ਪੰਜਾਬੀ ਯੂਨੀਵਰਸਿਟੀ 56ਵੀਂ ਸਾਲਾਨਾ ਐਥਲੈਟਿਕ ਮੀਟ
ਪਟਿਆਲਾ 17 ਅਕਤੂਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਥੈਟਿਕ ਟਰੈਕ ਵਿਖੇ ਡਾ। ਗੁਰਦੀਪ ਕੌਰ ਰੰਧਾਵਾ ਖੇਡ ਨਿਰਦੇਸ਼ਕਾ ਦੀ ਅਗਵਾਈ ਵਿਚ ਸ਼ੁਰੂ ਹੋਈ 56ਵੀਂ ਸਾਲਾਨਾ ਐਥਲੈਟਿਕ ਮੀਟ ਅੱਜ ਦੂਸਰੇ ਦਿਨ ਵਿਚ ਪ੍ਰਵੇਸ਼ ਕਰ ਗਈ ਹੈ।
ਜੇਤੂ ਖਿਡਾਰੀਆਂ ਨੂੰ ਮੈਡਲ ਤਕਸੀਮ ਕਰਨ ਲਈ ਡਾ। ਬਲਜੀਤ ਸਿੰਘ ਸਾਬਕਾ ਵਿੱਤ ਅਫਸਰ, ਪ੍ਰੋ। ਕੇਵਲ ਕ੍ਰਿਸ਼ਨ ਡਿਫੈਂਸ ਸਟੱਡੀਜ਼ ਵਿਭਾਗ, ਪ੍ਰਿੰਸੀਪਲ ਓਂਕਾਰ ਸਿੰਘ ਜਖੇਪਲ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਤੇ ਪ੍ਰੋ। ਜਗਦੇਵ ਸਿੰਘ, ਡਾ। ਕਮਲਾ ਸ਼ਰਮਾ, ਪ੍ਰੋ। ਜਤਿੰਦਰ ਦੇਵ, ਸ। ਬਲਬੀਰ ਸਿੰਘ ਸਿੱਧੂ, ਸ। ਪਰਮਿੰਦਰ ਸਿੰਘ, ਸ। ਬਲਬੀਰ ਸਿੰਘ, ਪ੍ਰੋ। ਗੁਰਸ਼ਰਨ ਸਿੰਘ ਗਿੱਲ, ਪ੍ਰੋ। ਦਲਬਾਰਾ ