ਖਿਡਾਰੀ ਗੁਰਦੁਆਰੇ ‘ਚ ਲੰਗਰ ਖਾਣ ਲਈ ਮਜ਼ਬੂਰ
ਪਟਿਆਲਾ 27 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਭਾਵੇਂ ਵਿੱਤੀ ਸੰਕਟ ਵਰਗੇ ਵੱਡੇ ਵਿਵਾਦ ‘ਚ ਉਲਝੀ ਪਈ, ਪਰ ਯੁਨੀਵਰਸਿਟੀ ‘ਚ ਵਿਵਾਦ ‘ਤੇ ਵਿਵਾਦ ਰੁਕਦੇ ਵਿਖਾਈ ਨਹੀਂ ਦੇ ਰਹੇ ਅਜਿਹਾ ਹੀ ਇਕ ਹੋਰ ਵਿਵਾਦ ਉਸ ਸਮੇਂ ਸਾਹਮਣੇ ਆਇਆ ਜਦੋਂ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਸਹੂਲਤਾਂ ਨਾ ਮਿਲਣ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਮੋਰਚਾ ਖੋਲ੍ਹਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਵਿਦਿਆਰਥੀਆਂ ਨੇ ਆਖਿਆ ਯੂਨੀਵਰਸਿਟੀ ‘ਚ ਨਾ ਤਾਂ ਸਹੀ ਖਾਣਾ ਮਿਲਦਾ ਅਤੇ ਨਾ ਹੀ ਸਪੋਰਟਸ ਕਿੱਟ ਦਿੱਤੀ ਜਾ ਰਹੀ ਹੈ। ਅਜੇ ਤੱਕ ਖਿਡਾਰੀਆਂ ਨੂੰ ਇਨਾਮ ਦੀ ਰਾਸ਼ੀ ਵੀ ਨਹੀਂ ਮਿਲੀ…ਖਿਡਾਰੀਆਂ ਨੇ ਡਾਈਟ ਨਾ ਮਿਲਣ ਕਾਰਨ ਉਹ ਗੁਰਦੁਆਰੇ ‘ਚ ਲੰਗਰ ਖਾਣ ਲਈ ਮਜ਼ਬੂਰ ਹੋ ਗਏ ਹਨ।

