ਪੰਚਾਇਤੀ ਚੋਣ ਝੜੱਪਾਂ, ਫਾਇਰਿੰਗ, ਬੂਥ ਕਬਜ਼ੇ ਤੇ ਅਮਨ-ਅਮਾਨ ਦੇ ਦਾਅਵਿਆਂ ਨਾਲ ਨੇਪਰੇ ਚੜੀ
ਮੁੱਖ ਮੰਤਰੀ ਦੇ ਹਲਕੇ ‘ਚ 59 ਫੀਸਦੀ, ਜ਼ਿਲ੍ਹਾ ਮਾਨਸਾ 71.66 ਫੀਸਦੀ ਨਾਲ ਬਣਿਆ ਮੋਹਰੀ
ਪਟਿਆਲਾ 19 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਚੋਣਾਂ ‘ਚ ਜਿਥੇ ਇਕ ਪਾਸੇ ਪ੍ਰਸ਼ਾਸਨ ਵੱਲੋਂ ਅਮਨ-ਅਮਾਨ ਵੋਟਾਂ ਪਾਏ ਜਾਣ ਦੇ ਦਾਅਵੇ ਗਏ, ਉਥੇ ਸੂਬੇ ਭਰ ‘ਚੋਂ ਬੂਥ ਕੈਪਚਰਿੰਗ, ਝੜੱਪਾਂ ਅਤੇ ਫਾਇਰਿੰਗ ਦੀਆਂ ਘਟਨਾਵਾਂ ਨੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ।
ਪੁਲਿਸ ਮੂਕ ਦਰਸ਼ਕ ਬਣੀ ਰਹੀ ਲੋਕਤੰਤਰ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ, ਝੜੱਪਾਂ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਸ਼ਹਿਰ ਵੀ ਸੱਖਣਾ ਨਹੀਂ ਰਿਹਾ, ਜਿਥੇ ਰਣਜੀਤ ਨਗਰ ਅਤੇ ਪਿੰਡ ਪੂੰਨੀਆਂ ਜੱਟਾਂ ‘ਚ ਝੜੱਪ ਦੀ ਖ਼ਬਰ ਮਿਲੀ ਹੈ।
ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਈ ਵੋਟ ਭੁਗਤਾਈ ਅਤੇ ਕਿਹਾ ਵਰਕਰਾਂ ਨੂੰ ਧੱਕੇਸ਼ਾਹੀ ਦਾ ਜਵਾਬ ਦੇਣ ਲਈ ਤਿਆਰ ਰਹਿਣਾ ਚਾਹੀਦਾ। ਚੋਣ ਕਮਿਸ਼ਨ ਨੇ ਵੀ ਸੰਕੇਤ ਦਿੱਤੇ ਜਿਥੇ-ਜਿਥੇ ਚੋਣਾਂ ਪ੍ਰਭਾਵਤ ਹੋਈਆਂ, ਉਥੇ ਮੁੜ ਵੋਟਿਗ ਹੋ ਸਕਦੀ ਅਤੇ ਚੋਣ ਕਮਿਸ਼ਨਰ ਨੇ ਗੜਬੜੀ ਵਾਲੇ ਖੇਤਰ ਦੀ ਰਿਪੋਰਟ ਵੀ ਤਲਬ ਕਰ ਲਈ ਐ…ਸੂਤਰਾਂ ਦੇ ਹਵਾਲਿਆਂ ਅਨੁਸਾਰ ਬਠਿੰਡਾ ਦੇ ਪਿੰਡ ਦੁੱਲੋਵਾਲਾ ‘ਚ ਫਾਇਰਿੰਗ, ਮੁਕਤਸਰ ‘ਚ ਫਾਇਰਿੰਗ, ਅੰਮ੍ਰਿਤਸਰ, ਜਲੰਧਰ, ਮੋਗਾ, ਮਲੋਟ,ਅਜਨਾਲਾ, ਤਲਵੰਡੀ ਸਾਬੋ ਤੋਂ ਇਲਾਵਾ ਬੂਥ ਕੈਪਚਰਿੰਗ, ਝੜੱਪਾਂ ਨਾਲ ਚੋਣ ਪ੍ਰਭਾਵਤ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ।
ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਰਾਜ ਦੇ ਅੰਮ੍ਰਿਤਸਰ, ਮੁਕਤਸਰ, ਮੋਗਾ ਵਿੱਚ ਕੁੱਝ ਬੂਥਾਂ ‘ਤੇ ਮੁੜ ਚੋਣ ਕਰਵਾਉਣ ਸਬੰਧੀ ਕਾਰਵਾਈ ਵਿਚਾਰ ਅਧੀਨ ਹੈ।
ਬੁਲਾਰੇ ਨੇ ਕਿਹਾ ਕਿ ਅੰਮ੍ਰਿਤਸਰ 52 ਫੀਸਦੀ, ਬਠਿੰਡਾ 64 ਫੀਸਦੀ, ਬਰਨਾਲਾ 57 ਫੀਸਦੀ, ਫਿਰੋਜ਼ਪੁਰ 57 ਫੀਸਦੀ, ਫਤਿਹ•ਗੜ• ਸਾਹਿਬ 64 ਫੀਸਦੀ, ਫਰੀਦਕੋਟ 63 ਫੀਸਦੀ, ਫਾਜ਼ਿਲਕਾ 65 ਫੀਸਦੀ, ਗੁਰਦਾਸਪੁਰ 47 ਫੀਸਦੀ, ਹੁਸ਼ਿਆਰਪੁਰ 50.86 ਫੀਸਦੀ, ਜਲੰਧਰ 51.6 ਫੀਸਦੀ, ਕਪੂਰਥਲਾ 60 ਫੀਸਦੀ, ਲੁਧਿਆਣਾ 57 ਫੀਸਦੀ, ਮੋਗਾ 57 ਫੀਸਦੀ, ਸ੍ਰੀ ਮੁਕਤਸਰ ਸਾਹਿਬ 58 ਫੀਸਦੀ, ਮਾਨਸਾ 71.66 ਫੀਸਦੀ, ਪਟਿਆਲਾ 59 ਫੀਸਦੀ, ਪਠਾਨਕੋਟ 57 ਫੀਸਦੀ, ਰੂਪਨਗਰ 60 ਫੀਸਦੀ, ਸੰਗਰੂਰ… 64 ਫੀਸਦੀ, ਐਸ.ਏ.ਐਸ ਨਗਰ 65 ਫੀਸਦੀ, ਐਸ.ਬੀ.ਐਸ ਨਗਰ 60.37 ਫੀਸਦੀ ਅਤੇ ਤਰਨ ਤਾਰਨ 43.77 ਫੀਸਦੀ ਵੋਟਾਂ ਪਈਆਂ।
ਬੁਲਾਰੇ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ•ੇ ਦੇ ਅਜਨਾਲਾ ਵਿੱਚ 1, ਤਰਸਿੱਕਾ 7, ਮੋਗਾ ਦੇ ਬਾਘਾਪੁਰਾਣਾ ‘ਚ 1, ਪਟਿਆਲਾ ‘ਚ 1, ਮੁਕਤਸਰ ਪੰਚਾਇਤ ਸੰਮਤੀ ‘ਚ 11, ਲੰਬੀ ‘ਚ 11, ਮਲੋਟ ‘ਚ 10, ਗਿੱਦੜਬਾਹਾ ‘ਚ 1 ਪੋਲਿੰਗ ਬੂਥਾਂ ‘ਤੇ ਗੜਬੜੀ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆ ਹਨ। ਜਿਨਾਂ

