ਸਰਕਾਰੀ ਨੋਕਰੀ ਤੋ ਰਿਟਾਇਰ ਹੋਣ ਤੇ ਦਿੱਤੀ ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਪਟਿਆਲਾ, 31 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸਿਵਲ ਸਰਜਨ ਦਫਤਰ ਵਿਖੇ ਬਤੋਰ ਡਰਾਇਵਰ ਕੰਮ ਰਹੇ ਸ੍ਰ. ਹਰਮਿੰੰਦਰ ਸਿੰਘ ਅਤੇ ਮੈਡੀਕਲ ਲੈਬਾਟਰੀ ਟੈਕਨੀਸ਼ੀਅਨ ਦਾ ਕੰਮ ਕਰ ਰਹੇ ਰਾਮ ਲਾਲ ਗੋਇਲ ਨੂੰ 58 ਸਾਲ ਦੀ ਉਮਰ ਪੂਰੀ ਕਰਨ ਤੇ ਦੋ ਸਾਲ ਦਾ ਵਾਧਾ ਲੈ ਕੇ ਸਰਕਾਰੀ ਨੋਕਰੀ ਵਿਚ ਸੇਵਾਵਾਂ ਦੇਣ ਉਪਰੰਤ ਰਿਟਾਇਰਮੈਂਟ ਮੌਕੇ ਇੱਕ ਵਿਦਾਇਗੀ ਪਾਰਟੀ ਦਿੱਤੀ ਗਈ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਹਰਮਿੰਦਰ ਸਿੰਘ ਜ਼ੋ ਕਿ 1990 ਬਤੌਰ ਡਰਾਈਵਰ ਦੀ ਅਸਾਮੀ ਅਤੇ ਰਾਮ ਲਾਲ ਗੋਇਲ ਜੋਕਿ 1977 ਵਿਚ ਬਤੋਰ ਮਲਟੀਪਰਪਜ ਹੈਲਥ ਵਰਕਰ ਸਿਹਤ ਵਿਭਾਗ ਵਿਚ ਤਾਇਨਾਤ ਹੋਏ ਸਨ ਅਤੇ ਵਿਭਾਗ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਸਨ ਨੂੰ ਅੱਜ ਆਪਣੀਆਂ ਸਰਕਾਰੀ ਸੇਵਾਵਾਂ ਪੂਰੀਆਂ ਕਰਨ ਤੇ 58 ਸਾਲ ਦੀ ਉਮਰ ਪੂਰੀ ਅਤੇ ਦੋ ਸਾਲ ਦਾ ਵਾਧਾ ਲੈਣ ਉਪਰੰਤ ਵਿਭਾਗ ਵੱਲੋਂ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਰਾਮ ਲਾਲ ਗੋਇਲ ਜੋ ਕਿ 1977 ਵਿਚ ਬਤੋਰ ਮਲਟੀਪਰਪਜ ਹੈਲਥ ਵਰਕਰ ਤਾਇਨਾਤ ਹੋਏ ਸਨ ਅਤੇ ਤੱਰਕੀ ਹੋਣ ਉਪਰੰਤ 1999 ਵਿੱਚ ਮੈਡੀਕਲ ਲੈਬਾਟਰੀ ਟੈਕਨੀਸ਼ੀਅਨ ਦੀ ਅਸਾਮੀ ਤੇ ਹਾਜਰ ਹੋਏ ਸਨ ਇਹ ਕਰਮਚਾਰੀ ਬਹੁਤ ਮਿਹਨਤੀ ਹੈ ਜ਼ਿਸ ਨੇ ਪੂਰੀ ਤਨਦੇਹੀ ਅਤੇ ਲਗਨ ਨਾਲ ਵਿਭਾਗ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਜਿਸ ਕਾਰਨ ਉਹ ਅੱਜ ਸਰਕਾਰੀ ਵਿਭਾਗ ਤੋਂ ਬੇਦਾਗ ਸੇਵਾ ਮੁਕਤ ਹੋ ਰਹੇ ਹਨ। ਡਾ. ਮਲਹੋਤਰਾ ਵੱਲੋਂ ਪ੍ਰਮਾਤਮਾਂ ਅੱਗੇ ਕਰਮਚਾਰੀਆ ਦੀ ਲੰਬੀ ਉਮਰ ਦੀ ਕਾਮਨਾ ਅਤੇ ਸੇਵਾ ਮੁਕਤੀ ਤੋਂ ਬਾਅਦ ਆਪਣੇ ਘਰ ਪਰਿਵਾਰ ਵਿੱਚ ਖੁਸ਼ ਰਹਿਣ ਦੀ ਕਾਮਨਾ ਕੀਤੀ। ਇਸ ਮੌਕੇ ਸਮੂਹ ਸਟਾਫ ਵੱਲੋਂ ਕਰਮਚਾਰੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ, ਡÂਾ. ਐਮ.ਐਸ ਧਾਲੀਵਾਲ, ਡਾ. ਸਰਿਤਾ ਮਿੱਤਲ , ਡਾ. ਗੁਰਮਨਜੀਤ ਕੌਰ, ਡਾ. ਗੁਰਮੀਤ ਸਿੰਘ, ਡਾ. ਸੁਮਿਤ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ ਤੇ ਸੁਖਵਿੰਦਰ ਕੌਰ ਤਿੰਨੋਂ ਸੁਪਰਡੈਂਟ, ਭਾਗ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਅਮਰਜੀਤ ਸਿੰਘ ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ, ਰਘਵੀਰ ਸਿੰਘ ਜਿਲ੍ਹਾ ਪ੍ਰੇਗਰਾਮ ਮੈਨੇਜਰ ਸਮੇਤ ਦਫਤਰ ਦਾ ਸਮੂਹ ਸਟਾਫ ਹਾਜ਼ਰ ਸੀ।

