ਸਾਂਝਾ ਅਧਿਆਪਕ ਮੋਰਚੇ ਵੱਲੋਂ ਮੰਗਾਂ ਪੂਰੀਆਂ ਹੋਣ ਤੱਕ ਮੁੱਖ ਮੰਤਰੀ ਦੇ ਸ਼ਹਿਰ ‘ਚ ਮਰਨ ਵਰਤ ਸ਼ੁਰੂ
ਅਧਿਆਪਕ ਵਿਰੋਧੀ ਅਤੇ ਸਿੱਖਿਆ ਉਜਾੜਾ ਕਰੂ ਨੀਤੀਆ ਖਤਮ ਕਰਾ ਕਿ ਸਾਹ ਲਵਾਂਗੇ- ਵਲਟੋਹਾ
ਅਧਿਆਪਕਾਂ ਨਾਲ ਬੁਰਾ ਵਿਵਹਾਰ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਵਿਭਾਗ ਵਿੱਚੋਂ ਚੱਲਦਾ ਕੀਤਾ ਜਾਵੇ
ਪਟਿਆਲਾ, 7 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸੂਬੇ ਭਰ ਚੋਂ ਆਏ ਹਜਾਰਾਂ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸਹਿਰ ਵਿਚ ਮਰਨ ਵਰਤ ਸੁਰੂ ਕਰਨ ਦਾ ਐਲਾਨ ਕੀਤਾ। ਪਹਿਲੇ ਦਿਨ ਅੱਜ 10 ਅਧਿਆਪਕ ਆਗੂ ਮਰਨ ਵਰਤ ਤੇ ਬੈਠੇ। ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਾਡੀਆਂ ਅਧਿਆਪਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਮਰਨ ਵਰਤ ਜਾਰੀ ਰਹੇਗਾ।
ਗੁਰਦੁਆਰਾ ਦੁਖਨਿਵਾਰਨ ਸਾਹਿਬ ਚੋਂਕ ਵਿਖੇ ਹਜ਼ਾਰਾਂ ਅਧਿਆਪਕਾਂ ਨੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਸੂਬਾਈ ਪ੍ਰਦਰਸ਼ਨ ਕਰਕੇ ਕੱਚੇ, ਠੇਕਾ ਅਧਾਰਿਤ ਤੇ ਰੈਗੂਲਰ ਅਧਿਆਪਕਾਂ ਦੀਆਂ ਵੱਖ-ਵੱਖ ਮੰਗਾਂ ਪੂਰੀਆਂ ਹੋਣ ਤੱਕ ਅਤੇ ਸਰਕਾਰ ਦੀਆਂ ਸਿੱਖਿਆ ਦੇ ਨਿੱਜ਼ੀਕਰਨ ਪੱਖੀ ਨੀਤੀਆਂ ਨੂੰ ਮੋੜਾ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਪੱਕਾ ਮੋਰਚਾ ਤੇਮਰਨ ਵਰਤ ਸ਼ੁਰੂ ਕਰ ਦਿੱਤਾ ਹੈ।
ਸ਼ਹਿਰ ਦੀ ਮਿੰਨੀ ਸਕਤਰੇਤ ਸੜਕ ਦੇ ਨੇੜੇ ਹੋਏ ਇਸ ਵਿਸ਼ਾਲ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਕਨਵੀਨਰਾਂ ਬਲਕਾਰ ਸਿੰਘ ਵਲਟੋਹਾ,ਦਵਿੰਦਰ ਸਿੰਘ ਪੂਨੀਆ,ਸੁਖਵਿੰਦਰ ਸਿੰਘ ਚਾਹਲ,ਹਰਜੀਤ ਸਿੰਘ ਬਸੋਤਾ,ਬਾਜ਼ ਸਿੰਘ ਖਹਿਰਾ ਅਤੇ ਸੂਬਾਈ ਕੋ-ਕਨਵੀਨਰਾਂ ਸੁਖਰਾਜ ਸਿੰਘ, ਹਰਦੀਪ ਟੋਡਰਪੁਰ, ਦੀਦਾਰ ਮੁੱਦਕੀ, ਜਸਵਿੰਦਰ ਔਜਲਾ, ਡਾ: ਅੰਮ੍ਰਿਤਪਾਲ ਸਿੱਧੂ, ਗੁਰਜਿੰਦਰ ਪਾਲ, ਜਸਵੰਤ ਪੰਨੂ, ਵਿਨੀਤ ਕੁਮਾਰ, ਗੁਰਵਿੰਦਰ ਸਿੰਘ ਤਰਨਤਾਰਨ, ਸੁਖਰਾਜ ਕਾਹਲੋਂ, ਸੁਖਜਿੰਦਰ ਹਰੀਕਾ, ਹਾਕਮ ਸਿੰਘ, ਹਰਵਿੰਦਰ ਬਿਲਗਾ, ਜਗਸੀਰ ਸਹੋਤਾ, ਪ੍ਰਦੀਪ ਮਲੂਕਾ, ਸਤਨਾਮ ਸ਼ੇਰੋਂ, ਵੀਰਪਾਲ ਕੌਰ, ਰਣਜੀਤ ਸਿੰਘ, ਅਨੂਪਜੀਤ ਸਿੰਘ, ਜਗਮੀਤ ਸਿੰਘ ਤੇ ਸੰਜੀਵ ਕੁਮਾਰ ਨੇ ਆਪਣੇ ਸੰਬੋਧਨ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐੱਸ.ਐੱਸ. ਏ,ਰਮਸਾ,ਆਦਰਸ ਅਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਨੂੰ ਪੂਰੇ ਗਰੇਡ ਵਿੱਚ ਪੱਕੇ ਕਰਨ ਦੀ ਬਜਾਏ ਤਨਖਾਹਾਂ ਵਿੱਚ 65% ਤੋਂ 75% ਤੱਕ ਕਟੌਤੀ ਕਰਕੇ ਅਧਿਆਪਕਾਂ ਦਾ ਉਜਾੜਾ ਕਰਨ ‘ਤੇ ਮੋਹਰਲਗਾਉਣ ਦਾ ਬਹੁਤ ਮਾੜਾ ਫੈਸਲਾ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਉਕਤ ਅਧਿਆਪਕਾਂ ਦੀ ਪੂਰੀਆਂ ਤਨਖਾਹਾਂ ‘ਤੇ ਰੈਗੂਲਰਾਇਜੇਸ਼ਨ ਕਰਵਾਉਣ,5178 ਅਧਿਆਪਕਾਂ ਨੂੰ ਨਵੰਬਰ 2017 ਤੋਂ ਪੂਰੀਆਂ ਤਨਖਾਹਾਂ ‘ਤੇ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ, ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਅਧਿਆਪਕ ਆਗੂਆਂ ਤੇ ਸੰਗਰੂਰ ਜਿਲ੍ਹੇ ਦੇ ਆਗੂ ਬਲਵੀਰ ਚੰਦ ਸਮੇਤ ਹੋਰਨਾਂ ਆਗੂਆਂ ਦੀਆਂ ਵਿਕਟੇਮਾਈਜੇਸ਼ਨਾਂ ਰੱਦ ਕਰਨ, ਆਦਰਸ ਸਕੂਲ ਪੀ.ਪੀ.ਪੀ ਮੋਡ) ਦੇ ਅਧਿਆਪਕ ਆਗੂਆਂ ਦੀਆਂ ਕੀਤੀਆਂ ਬਰਖਾਤਗੀਆਂ ਵਾਪਿਸ ਲੈਣ,ਅਧਿਆਪਕਾਂ ਨਾਲ ਬੁਰਾ ਵਿਵਹਾਰ ਕਰਦਿਆਂ ਅਪਮਾਨਿਤ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਵਿਭਾਗ ‘ਚੋਂ ਚੱਲਦਾ ਕਰਨ, ਪਿਕਟਸ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਸ਼ਿਫਟ ਕਰਨ, ਆਈ.ਈ.ਆਰ.ਟੀ , ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ, ਆਈ.ਈ.