ਪਟਿਆਲਾ

ਖੂਨਦਾਨ ਮਹਾਦਾਨ, ਅੰਗਦਾਨ ਸਰਵੋਤਮ ਦਾਨ: ਮੇਅਰ

ਐਨ.ਸੀ.ਸੀ. ਦੀ 5ਵੀਂ ਬਟਾਲੀਅਨ ਦੇ 150 ਕੈਡਿਟਾਂ ਨੇ ਖੂਨਦਾਨ ਕੀਤਾ ਅਤੇ ਅੰਗਦਾਨ ਦੀ ਸੁਹੁੰ ਚੁੱਕੀ
ਪਟਿਆਲਾ, 24 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਜੇਕਰ ਖੂਨਦਾਨ ਮਹਾਦਾਨ ਹੈ ਤਾਂ ਅੰਗਦਾਨ ਨੂੰ ਸਰਵੋਤਮ ਦਾਨ ਕਿਹਾ ਜਾਣਾ ਚਾਹੀਦਾ ਹੈ। ਇਹ ਵਿਚਾਰ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਬਿੱਟੂ ਸ਼ਰਮਾ ਨੇ ਅੱਜ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟਰ ਦੁਆਰਾ ਥਾਪਰ ਯੂਨੀਵਰਸਿਟੀ, ਪਟਿਆਲਾ ਦੇ ਆਡੀਟੋਰੀਅਮ ‘ਚ ਖੂਨਦਾਨ ਅਤੇ ਅੰਗਦਾਨ ‘ਤੇ ਕਰਵਾਏ ਗਏ ਇੱਕ ਸੈਮੀਨਾਰ ਦੌਰਾਨ ਰੱਖੇ ਹਨ।

