਿੰਗ ਦੇ 3 ਸਰਕਲਾਂ, 12 ਡਵੀਜਨਾਂ, ਅਤੇ 48 ਸਬ ਡਵੀਜਨਾਂ ਨੂੰ ”ਮਾਈਨਿੰਗ ਅਤੇ ਜਿਉਲੋਜੀ” ਵਿਭਾਗ ਵਿੱਚ ਮਰਜ ਕਰਨ ਦੇ ਸਰਕਾਰ ਦੇ ਫੈਸਲੇ ਮਿਤੀ 12 ਜੂਨ ਵਿਰੁੱਧ ਸਿੰਚਾਈ ਵਿਭਾਗ ਦੇ ਮੁਲਾਜਮ ਲਗਾਤਾਰ ਪੜਾਅਵਾਰ ਸੰਘਰਸ਼ ਕਰ ਰਹੇ ਹਨ।

ਲਾਇਨਿੰਗ ਦੇ ਅਧਿਕਾਰੀਆਂ ਨੂੰ ਅਤੇ ਕਰਮਚਾਰੀਆਂ ਜਿਨ੍ਹਾਂ ਦੀ ਗਿਣਤੀ 1000 ਦੇ ਲਗਭਗ ਹੈ ਡੈਪੂਟੇਸ਼ਨ ਤੇ ਭੇਜਣ ਦਾ ਵਿਰੋਧ ਕਰ ਰਹੇ ਹਨ ਪਰੰਤੂ ਸਿੰਚਾਈ ਵਿਭਾਗ ਦਾ ਪ੍ਰਮੁੱਖ ਸਕੱਤਰ ਸ੍ਰੀ ਜਸਪਾਲ ਸਿੰਘ (ਆਈ.ਏ.ਐਸ.) ਅਤੇ ਮੁੱਖ ਇੰਜੀਨੀਅਰ ਸ੍ਰੀ ਵਿਨੋਦ ਚੋਧਰੀ ਮੁਲਾਜਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖਿਲਵਾੜ ਕਰਨ ਲਈ ਬਜਿੱਦ ਹਨ। ਇਹ ਮਾਮਲਾ ਵਿਭਾਗ ਦੇ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸੁੱਖਸਰਕਾਰੀਆ ਦੇ ਧਿਆਨ ਵਿੱਚ ਲਿਆਦਾ ਜਾ ਚੁੱਕਾ ਹੈ ਅਤੇ ਮਾਹਰਾਣੀ ਪ੍ਰਨੀਤ ਕੌਰ ਨੂੰ ਮੁਲਾਜਮਾਂ ਦੇ ਵੱਡੇ ਡੈਪੁਟੇਸ਼ਨ ਨੇ ਮਿਲਕੇ ਮੁਲਾਜਮਾਂ ਦੇ ਭਵਿਖੀ ਹਾਲਾਤਾਂ ਬਾਰੇ ਅਤੇ ਪਟਿਆਲਾ ਤੋਂ ਦਫਤਰਾਂ ਨੂੰ ਸਿਫਟ ਕਰਕੇ ਬਾਹਰ ਭੇਜੇ ਜਾਣ ਦਾ ਵਿਰੋਧ ਕਰ ਚੁੱਕੇ ਹਨ ਅਤੇ ਮਹਾਰਾਣੀ ਨੇ ਇਸ ਮਾਮਲੇ ਜੋਰਦਾਰ ਢੰਗ ਨਾਲ ਸਰਕਾਰ ਪਾਸ ਉਠਾਇਆ ਅਤੇ ਮੁਲਾਜਮਾਂ ਤੇ ਦਫਤਰਾਂ ਨੂੰ ਸਿਫਟ ਕਰਨ ਦਾ ਵਿਰੋਧ ਕੀਤਾ, ਅਧਿਕਾਰੀਆਂ ਵਲੋਂ ਭਰੋਸਾ ਦਿਵਾਉਣ ਦੇ ਕਿ ਉਹ ਮੁਲਾਜਮ ਜੱਥੇਬੰਦੀਆ ਨਾਲ ਪਹਿਲਾਂ ਗੱਲ ਕਰਨਗੇ ਪਰੰਤੂ ਸਰਕਾਰ ਨੇ ਸਖਤੀ ਕਰਦੇ ਹੋਏ ਅੱਜ ਜੁਬਾਨੀ ਹੁਕਮ ਜਾਰੀ ਕਰ ਦਿੱਤੇ ਕਿ ਦੋ ਦਿਨਾਂ ਅੰਦਰ ਸਾਰੇ ਕਰਮਚਾਰੀ ਸਿੰਚਾਈ ਭਵਨ ਚੰਡੀਗੜ੍ਹ ਆਪਣੀ ਹਾਜਰੀ ਰਿਪੋਰਟ ਦੇਣਾ ਯਕੀਨੀ ਬਣਾਉਣ।
ਸਰਕਾਰ ਨੇ ਨਵੇ ਹੁਕਮਾਂ ਤੋਂ ਭੜਕੇ ਕਰਮਚਾਰੀਆਂ ਨੇ ਸਿੰਚਾਈ ਕੰਪਲੈਕਸ ਬਾਰਾਂਖੂਹ ਵਿਖੇ ਬਰਸਾਤ ਦੇ ਬਾਵਜੂਦ ਵੀ ਰੈਲੀ ਕੀਤੀ, ਮੁਲਾਜਮ ਆਗੂ ਖੁਸ਼ਵਿੰਦਰ ਕਪਿਲਾ, ਦਰਸ਼ਨ ਸਿੰਘ ਲੁਬਾਣਾ, ਬਚਿੱਤਰ ਸਿੰਘ, ਨਾਰੰਗ ਸਿੰਘ, ਅਨਿਲ ਕੁਮਾਰ ਸ਼ਰਮਾ, ਉਪਨੈਨ, ਸੁਰਜ ਯਾਦਵ, ਕੇਸਰ ਸਿੰਘ ਸੈਣੀ, ਅਮਰਬਹਾਦਰ, ਜਸਵੀਰ ਸਿੰਘ ਅਤੇ ਗੁਰਦਰਸ਼ਨ ਸਿੰਘ ਆਦਿ ਨੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਵਲੋਂ ਪ੍ਰਮੁੱਖ ਸਕੱਤਰ ਸਿੰਚਾਈ ਨੂੰ ਦਫਤਰ ਸਮੇਤ ਸਟਾਫ ਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਤੱਕ ਤਬਦੀਲ ਨਾ ਕਰਨ ਦੇ ਆਦੇਸ਼ਾਂ ਨੂੰ ਵੀ ਅਫਸਰਸ਼ਾਹੀ ਨੇ ਅਣਗੋਲਿਆ ਕਰ ਦਿੱਤਾ ਹੈ। ਇਨ੍ਹਾਂ ਵਲੋਂ ਨਿਯਮਾਂ ਨੂੰ ਅੱਖੋ-ਔਹਲੇ ਕਰਕੇ ਜੱਥੇਬੰਦੀਆਂ ਨੂੰ ਸੁਣਵਾਈ ਦਾ ਮੌਕਾ ਦਿੱਤੇ ਬਗੈਰ ਨਵੇਂ ਆਦੇਸ਼ ਜਾਰੀ ਕੀਤੇ, ਇਸ ਬਾਰੇ ਉਹ ਰੈਲੀਆਂ ਦਾ ਸਿਲਸਿਲਾ ਜਾਰੀ ਰੱਖਣਗੇ ਅਤੇ ਮਿਤੀ 06 ਜੁਲਾਈ ਨੂੰ ਸ਼ਹਿਰ ਵਿੱਚ ਵਹਿਕਲ ਰੈਲੀ ਕਰਨਗੇ ਅਤੇ ਇਸ ਦੌਰਾਨ ਡੀ.ਏ. ਦੀਆਂ ਕਿਸ਼ਤਾਂ ਦੇਣ ਤੇ ਬਕਾਇਆ ਦੇਣ ਤੇ 200/- ਰੁਪਏ ਪ੍ਰੋਫੈਸ਼ਨਲ ਟੈਕਸ ਦਾ ਵਿਰੋਧ ਕਰਨਗੇ।

Leave a Reply

Your email address will not be published. Required fields are marked *