ਵੀ ਅਤੇ ਸਿੱਖਿਆ ਪ੍ਰੋਵਾਇਡਰ ਅਧਿਆਪਕਾਂ ਦੀਆਂ ਸੇਵਾਵਾਂ ਪੂਰੀਆਂ ਤਨਖਾਹਾਂ ‘ਤੇ ਪੱਕੀਆਂ ਕਰਨ ਦੀ ਠੋਸ ਨੀਤੀ ਬਣਾਉਣ, ਹਰ ਵਰਗ ਦੇ ਅਧਿਆਪਕਾਂ ਦੀਆਂ ਅਸਾਮੀਆਂ ਖਤਮ ਕਰਨ ਵਾਲੀ ਸਿੱਖਿਆ ਵਿਰੋਧੀ ਰੈਸਨੇਲਾਈਜੇਸਨ ਨੀਤੀ ਵਾਪਿਸ ਲੈਣ, ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੁਰਾਣੀ ਪੈਨਸ਼ਨ ਬਹਾਲ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਸਮੇਤ ਬਕਾਏ ਤੇ ਛੇਵੇਂ ਤਨਖਾਹ ਕਮਿਸਨ ਦੀ ਰਿਪੋਰਟ ਜਾਰੀ ਕਰਨ, ਕੱਚੇ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕਰਨ, ਮੋਰਚੇ ਵੱਲੋਂ ਸੁਝਾਈ ਬਦਲੀ ਨੀਤੀ ਲਾਗੂ ਕਰਨ, ਅਖੌਤੀ ‘“ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰਾਜੈਕਟ ਨੂੰ ਬੰਦ ਕਰਕੇ ਸਿਲੇਬਸ ਅਧਾਰਿਤ ਪੜਾਈ ਲਾਗੂ ਕਰਕੇ ਸਕੂਲਾਂ ਦੀ ਸਿੱਖਿਆ ਨੂੰ ਮੁੜ ਲੀਹੇ ਪਾਉਣ, ਵਿਦਿਆਰਥੀਆਂ ਦੇ ਰਹਿੰਦੇ ਸਾਰੇ ਵਜੀਫੇ ਅਤੇ ਵਰਦੀਆਂ ਲਈ ਗ੍ਰਾਟਾਂ ਦੀ ਰਾਸ਼ੀ ਵਧਾ ਕੇ ਜਾਰੀ ਹੋਣ ਸਮੇਤ ਹੋਰਨਾਂ ਪ੍ਰਮੁੱਖ ਮਸਲਿਆਂ ਦਾ ਢੁੱਕਵਾਂ ਹੱਲ ਹੋਣ ਤੱਕ ਪਟਿਆਲਾ ਸ਼ਹਿਰ ਵਿੱਚ ਅੱਜ ਤੋਂ ਹੀ ਪੱਕਾ ਮੋਰਚਾ ਲਗਾਉਦਿਆਂ ਮਰਨ ਵਰਤ ਸ਼ੁਰੂ ਕਰਨ ਵੱਡਾ ਫੈਸਲਾ ਕੀਤਾ ਗਿਆ ਹੈ।ਮਰਨ ਵਰਤ ਤੇ ਬੈਠਣ ਵਾਲੇ 11 ਅਧਿਆਪਕਾਂ ਵਿੱਚ ਹਰਜੀਤ ਸਿੰਘ ਜੀਦਾ, ਰਮੇਸ਼ ਮੱਕੜ,ਤਰਨਜੋਤ ਸ਼ਰਮਾ,ਸਤਨਾਮ ਸਿੰਘ,ਦਲਜੀਤ ਸਿੰਘ ਖਾਲਸਾ,ਸ਼ਮਿੰਦਰ ਰੋਪੜ,ਜਸਵੰਤ ਸਿੰਘ ਡੋਹਕ, ਜਸਵਿੰਦਰ ਬਠਿੰਡਾ,ਪ੍ਰਭਦੀਪ ਸਿੰਘ,ਬਚਿੱਤਰ ਸਿੰਘ,ਅਤੇ ਬਲਵਿੰਦਰ ਸਿੰਘ ਸ਼ਾਮਿਲ ਰਹੇ।
ਆਗੂਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਲਗਾਏ ਪੱਕੇ ਮੋਰਚੇ ਰਾਹੀਂ ਅਧਿਆਪਕ ਵਰਗ ਵੱਡੇ ਘੋਲ ਉਸਾਰਦਿਆਂ, ਪੰਜਾਬ ਸਰਕਾਰ ਵੱਲੋਂ ਸਿੱਖਿਆ ਵਰਗੇ ਸੰਵੇਦਨਸ਼ੀਲ ਖੇਤਰ ਪ੍ਰਤੀ ਅਪਣਾਏ ਜਾ ਰਹੇ ਨਾ-ਪੱਖੀ ਰਵੱਈਏ ਵਿਰੁੱਧ ਲੋਕਾਂ ਦੀ ਕਚਿਹਰੀ ‘ਚ ਸਰਕਾਰ ਦੇ ਸਿੱਖਿਆ ਵਿਰੋਧੀ ਕਿਰਦਾਰ ਦਾ ਭਾਂਡਾ ਭੰਨੇਗਾ।

