ਪਟਿਆਲਾ

ਪ੍ਰਧਾਨ ਮੰਤਰੀ ਯੋਜਨਾ ਤਹਿਤ ਨੌਜ਼ਵਾਨਾਂ ਨੂੰ ਰੋਜਗਾਰ ਦੇ ਸਰਟੀਫਿਕੇਟ ਵੱਡੇ

ਪਟਿਆਲਾ 13 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਵਿਚ ਨੌਜਵਾਨਾਂ ਨੂੰ ਨਸਿਆਂ ਵਰਗੀਆਂ ਲਾਹਣਤਾਂ ਤੋਂ ਦੂਰ ਰੱਖਣ ਅਤੇ ਬੇਰੋਜਗਾਰ ਨੌਜਵਾਨਾਂ ਨੂੰ ਰੋਜਗਾਰ ਮੁਹਈਆ ਕਰਾਉਣ ਲਈ ਸਕਿਲ ਇੰਡੀਆ ਦੇ ਤਹਿਤ ਪ੍ਰਧਾਨ ਮੰਤਰੀ ਕੌਂਸਲ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਤਹਿਤ ਕਾਫੀ ਨੌਜਵਾਨਾਂ ਨੂੰ ਰੋਜਗਾਰ ਦੇ ਸਾਧਨ ਮੁਹਈਆ ਹੋਏ ਇਸੇ ਯੋਜਨਾ ਨੂੰ ਅਗੇ ਲਿਜਾਂਦੇ ਹੋਏ ਪਟਿਆਲਾ ਸਰਹਿੰਦ ਰੋਡ ਤੇ ਸਥਿੱਤ ਵਿਰਾਸਤ ਇੰਸਟੀਚਿਊਟ ਵਿਖੇ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਗਿਆ।