ਐਨ.ਸੀ.ਸੀ. ਹੈਡਕੁਆਟਰ ਪਟਿਆਲਾ ਦੇ ਅਧੀਨ ਆਉਂਦੀ ਯੂਨਿਟ 5 ਪੰਜਾਬ ਬਟਾਲੀਅਨ ਐਨ.ਸੀ.ਸੀ. ਪਟਿਆਲਾ ਦੇ ਕੈਡਿਟਾਂ ਨੇ ਸੈਮੀਨਾਰ ਵਿੱਚ ਹਿੱਸਾ ਲਿਆ। ਇਸ ਸੈਮੀਨਾਰ ਦੌਰਾਨ ਖੂਨ ਦਾਨ ਕੈਂਪ ਅਤੇ ਅੰਗਦਾਨ ਦੀ ਮੁਹਿੰਮ ਸ਼ਾਮਲ ਹੈ।ਇਸ ਦੌਰਾਨ ਐਨ.ਸੀ.ਸੀ. ਦੀ 5ਵੀਂ ਬਟਾਲੀਅਨ ਦੇ 150 ਕੈਡਿਟਾਂ ਨੇ ਖੂਨਦਾਨ ਕੀਤਾ ਅਤੇ ਅੰਗਦਾਨ ਦੀ ਸਹੁੰ ਵੀ ਚੁੱਕੀ।
ਮੇਅਰ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਅਸੀਂ ਜੇਕਰ ਇੱਕ ਜਿੰਦਗੀ ਬਚਾਉਂਦੇ ਹਾਂ ਤਾਂ ਅੰਗਦਾਨ ਕਰਨ ਨਾਲ ਕਈ ਜ਼ਿੰਦਗੀਆਂ ਬਚਾ ਸਕਦੇ ਹਨ। ਉਹਨਾਂ ਕਿਹਾ ਕਿ ਖੂਨ ਦਾਨ ਕਰਨ ਨਾਲ ਸਰੀਰ ‘ਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਬਲਕਿ ਸਰੀਰ ਹੋਰ ਵੀ ਜ਼ਿਆਦਾ ਸਿਹਤਮੰਦ ਰਹਿੰਦਾ ਹੈ। ਡਾ. ਮੋਹਨ ਪਾਲ ਸਿੰਘ ਈਸ਼ਰ, ਵਾਈਸ ਚਾਂਸਲਰ, ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ, ਬਠਿੰਡਾ, ਫੰਕਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ)ਅਤੇ ਉਹਨਾਂ ਵੱਲੋਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਐਨ.ਸੀ.ਸੀ.ਦੀਆਂ ਵੱਖ-ਵੱਖ ਖੇਤਰਾਂ ਵਿੱਚ ਅਤੇ ਸਮਾਜਿਕ ਸੇਵਾਵਾਂ ਦੀ ਸ਼ਲਾਘਾ ਕੀਤੀ। ਬ੍ਰਿਗੇਡੀਅਰ ਜੇ.ਐਸ. ਮਕੋਲ, ਗਰੁੱਪ ਕਮਾਂਡਰ, ਐਨ.ਸੀ.ਸੀ. ਗਰੁੱਪ ਹੈਡਕੁਆਟਰ ਪਟਿਆਲਾ ਦੇ ਕਿਹਾ ਕਿ ਸੈਮੀਨਾਰ ਦੀ ਇਹ ਵੱਡੀ ਸਫਲਤਾ ਹੈ ਜਿਸ ਦੌਰਾਨ ਬਲੱਡ ਬੈਂਕ ਰਜਿੰਦਰਾ ਹਸਪਤਾਲ ਪਟਿਆਲਾ ਨੇ ਖੂਨ ਦੇ 150 ਯੂਨਿਟ ਇੱਕਠਾ ਕੀਤਾ ਗਿਆ) ਇਸ ਖੂਨਦਾਨ ਕੈਂਪ ਦੌਰਾਨ 125 ਕੈਡਿਟਾਂ ਨੇ ਖੂਨ ਦਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ 100 ਕੈਡਿਟਾਂ ਸਮੇਤ ਕੁੱਲ 150 ਵਿਅਕਤੀਆਂ ਨੂੰ ਅੰਗਦਾਨ ਲਈ ਉਤਸ਼ਾਹਿਤ ਕੀਤਾ। ਇਸ ਸੈਮੀਨਾਰ ਨੂੰ ਮੇਜਰ ਜਨਰਲ ਆਰ.ਐਸ. ਮਾਨ, ਵੀ.ਐਸ.ਐਮ, ਏ.ਡੀ.ਜੀ. ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟਰ ਦੁਆਰਾ ਸੰਬੋਧਨ ਕੀਤਾ ਗਿਆ। ਇਸ ਤੋਂ ਇਲਾਵਾਂ ਜਿਹਨਾਂ ਵਿਦਿਅਕ ਸੰਸਥਾਵਾਂ ਵਿੱਚ ਐਨ.ਸੀ.ਸੀ. ਹੈ ਉਨ੍ਹਾਂ ਦੇ ਪ੍ਰਿੰਸੀਪਲ ਅਤੇ ਏ.ਐਨ.ਓ ਨਾਲ ਮੀਟਿੰਗ ਕੀਤੀ ਗਈ। ਮੀਡੀਆਂ ਨਾਲ ਗੱਲਬਾਤ ਦੌਰਾਨ ਮੇਜਰ ਜਨਰਲ ਆਰ.ਐਸ. ਮਾਨ, ਵੀ.ਐਸ.ਐਮ, ਏ.ਡੀ.ਜੀ. ਨੇ ਸੈਮੀਨਾਰ ਦੇ ਟੀਚੇ ਸਬੰਧੀ ਜਾਗਰੂਕਤਾ ਪੈਦਾ ਕੀਤੀ ਅਤੇ ਖੂਨਦਾਨ ਕਰਨ ਅਤੇ ਅੰਗਦਾਨ ਕਰਨ ਲਈ ਉਤਸ਼ਾਹਿਤ ਕਰਦਿਆ ਕਿਹਾ ਕਿ ਐਨ.ਸੀ.ਸੀ. ਸਮਾਜਿਕ ਸੁਰੱਖਿਆ ਅਤੇ ਐਨ.ਸੀ.ਸੀ. ਕੈਡਿਟਾਂ ਦੀ ਕਾਰਗੁਜ਼ਾਰੀ ਦਾ ਪ੍ਰਗਟਾਵਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਨਾਲ ਭਰਵਾ ਹੁੰਗਾਰਾ ਮਿਲਿਆ ਜਿਸ ਨਾਲ ਖੂਨਦਾਨ ਅਤੇ ਅੰਗਦਾਨ ਦੇ ਸੰਦੇਸ਼ ਨੂੰ ਫਲਾਉਣ ਵਿੱਚ ਭਰਪੂਰ ਸਹਾਇਤਾ ਮਿਲੀ।
ਰਾਜਿੰਦਰਾ ਹਸਪਤਾਲ ਪਟਿਆਲਾ ਦੇ ਡਾ. ਰਾਮਦੀਕ, ਪਟਿਆਲਾ ਨੇ ਖੂਨਦਾਨ ਬਾਰੇ ਜਾਣਕਾਰੀ ਦਿੱਤੀ ਮੋਹਨ ਫਾਊਨਡੇਸ਼ਨ ਦੀ ਅਕੇਰੀ ਨਿਗੂਮਾ ਨੇ ਸੈਮੀਨਾਰ ਦੌਰਾਨ ਅੰਗਦਾਨ ਤੇ ਆਪਣੇ ਵਿਚਾਰ ਸਾਂਝੇ ਕੀਤੇ ਜਿਹਨਾਂ ਦੀ ਬਹੁਤ ਪ੍ਰਸੰਸਾ ਕੀਤੀ ਗਈ।

Leave a Reply

Your email address will not be published. Required fields are marked *