ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਵਿੰਗ ਦੀ ਪਟਿਆਲਾ ਇਕਾਈ ਭੰਗ : ਸਵਰਾਜ ਘੁੰਮਣ
ਪਾਰਟੀ ‘ਚ ਨੁਕਸਾਨ ਪਹੁੰਚਾਉਣ ਵਾਲਿਆਂ ਲਈ ਕੋਈ ਜਗਾ ਨਹੀਂ
ਪਟਿਆਲਾ : ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਦੇ ਆਦੇਸ਼ਾਂ ‘ਤੇ ਮਹਿਲਾ ਸੰਗਠਨ ਦੇ ਸੂਬਾਈ ਪ੍ਰਧਾਨ ਸਵਰਾਜ ਘੁੰਮਣ ਨੇ ਮਹਿਲਾ ਵਿੰਗ ਦੀ ਪਟਿਆਲਾ ਇਕਾਈ ਭੰਗ ਕਰਨ ਦਾ ਐਲਾਨ ਕੀਤਾ। ਸਵਰਾਜ ਘੁੰਮਣ ਨੇ ਇਹ ਫੈਸਲਾ ਪਾਰਟੀ ਪ੍ਰਧਾਨ ਪਵਨ ਕੁਮਾਰ ਗੁਪਤਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ।
ਮਹਿਲਾ ਵਿੰਗ ਦੀ ਪਟਿਆਲਾ ਇਕਾਈ ਭੰਗ ਕਰਨ ਬਾਰੇ ਸੂਬਾਈ ਪ੍ਰਧਾਨ ਸਵਰਾਜ ਘੁੰਮਣ ਨੇ ਕਿਹਾ ਕਿ ਸ਼ਿਵ ਸੈਨਾ ਮਹਿਲਾ ਵਿੰਗ ‘ਚ ਚੱਲ ਰਹੀ ਭਰਤੀ ਦੌਰਾਨ ਕੁਝ ਸਮਾਜ ਵਿਰੋਧੀ ਤੱਤ ਪਾਰਟੀ ‘ਚ ਘੁਸਪੈਠ ਕਰ ਗਏ ਹਨ, ਜੋ ਪਾਰਟੀ ਨਾਲ ਜੁੜ ਕੇ ਸਮਾਜ ਵਿਰੋਧੀ ਗਤੀਵਿਧੀਆਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵੇਖਣ ‘ਚ ਆਇਆ ਕਿ ਪਾਰਟੀ ਨਾਲ ਜੁੜਨ ਤੋਂ ਬਾਅਦ ਕੁਝ ਮਹਿਲਾਵਾਂ ਪਾਰਟੀ ਨੂੰ ਸਮਰਪਿਤ ਰਹਿ ਕੇ ਕੰਮ ਨਹੀਂ ਕਰ ਰਹੀਆਂ। ਸਵਰਾਜ ਘੁੰਮਣ ਨੇ ਕਿਹਾ ਕਿ ਪਾਰਟੀ ਵੱਲੋਂ ਸਮਾਜ ਭਲਾਈ ਕਾਰਜਾਂ ਅਤੇ ਰਾਜਨੀਤਕ ਪਲੇਟਫਾਰਮ ‘ਤੇ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ, ਪਰ ਕੁਝ ਮਹਿਲਾਵਾਂ ਪਾਰਟੀ ਦੀਆਂ ਨੀਤੀਆਂ ਦੇ ਉਲਟ ਪਾਰਟੀ ਦੇ ਕੰਮਾਂ ‘ਚ ਅੜਿੱਕਾ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਮਹਿਲਾਵਾਂ ਵੱਲੋਂ ਪਾਰਟੀਆਂ ਨੂੰ ਸਮਰਪਿਤ ਰਹਿਣ ਦੀ ਬਜਾਏ ਆਪਣੇ ਨਿੱਜ ਨੂੰ ਪਹਿਲ ਦੇ ਰਹੀਆਂ ਹਨ, ਜਿਸ ਕਾਰਨ ਸ਼ਿਵ ਸੈਨਾ ਹੁੰਦਸਤਾਨ ਮਹਿਲਾ ਸੰਗਠਨ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਸਵਰਾਜ ਘੁੰਮਣ ਨੇ ਕਿਹਾ ਕਿ ਜਲਦ ਹੀ ਮਹਿਲਾ ਵਿੰਗ ਦੀ ਨਵੀਂ ਬਾਡੀ ਬਣਾਉਣ ਦਾ ਐਲਾਨ ਕੀਤਾ ਜਾਵੇ, ਜਿਸ ‘ਚ ਪਾਰਟੀ ਨੂੰ ਸਮਰਪਿਤ ਰਹਿਣ ਵਾਲੀਆਂ ਮਹਿਲਾਵਾਂ ਨੂੰ ਪਾਰਟੀ ‘ਚ ਮਾਨ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਵਿੰਗ ਪਟਿਆਲਾ ਇਕਾਈ ਦੀ ਮੁੜ ਹੋਣ ਵਾਲੀ ਚੋਣ ‘ਚ ਪਾਰਦਰਸ਼ਤਾ ਨੂੰ ਪਹਿਲ
ਦਿੱਤੀ ਜਾਵੇਗੀ।

