ਸੱਤਾਧਾਰੀ ਨੇਤਾਵਾਂ ਦੇ ਸਾਹਮਣੇ ਲਾਚਾਰ ਪ੍ਰਸਾਸ਼ਨ ਦੀ ਲਿਖਤ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਕਰਾਂਗਾ : ਵਿਧਾਇਕ ਚੰਦੂਮਾਜਰਾ
ਪਟਿਆਲਾ, 8 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਹਲਕਾ ਸਨੋਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਲਗਾਤਾਰ ਰਾਜਸੀ ਨੇਤਾਵਾਂ ਦੇ ਸਾਹਮਣੇ ਲਾਚਾਰ ਪ੍ਰਸ਼ਾਸ਼ਨ ਦੀਆਂ ਸਾਹਮਣੇ ਆ ਰਹੀਆਂ ਘਟਨਾਵਾਂ ਦੀ ਲਿਖਤੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਕਰਾਂਗਾ। ਉਹ ਅੱਜ ਫਿਰ ਪਰਿਵਾਰ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਨੌਰ ਪੁਲਸ ਵਲੋਂ ਕੀਤਾ ਗਿਆ ਕੰਮ ਨੇ ਤਾਂ ਸਮੁੱਚੀਆਂ ਹੱਦਾਂ ਹੀ ਹਾਰ ਕਰ ਦਿੱਤਾ ਪਰ ਇਸ ਤੋਂ ਪਹਿਲਾਂ ਵੀ ਉਹ ਲਗਾਤਾਰ ਐਸ. ਐਸ. ਪੀ. ਅਤੇ ਡਿਪਟੀ ਕਮਿਸ਼ਨਰ ਨੂੰ ਸਥਿਤੀ ਬਾਰੇ ਜਾਣੂ ਕਰਵਾਉਂਦੇ ਰਹੇ ਹਨ ਪਰ ਪ੍ਰਸ਼ਾਸ਼ਨ ਪੂਰੀ ਸ਼ਿਕਾਇਤ ਸੁਣਨ ਅਤੇ ਤੱਥ ਜਾਨਣ ਦੇ ਬਾਵਜੂਦ ਵੀ ਲਾਚਾਰ ਹੀ ਦਿਖਾਈ ਦਿੰਦਾ ਰਿਹਾ। ਜੇਕਰ ਸਮੇਂ ਸਿਰ ਪਹਿਲਾਂ ਸਬੰਧਤ ਅਧਿਕਾਰੀਆਂ ਦੇ ਖਿਲਾਫ ਜ਼ਿਲਾ ਪ੍ਰਸ਼ਾਸ਼ਨ ਵਲੋਂ ਕੋਈ ਐਕਸ਼ਨ ਲਿਆ ਜਾਂਦਾ ਤਾਂ ਨਿਸ਼ਚਿਤ ਤੌਰ ‘ਤੇ ਸਨੌਰ ਵਰਗਾ ਕਾਂਡ ਨਹੀਂ ਸੀ ਹੋਣਾ ਪਰ ਜਦੋਂ ਹੇਠਾਂ ਅਧਿਕਾਰੀਆਂ ਨੂੰ ਇਹ ਸਪਸ਼ਟ ਰੂਪ ਵਿਚ ਸੰਦੇਸ਼ ਜਾਂਦਾ ਰਹੇ ਕਿ ਉਚ ਅਧਿਕਾਰੀਆਂ ਵਲੋਂ ਰਾਜਸੀ ਨੇਤਾਵਾਂ ਦੇ ਸਾਹਮਣੇ ਲਾਚਾਰੀ ਦੇ ਕਾਰਨ ਕੋਈ ਐਕਸ਼ਨ ਹੋਣ ਵਾਲਾ ਨਹੀਂ ਤਾਂ ਫਿਰ ਉਨ੍ਹਾਂ ਦੇ ਹੌਂਸਲੇ ਹੋਰ ਵੀ ਵੱਧ ਜਾਂਦੇ ਹਨ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਅਜੇ ਵੀ ਜ਼ਿਲਾ ਪ੍ਰਸ਼ਾਸ਼ਨ ਸਨੌਰ ਘਟਨਾਕ੍ਰਮ ਵਿਚ ਸ਼ਾਮਲ ਸਮੁੱਚੇ ਮੁਲਾਜ਼ਮਾਂ ਦਾ ਬਚਾਅ ਕਰਨ ‘ਤੇ ਉਤਰਿਆ ਹੋਇਆ ਹੈ। ਤਿੰਨ ਦਿਨ ਤੋਂ ਰਾਜਸੀ ਧਿਰ ਦੇ ਆਗੂ ਨੌਜਵਾਨ ਦਾ ਪਤਾ ਤਾਂ ਲੈਣ ਜਾ ਰਹੇ ਹਨ ਪਰ ਉਸ ਦੇ ਇਲਾਜ ਸੰਬੰਧੀ ਕਿਸੇ ਵਲੋਂ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਗਏ। ਪਰਿਵਾਰ ਵਲੋਂ ਜਦੋਂ ਨੌਜਵਾਨ ਦਾ ਸਹੀ ਇਲਾਜ ਨਾ ਹੋਣ ‘ਤੇ ਸਵਾਲ ਖੜ੍ਹੇ ਕੀਤੇ ਗਏ ਤਾਂ ਕਿਤੇ ਜਾ ਕੇ ਥੋੜਾ ਬਹੁਤ ਸਹੀ ਤਰੀਕੇ ਨਾਲ ਇਲਾਜ ਸ਼ੁਰੂ ਕੀਤਾ ਗਿਆ।

