ਪੰਜਾਬਪਟਿਆਲਾ

ਮਾਂ ਨੇ ਪੁੱਤ ਸੁੱਟਿਆ ਨਹਿਰ ‘ਚ, ਗੋਤਾਖੋਰਾਂ ਨੇ ਬਚਾ ਲਈ ਜਾਨ

ਮਾਂ ਨੇ ਪੁੱਤ ਸੁੱਟਿਆ ਨਹਿਰ ‘ਚ, ਗੋਤਾਖੋਰਾਂ ਨੇ ਬਚਾ ਲਈ ਜਾਨ
ਪਟਿਆਲਾ 25 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਉਰੋ) ਪਟਿਆਲਾ-ਨਾਭਾ ਰੋਡ ‘ਤੇ ਭਾਖੜਾ ਨਹਿਰ ‘ਚ ਇਕ ਨਿਰਦਈ ਮਾਂ ਨੇ ਆਪਣੇ ਛੇ ਸਾਲਾਂ ਬੱਚੇ ਨੂੰ ਸੁੱਟ ਦਿੱਤਾ।

ਗੋਤਾਖੋਰਾਂ ਵੱਲੋਂ ਅੱਧਾ ਘੰਟਾ ਕੀਤੀ ਜੱਦੋ-ਜਹਿਦ ਤੋਂ ਬਾਦ ਬੱਚੇ ਨੂੰ ਬਚਾ ਲਿਆ ਗਿਆ ਹੈ। ਬੱਚਾ ਸਹੀ ਸਲਾਮਤ ਹੈ, ਬੱਚੇ ਨੇ ਦੱਸਿਆ ਕਿ ਉਹ ਆਪਣੀ ਮਾਂ ਨਾਲ ਭਾਖੜਾ ਨਹਿਰ ਨੇੜੇ ਤੁਰਿਆ ਜਾ ਰਿਹਾ ਸੀ, ਪਰ ਮੇਰੀ ਮਾਂ ਨੇ ਭਾਖੜਾ ਨਹਿਰ ‘ਚ ਕਿਉਂ ਸੁੱਟ ਦਿੱਤਾ ਪਤਾ ਨਹੀਂ। ਆਖਿਰ ਬੱਚੇ ਦੀ ਮਾਂ ਨੇ ਅਜਿਹਾ ਕਿਉਂ ਕੀਤਾ ਅਜੇ ਰਹੱਸ ਬਰਕਰਾਰ ਹੈ। ਗੋਤਾਖੋਰਾਂ ਨੇ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਘਟਨਾਕ੍ਰਮ ਦੱਸਿਆ ਅਤੇ ਪੁਲਿਸ ਨੂੰ ਇਤਲਾਹ ਦਿੱਤੀ, ਮੌਕੇ ‘ਤੇ ਪਹੁੰਕੇ ਪੁਲਿਸ ਜਾਂਚ ‘ਚ ਜੁਟ ਗਈ ਹੈ।

Leave a Reply

Your email address will not be published. Required fields are marked *