ਪਟਿਆਲਾ

ਜਗਦੀਪ ਸਿੰਘ ਕਾਹਲੋਂ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਡਿਵੀਜ਼ਨਲ ਉੱਪ ਪ੍ਰਧਾਨ ਚੁਣੇ

ਪਟਿਆਲਾ 15 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਪਿਛਲੀ ਦਿਨੀਂ ਨਾਰਦਨ ਰੇਲਵੇ ਮੈਨਸ ਯੂਨੀਅਨ ਅੰਬਾਲਾ ਮੰਡਲ ਦੀ ਡਿਵੀਜ਼ਨ ਕਂੌਸਲ ਮੀਟਿੰਗ ਹੋਈ।

ਮੀਟਿੰਗ ਵਿੱਚ ਅੰਬਾਲਾ ਮੰਡਲ ਦੇ 7 ਰਾਜਾਂ ਤੋਂ ਰੇਲਵੇ ਕਰਮਚਾਰੀਆਂ ਨੇ ਹਿੱਸਾ ਲਿਆ।ਇਸ ਡਿਵੀਜ਼ਨ ਕਂੌਸਲ ਮੀਟਿੰਗ ਵਿੱਚ ਆਲ ਇੰਡਿਆ ਰੇਲ ਮੈਨਸ ਫੈਡਰੈਸ਼ਨ ਤੇ ਐਨ.ਐਰ.ਐਮ.ਯੂ ਦੇ ਜਰਨਲ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਤੇ ਐਨ.ਐਰ.ਐਮ.ਯੂ ਦੇ ਪ੍ਰਧਾਨ ਐਸ.ਕੇ ਤਿਆਗੀ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੀਟਿੰਗ ਵਿੱਚ ਅੰਬਾਲਾ ਡਿਵੀਜ਼ਨ ਦੀ ਡਿਵੀਜ਼ਨਲ ਬਾਡੀ ਦੀ ਚੋਣ ਹੋਈ ਤੇ ਸਰਬਸੰਮਤੀ ਨਾਲ ਜਗਦੀਪ ਸਿੰਘ ਕਾਹਲੋਂ ਨੂੰ ਅੰਬਾਲਾ ਡਿਵੀਜ਼ਨ ਦਾ ਉਪ ਪ੍ਰਧਾਨ ਚੁਣਿਆ ਗਿਆ।ਚਰਨਜੀਤ ਸਿੰਘ ਬਾਜਵਾ ਨੂੰ ਅੰਬਾਲਾ ਮੰਡਲ ਦਾ ਡਿਵੀਜ਼ਨਲ ਸਕੱਤਰ ਤੇ ਨਰਿੰਦਰ ਸ਼ਰਮਾ ਡਿਵੀਜ਼ਨਲ ਪ੍ਰਧਾਨ ਚੁਣੇ ਗਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਪ ਸਿੰਘ ਕਾਹਲੋਂ ਦੱਸਿਆ ਕਿ ਜੋ ਪਾਰਟੀ ਵੱਲੋਂ ਜੋ ਜ਼ਿਮੇਵਾਰੀ ਮੈਨੂੰ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ।
ਦੱਸਣਯੋਗ ਹੈ ਕਿ ਜਗਦੀਪ ਸਿੰਘ ਅੰਬਾਲਾ ਡਿਵੀਜ਼ਨ ਯੂਥ ਵਿੰਗ ਦਾ ਪ੍ਰਧਾਨ ਤੇ ਸਰਹਿੰਦ ਬ੍ਰਾਂਚ ਦੇ ਸਹਾਇਕ ਸਕੱਤਰ ਵੀ ਹਨ। ਜਗਦੀਪ ਸਿੰਘ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹਨ ਅਤੇ ਖੇਡ ਕੋਟੇ ਵਿੱਚ ਭਾਰਤੀ ਰੇਲਵੇ ਵਿੱਚ ਨਿਯੁਕਤ ਹਨ। ਇਸ ਮੌਕੇ ਬ੍ਰਾਂਚ ਪ੍ਰਧਾਨ ਜਸਮੇਰ ਸਿੰਘ, ਬ੍ਰਾਂਚ ਸਕੱਤਰ ਡੀਕੇ ਸਿੰਘ,ਗੁਰਸ਼ਰਨਦੀਪ ਸਿੰਘ ,ਰਾਮ ਸਲੇਸ਼ ਮਾਂਝੀ, ਉਪਿੰਦਰ ਕੁਮਾਰ,ਸੁਰੇਨ ਕੁਮਾਰ,ਰਿਸ਼ੀਪਾਲ,ਸਵਰਨ ਸਿੰਘ ,ਸਰਬਣ ਸਿੰਘ, ਕੁਲਵੰਤ ਸਿੰਘ,ਮੈਡਮ ਬੀਟਨ ਦੇਵੀ,ਮੈਡਮ ਸੀਮਾ ਅਤੇ ਸੈਂਕੜੇ ਰੇਲਵੇ ਕਰਮਚਾਰੀਆਂ ਨੇ ਰਾਜਪੁਰਾ ਰੇਲਵੇ ਸਟੇਸ਼ਨ ਪਹੁੰਚਣ ਤੇ ਫੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਤੇ ਵਧਾਈ ਦਿੱਤੀ।

Leave a Reply

Your email address will not be published. Required fields are marked *