ਰੋਜਗਾਰ ਮੇਲੇ ਵਿਚ ਵਿਚ ਸਕਿਲ ਟ੍ਰੇਨਿੰਗ ਹਾਸਿਲ ਕਰਕੇ ਪਾਸ ਹੋਏ ਨੌਜਵਾਨ ਲੜਕੇ ਲੜਕੀਆਂ ਨੂੰ ਮੁੱਖ ਮਹਿਮਾਨ ਵਜੋਂ ਆਏ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਵਲੋਂ ਸਰਟੀਫਿਕੇਟ ਦਿਤੇ ਗਏ ਇਸ ਮੌਕੇ ਗੱਲਬਾਤ ਕਰਦਿਆਂ ਡੀ ਸੀ ਕੁਮਾਰ ਅਮਿਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੌਂਸਲ ਵਿਕਾਸ ਯੋਜਨਾ ਦੇ ਤਹਿਤ ਕਾਫੀ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹਨ ਤੇ ਵਿਰਾਸਤ ਇੰਸਟੀਚਿਊਟ ਨੌਜਵਾਨਾਂ ਨੂੰ ਮੁਫ਼ਤ ਵਿਚ ਇਹ ਟ੍ਰੇਨਿੰਗ ਦੇ ਰਿਹਾ ਹੈ ਜੋ ਕਿ ਸਲਗਾਜੋਗ ਕਦਮ ਹੈ ਓਹਨਾ ਨੇ ਬੇਰੋਜਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਲਾਭ ਲੈ ਕੇ ਇਹੋ ਜਿਹੇ ਸੈਂਟਰਾਂ ਵਿਚ ਇਹ ਸਿੱਖਿਆ ਹਾਸਿਲ ਕਰਨ ਅਤੇ ਆਪਣਾ ਭਵਿੱਖ ਸੁਨਹਿਰੀ ਬਨੋਉਣ।ਇਸ ਮੌਕੇ ਵਿਰਾਸਤ ਇੰਸਟੀਚਿਊਟ ਫਾਰ ਸਕਿਲ ਡਿਵੈਲਪਮੈਂਟ ਦੇ ਡਾਇਰੈਕਟਰ ਬਲਦੇਵ ਸਿੰਘ ਥਿੰਦ ਨੇ ਦੱਸਿਆ ਕਿ ਨੋਰਥ ਇੰਡੀਆ ਵਿਚੋਂ ਓਹਨਾ ਨੂ ਰੋਜਗਾਰ ਮੇਲੇ ਲਵਉਣ ਵਿਚ 5ਵਾ ਸਥਾਨ ਮਿਲਿਆ ਹੈ ਓਹਨਾ ਦਸਿਆ ਕਿ ਉਹਨਾਂ ਦੇ ਸੈਂਟਰ ਵਿਚ ਨੌਜਵਾਨ ਲੜਕੇ ਲੜਕੀਆਂ ਨੂੰ ਮੁਫ਼ਤ ਸਕਿਲ ਡਿਵੈਲਪਮੈਂਟ ਦੀ ਸਿੱਖਿਆ ਤੋਂ ਇਲਾਵਾ ਕਿਤਾਬਾਂ, ਕਿੱਟ,ਟੀ ਸ਼ਰਟ ਆਦਿ ਵੀ ਮੁਹਈਆ ਕਰਵਾਈ ਜਾਂਦੀ ਹੈ ਨਾਲ ਹੀ ਓਹਨਾ ਦੱਸਿਆ ਕਿ ਉਹਨਾਂ ਦੇ ਸੈਂਟਰ ਵਿਚੋਂ ਇਕ ਮਹੀਨੇ ਦੀ ਸਿਖਿਆ ਤੋਂ ਬਾਅਦ ਪਾਸ ਹੋਏ ਨੌਜਵਾਨਾਂ ਨੂੰ ਸਰਟੀਫਿਕੇਟ ਦਿਤੇ ਜਾਂਦੇ ਹਨ ਅਤੇ ਨਾਲ ਹੀ 3 4 ਇੰਟਰਨੈਸਨਲ ਕਮਪਨੀਆਂ ਓਹਨਾ ਦੇ ਨਾਲ ਮਿਲ ਕੇ ਨੌਜਵਾਨਾਂ ਨੂੰ ਰੋਜਗਾਰ ਦਿੰਦੀਆਂ ਹਨ ਓਹਨਾ ਕਿਹਾ ਕਿ ਉਹਨਾਂ ਦੇ ਇੰਸਟੀਚਿਊਟ ਵਿਚੋਂ ਇਹ ਸਿਖਿਆ ਹਾਸਲ ਕਰਕੇ ਕਰੀਬ 300 ਤੋਂ ਜਿਆਦਾ ਨੌਜਵਾਨ ਲੜਕੇ ਲੜਕੀਆਂ ਰੋਜਗਾਰ ਪ੍ਰਾਪਤ ਕਰ ਚੁਕੇ ਹਨ ।ਨਾਲ ਹੀ ਓਹਨਾ ਕਿਹਾ ਕਿ ਨੌਜਵਾਨਾਂ ਨੂੰ ਨਸਿਆਂ ਵਰਗੀਆਂ ਲਾਹਨਤਾਂ ਨੂੰ ਸਡ ਕੇ ਸਕਿਲ ਡਿਵੈਲਪਮੈਂਟ ਦੀ ਟ੍ਰੇਨਿੰਗ ਹਾਸਿਲ ਕਰਨੀ ਚਾਹੀਦੀ ਹੈ ਜਿਸ ਨਾਲ ਓਹਨਾ ਨੂੰ ਰੋਜਗਾਰ ਮਿਲੇਗਾ ਓਥੇ ਹੀ ਉਹ ਆਪਣੇ ਆਪ ਨੂੰ ਬੇਰੋਜਗਾਰ ਨਹੀਂ ਸਮਜਣਗੇ ਇਸ ਮੌਕੇ ਇਸ ਯੋਜਨਾ ਤਹਿਤ ਸਿੱਖਿਆ ਹਾਸਿਲ ਕਰ ਰਹੇ ਨੌਜਵਾਨਾਂ ਨੇ ਕਿਹਾ ਕਿ ਅਜਕਲ ਨੌਜਵਾਨ ਬੇਰੋਜਗਾਰੀ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਮਣਾ ਕਰ ਰਹੇ ਹਨ ਜਿਸ ਕਰਕੇ ਉਹ ਗਲਤ ਰਸਤੇ ਅਪਨਾ ਲੈਂਦੇ ਹਨ ਪਰ ਇਸ ਤਰ੍ਹਾਂ ਦੀਆ ਯੋਜਨਾਵਾਂ ਨਾਲ ਨੌਜਵਾਨ ਇਕ ਤਾਂ ਨਸਿਆਂ ਤੋਂ ਦੂਰ ਰਹੇਗਾ ਦੂਜੇ ਪਾਸੇ ਓਹਨਾ ਨੂ ਰੋਜਗਾਰ ਵੀ ਮਿਲੇਗਾ ਜਿਸ ਨਾਲ ਉਹ ਆਪਣਾ ਭਵਿੱਖ ਸੁਨਹਿਰੀ ਬਣਾ ਸਕਦੇ ਹਨ। ਇਸ ਮੌਕੇ ਬਲਦੇਵ ਸਿੰਘ ਗੁਰਦੀਪ ਸਿੰਘ ਗੁਰਦੀਪ ਸਿੰਘ ਸੰਜੀਵ ਕੁਮਾਰ ਹੁਸ਼ਿਆਰ ਸਿੰਘ ਹਰਦੇਵ ਸਿੰਘ ਕੰਵਲ ਸਿੰਘ ਰਮਨਦੀਪ ਸਿੰਘ ਰਜਤ ਪਟਨਾਗਰ ਲੋਕੇਸ਼ ਚੱਢਾ ਆਦਿ ਹਾਜਰ ਸਨ

Leave a Reply

Your email address will not be published. Required fields are marked *