ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਕੀਤਾ ਹਾਈਜੈਕ, ਚੀਮਾ
ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੀ ਕੈਪਟਨ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਪੰਜਾਬ ‘ਚ ਹੋ ਰਹੀਆ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਜਾਬ ਸੰਮਤੀ ਦੀਆਂ ਚੋਣਾਂ ਨੂੰ ਹਾਈਜੈਕ ਕਰ ਲਿਆ ਹੈ।
ਪੰਜਾਬ ਦਾ ਚੋਣ ਕਮਿਸ਼ਨ ਸਰਕਾਰ ਅੱਗੇ ਬੇਬਸ ਹੋ ਗਿਆ ਹੈ। ਚੀਮਾ ਨੇ ਨੇ ਆਖਿਆ ਰਾਜ ਦੇ ਅਧਿਕਾਰੀ ਕਾਂਗਰਸੀਆਂ ਦੀ ਕਠਪੁਤਲੀ ਬਣ ਚੁੱਕੇ ਹਨ ਅਤੇ ਕਾਂਗਰਸੀ ਨੇਤਾਵਾਂ ਨੇ ਸ਼ਰਾਬ ਦੇ ਵੱਡੇ ਜ਼ਖੀਰੇ ਜਮਾਂ ਕਰ ਲਏ ਹਨ ਉੱਥੇ ਵੱਡੀ ਗਿਣਤੀ ‘ਚ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਵੱਲੋਂ ਹਥਿਆਰ ਵੀ ਜਮਾ ਨਹੀਂ ਕਰਵਾਏ ਗਏ।

