ਪੰਜਾਬਪਟਿਆਲਾ

ਕੈਪਟਨ ਬਣਿਆ ਤਾਨਾਸ਼ਾਹ, ਪੰਜਾਬ ਵਿਚ ਐਮਰਜੰਸੀ ਵਰਗੇ ਹਲਾਤ:ਬਾਦਲ

ਪਟਿਆਲਾ, 2 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਿੰਦਰ ਸਿੰਘ ਤਾਨਾਸ਼ਾਹ ਬਣ ਗਿਆ ਹੈ ਅਤੇ ਪੰਜਾਬ ਵਿਚ ਐਮਰਜੰਸੀ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਜਿਥੇ ਘਰ ਬੈਠੇ ਲੋਕਾਂ ‘ਤੇ ਕੇਸ ਦਰਜ਼ ਕੀਤੇ ਜਾ ਰਹੇ ਹਨ, ਉਥੇ ਲੋਕਾਂ ਤੋਂ ਲੋਕਰਾਜ਼ ਦੀ ਸਭ ਤੋਂ ਵੱਡੀ ਸ਼ਕਤੀ ਵੋਟ ਦਾ ਅਧਿਕਾਰ ਵੀ ਖੋਹ ਲਿਆ ਗਿਆ ਹੈ।

ਪੰਜਾਬ ਦੇ ਹਾਲਾਤ ਇਹ ਬਣ ਗਏ ਹਨ ਕਿ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕੈਪਟਨ ਸਰਕਾਰ ਦੀ ਹਜ਼ਾਰਾਂ ਕੁਰਬਾਨੀਆਂ ਦੇਣ ਤੋਂ ਬਾਅਦ ਬਹਾਲ ਕੀਤੀ ਗਈ ਅਮਨ ਅਤੇ ਸ਼ਾਂਤੀ ਨੂੰ ਲਾਂਬੂ ਲਗਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ ਹੈ। ਉਹ ਹਲਕਾ ਦੇ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਹੋਈ ਵਿਸ਼ਾਲ ਮੀਟਿੰਗ ਜੋ ਕਿ ਬਾਅਦ ਵਿਚ ਰੈਲੀ ਦਾ ਰੂਪ ਧਾਰਨ ਕਰ ਗਈ ਨੂੰ ਸੰਬੋਧਨ ਕਰ ਰਹੇ ਸਨ। ਸ੍ਰ. ਬਾਦਲ ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਹੜੇ ਲੋਕਾਂ ਨੇ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਠਾਇਆ ਉਹੀ ਅਮਰਿੰਦਰ ਸਿੰਘ ਦੇ ਬੁਨਿਆਦੀ ਹੱਕ ਤੱਕ ਖੋਹਣ ਜਾ ਰਿਹਾ ਹੈ। ਸ੍ਰ ਬਾਦਲ ਨੇ ਕਿਹਾ ਕਿ ਡੇਢ ਸਾਲ ਵਿਚ ਇੱਕ ਵੀ ਵਾਆਦਾ ਪੁਰਾ ਨਹੀਂ ਹੋਇਆ, ਕਿਥੇ ਗਈ ਘਰ ਘਰ ਨੌਕਰੀ, ਕਿਥੇ ਹਨ ਨੌਜਵਾਨਾ ਦੇ ਸਮਾਰਟ ਫੋਨ, ਨਾ ਕਿਸਾਨਾ ਦਾ ਕਰਜ਼ਾ ਮੁਆਫ ਕੀਤਾ ਅਤੇ ਜਦੋਂ ਲੱਗਿਆ ਕਿ ਪੰਜਾਬ ਦੇ ਲੋਕ ਜਵਾਬ ਮੰਗਣਗੇ ਤਾਂ ਆਪਣੀ ਜਵਾਬਦੇਹੀ ਤੋਂ ਭੱਜਦੇ ਹੋਏ ਪੰਜਾਬ ਨੂੰ ਮੁੜ ਕਾਲੇ ਦੌਰ ਵਿਚ ਧੱਕਣ ‘ਤੇ ਉਤਾਰੂ ਹੋ ਗਏ ਹਨ। ਉਹਨਾਂ ਕਿਹਾ ਕਿ 70 ਸਾਲਾਂ ਤੋਂ ਪੰਥ ਪੰਜਾਬ ਅਤੇ ਪੰਜਾਬੀਅਤ ਦੀ ਲੜਾਈ ਅਤੇ ਅੰਤ ਤੱਕ ਲੜਦਾ ਰਹਾਂਗਾ,ਇਸ ਵਿਚ ਉਹਨਾਂ ਦੀ ਜਾਨ ਹੀ ਕਿਉ ਨਾ ਚਲੀ ਜਾਵੇ। ਸ੍ਰ. ਬਾਦਲ ਨੇ ਕਿਹਾ 7 ਅਕਤੂਬਰ ਦੀ ਰੈਲੀ ਕਾਂਗਰਸੀ ਅਤੇ ਬਰਗਾੜੀ ਵਿਚ ਬੈਠੇ ਕਾਂਗਰਸੀ ਏਜੰਟਾਂ ਦੇ ਸੁਰ ਖੋਲ ਦੇਵੇਗੀ। ਉਹਨਾਂ ਵਿਸਾਲ ਇਕੱਠ ਨੂੰ ਦੇਖਦੇ ਹੋਏ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਪਿੱਠ ਥਪਥਪਾਈ ਅਤੇ ਕਿਹਾ ਕਿ ਕਾਕਾ ਹਰਿੰਦਰਪਾਲ ਆਪਣੇ ਪਿਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੋਂ ਵੀ ਦੋ ਕਦਮ ਅੱਗੇ ਨਿਕਲ ਗਿਆ।
ਇਸ ਤੋਂ ਪਹਿਲਾਂ ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਵਿਕਾਸ ਦੀ ਗੱਲ ਕੀਤੀ ਅਤੇ ਨਾਕਾਮ ਕਾਂਗਰਸ ਗੁੰਡਾਗਰਦੀ ‘ਤੇ ਉਤਾਰੂ ਹੋਈ ਪਈ ਹੈ। ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਸਹਿਣ ਨਹੀਂ ਕਰਨਗੇ। ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਹਲਕੇ ਵਿਚ ਪਹੁੰਚਣ ‘ਤੇ ਸ੍ਰ. ਬਾਦਲ ਨੂੰ ਜੀ ਆਇਆ ਆਖਿਆ ਅਤੇ ਕਿਹਾ ਕਿ ਹਲਕਾ ਸਨੋਰ ਵਿਚ ਅਕਾਲੀ ਦਲ ਦੇ ਜੁਝਾਰੂ ਸਿਪਾਹੀ ਕਾਂਗਰਸ ਦੇ ਜੁਲਮਾਂ ਨਾ ਕੇਵਲ ਬਹਾਦਰੀ ਨਾਲ ਟਾਕਰਾ ਕਰ ਰਹੇ ਹਨ, ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇ ਰਹੇ ਹਨ। ਅਕਾਲੀ ਦਲ ਚੜ੍ਹਤ ਨੂੰ ਦੇਖ ਦੇ ਕਾਂਗਰਸ ਨੇ ਘਰਾਂ ਵਿਚ ਬੈਠੇ ਅਕਾਲੀਆਂ ‘ਤੇ ਕੇਸ ਦਰਜ਼ ਕਰਵਾ ਦਿੱਤੇ, ਧੱਕੇ ਨਾਲ ਜਿੱਤੇ ਉਮੀਦਵਾਰਾਂ ਨੂੰ ਹਰਿਆ ਐਲਾਨ ਕਰਵਾ ਦਿੱਤਾ, ਪਰ ਅਕਾਲੀ ਦਲ ਦੇ ਜੁਝਾਰੂ ਯੋਧਿਆਂ ਨੇ ਮੈਦਾਨ ਨਹੀਂ ਛੱਡਿਆ। ਉਹਨਾਂ ਕਿਹਾ ਭਾਰਤ ਨੂੰ ਲੁੱਟਣ ਲਈ ਇੱਕ ਅਬਦਾਲੀ ਆਇਆ ਸੀ, ਕਾਂਗਰਸ ਨੇ ਹਲਕਾ ਸਨੋਰ ਦੇ ਕਈ ਅਬਦਾਲੀ ਛੱਡੇ ਹੋਏ ਹਨ, ਜਿਨ੍ਹਾਂ ਦਾ ਸਵੇਰੇ ਤੋਂ ਸ਼ਾਮ ਸਿਰਫ ਲੁੱਟ ਖਸੁੱਟ ਕਰਦੇ ਹਨ ਉਹਨਾਂ ਸਾਫ ਕੀਤਾ ਕਿ ਅਕਾਲੀ ਦਲ ਦਾ ਇਤਿਹਾਸ ਹੈ ਕਿ ਹਮੇਸ਼ਾ ਕਾਂਗਰਸ ਦੇ ਜੁਲਮਾਂ ਦਾ ਡੱਟ ਕੇ ਟਾਕਰਾ ਕੀਤਾ ਅਤੇ ਜਿੱਤ ਹਾਸਲ ਕੀਤੀ। ਉਹਨਾਂ ਕਿਹਾ 7 ਅਕਤੂਬਰ ਦੀ ਰੈਲੀ ਵਿਚ ਹਲਕਾ ਸਨੋਰ ਤੋਂ ਹਰ ਘਰ ਤੋਂ ਮੈਂਬਰ ਭਾਗ ਲੈ ਕੇ ਸੱਤਾ ਦੇ ਨਸ਼ੇ ਵਿਚ ਅੰਨੀ ਹੋਈ ਕਾਂਗਰਸ ਸਰਕਾਰ ਦੀ ਨੀਂਦ ਖੋਲਣ ਅਤੇ ਲੋਕ ਰਾਜ ਦੀ ਬਹਾਲੀ ਲਈ ਇੱਕ ਇੱਕ ਕਦਮ ਚੱਲ ਕੇ ਜਾਵੇਗਾ। ਇਸ ਤੋਂ ਪਹਿਲਾਂ ਸੈਂਕੜਿਆਂ ਦੀ ਸੰਖਿਆ ਵਿਚ ਨੌਜਵਾਨਾ ਦਾ ਕਾਫਲੇ ਲਾਡੀ ਪਹਾੜੀਪੁਰ, ਸੋਨੂੰ ਬਘੌਰਾ, ਤਰਲੋਕ ਹਾਜੀਪੁਰ ਦੀ ਅਗਵਾਈ ਵਿਚ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਫੁੱਲਾਂ ਦੀ ਵਰਖਾ ਕਰਦੇ ਹੋਏ ਲੈ ਕੇ ਆਇਆ ਅਤੇ ਹਲਕੇ ਦੀ ਸਮੁੱਚੀ ਟੀਮ ਨੇ ਸ਼੍ਰ. ਬਾਦਲ ਨੂੰ ਸਨਮਾਨਤ ਵੀ ਕੀਤਾ। ਭਾਜਪਾ ਸਹਿਰੀ ਪ੍ਰਧਾਨ ਹਰਿੰਦਰ ਕੋਹਲੀ, ਦਿਹਾਤੀ ਪ੍ਰਧਾਨ ਨਰਿੰਦਰ ਨਾਗਪਾਲ,ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਰਨੈਲ ਸਿੰਘ ਕਰਤਾਰਪੁਰ, ਜਸਮੇਰ ਸਿੰ ਲਾਛੜੂ, ਹਰਵਿੰਦਰ ਸਿੰਘ ਹਰਪਾਲਪੁਰ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਬਲਦੇਵ ਸਿੰਘ ਬੱਲੂਆਣਾ, ਅਮਰਿੰਦਰ ਸਿੰਘ ਬਜਾਜ,ਇੰਦਰਮੋਹਨ ਸਿੰਘ ਬਜਾਜ, ਨਰਿੰਜਣ ਫੌਜੀ, ਤਰਸੇਮ ਕੋਟਲਾ, ਭੋਲਾ ਸਿੰਘ ਈਸ਼ਰਹੇੜੀ, ਗੁਰਜੀਤ ਸਿੰਘ ਉਪਲੀ, ਬਲਬੀਰ ਕੌਰ ਘੁੰਮਣ, ਦਵਿੰਦਰ ਸਿੰਘ ਭਾਂਖਰ, ਗੁਰਜੰਟ ਸਿੰਘ ਨੂਰਖੇੜੀਆਂ, ਕੁਲਦੀਪ ਸਿੰਘ ਹਰਪਾਲਪੁਰ, ਪ੍ਰੀਤਮ ਸਿੰਘ ਸਨੌਰ, ਇੰਦਰ ਸਿੰਘ ਛਿੰਦੀ, ਮਹਿੰਮਾ ਸਿੰਘ ਕਰਤਾਰਪੁਰ, ਰਾਮ ਸਿੰਘ ਰੰਧਾਵਾ, ਰਾਮ ਸਿੰਘ ਜੋਗੀਪੁਰ, ਅਜੀਤ ਸਿੰਘ ਸੰਧੂ ਜਗਜੀਤ ਸਿੰਘ ਕੌਲੀ, ਸਤਪਾਲ ਸਿੰਘ ਪੂਨੀਆ, ਜਸਪ੍ਰੀਤ ਬੱਤਾ, ਜਤਿੰਦਰ ਪਹਾੜੀਪੁਰ, ਰਵੀ ਸਨੋਰੀਆ, ਵਰਿੰਦਰ ਡਕਾਲਾ, ਸੁਖਬੀਰ ਅਬਲੋਵਾਲ, ਈਸਰ ਸਿੰਘ ਅਬਲੋਵਾਲ, ਜਸਵਿੰਦਰ ਚੱਢਾ, ਪਲਵਿੰਦਰ ਰਿੰਕੂ, ਗੁਲਜਾਰ ਸਿੰਘ ਭੁਨਰਹੇੜੀ, ਸ਼ੇਰ ਸਿੰਘ ਪੰਜੇਟਾ, ਮਹਿੰਦਰ ਸਿੰਘ ਪੰਜੇਟਾ, ਭੋਲਾ ਸਿੰਘ ਕੋਟਲਾ ਬਹਿਰੂ, ਲਾਲਜੀਤ ਸਿੰਘ ਲਾਲੀ ਅੰਟਾਲ, ਜਸਵਿੰਦਰ ਸਿੰਘ ਰਾਣਾ, ਜਤਿੰਦਰ ਮੁਹੱਬਤਪੁਰ, ਸੁਰਮੁੱਖ ਦੋਣ, ਪ੍ਰੇਮ ਸਿੰਘ ਸਵਾਈਵਾਲਾ, ਭਰਪੂਰ ਸਿੰਘ ਮਹਿਬਾਤਗੜ੍ਹ, ਅਮ੍ਰਿੰਤ ਕੌਰ ਮੰਡੀ, ਭੁਪਿੰਦਰ ਸਿੰਘ ਪਿੰਡ ਚੌਰਾ, ਬੀਬੀ ਮਹਿੰਦਰ ਕੌਰ, ਸੁਖਦੇਵ ਸਿੰਘ ਅਲੀਪੁਰ, ਸਾਬਕਾ ਕੌਂਸਲਰ ਜਸਵੰਤ ਟਿਵਾਣਾ,ਰਜਿੰਦਰ ਵਿਰਕ, ਸੁਖਵਿੰਦਰਪਾਲ ਸਿੰਘ ਮਿੰਟਾ, ਬਿੱਟੂ ਚੱਠਾ, ਡਾ. ਰਵੇਲ, ਗੁਰਿੰਦਰ ਧੀਮਾਨ, ਮਨਮਿੰਦਰ ਕੋੜਾ, ਭਾਰਤ ਗੋਇਲ, ਕਰਮ ਸਿੰਘ, ਮਹਾਵੀਰ ਸਿੰਘ, ਦਲਵਿੰਦਰ ਸਿੰਘ, ਪ੍ਰੀਤਮ ਸਿੰਘ, ਬਿੰਦਰ ਸਿੰਘ, ਰਾਣਾ, ਦਰਸ਼ਨ ਸਿੰਘ, ਕਿਰਪਾਲ ਸਿੰਘ, ਅਵਤਾਰ ਹਰੀਕਾ ਸਾਰੇ ਕੌਂਸਲਰ ਸਨੌਰ ਵੀ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *