ਪੰਜਾਬ ਸਟੂਡੈਂਟਸ ਯੂਨੀਅਨ ਨੇ ਫੀਸ ਵਾਧੇ ਵਿਰੁੱਧ ਕੀਤੀ ਨਾਅਰੇਬਾਜ਼ੀ
ਪਟਿਆਲਾ 10 ਜੁਲਾਈ (ਮਧੂਸਾਰ ਬਿਊਰੋ) ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਅਗਵਾਈ ਵਿੱਚ ਐਸ.ਸੀ. ਵਿਦਿਆਰਥੀਆਂ ਦੀ ਫੀਸ ਵਾਲੇ ਮਾਮਲੇ ਤੇ ਵਫ਼ਦ ਪ੍ਰਿੰਸੀਪਲ ਨੂੰ ਮਿਲਿਆ।
ਜ਼ਿਕਰਯੋਗ ਹੈ ਐਸ.ਸੀ. ਵਿਦਿਆਰਥੀਆਂ ਦੀ ਫੀਸ ਮਾਫ਼ ਹੋਣ ਦੇ ਬਾਵਜੂਦ ਕਾਲਜ ਵਿੱਚ ਫੀਸ ਭਰਵਾਈ ਜਾ ਰਹੀ ਹੈ। ਜਦੋ ਵਿਦਿਆਰਥੀ ਆਗੂਆਂ ਨੇ ਕਾਲਜ ਪ੍ਰਸ਼ਾਸ਼ਨ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਸੁਪਰੀਮ ਕੋਰਟ ਦੇ ਆਦੇਸ਼ ਆਏ ਹਨ ਕਿ ਫੀਸ ਲਈ ਜਾਵੇ ਪਰ ਬਾਅਦ ਵਿੱਚ ਲਿਖਤੀ ਆਦੇਸ਼ ਦੀ ਕਾਪੀ ਮੰਗਣ ਤੇ ਪ੍ਰਸ਼ਾਸ਼ਨ ਇਸ ਗੱਲ ਤੋਂ ਮੁਕਰ ਗਿਆ ਕਿ ਸਾਡੇ ਕੋਲ ਕੋਈ ਲਿਖਤੀ ਆਦੇਸ਼ ਨਹੀਂ ਹੈ। ਪਰ ਵਿਦਿਆਰਥੀ ਰੋਹ ਅੱਗੇ ਝੁਕਦਿਆਂ ਪ੍ਰਸ਼ਾਸ਼ਨ ਨੇ ਇਹ ਮੰਨ ਲਿਆ ਕਿ ਐਸ.ਸੀ. ਵਿਦਿਆਰਥੀਆਂ ਨੂੰ ਫੀਸ ਨਹੀ ਲਈ ਜਾਵੇਗੀ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਆਗੂ ਹਰਦੀਪ ਢੱਡਰੀਆਂ ਆਗੂ ਗੁਰਵਿੰਦਰ ਭਵਾਨੀਗੜ੍ਹ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੋਂ ਹਰਪ੍ਰੀਤ ਤੇ ਸੁੱਖੀ ਆਗੂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਅੰਤ ਵਿੱਚ ਵਿਦਿਆਰਥੀਆਂ ਦੀ ਜਿੱਤ ਹੋਈ।

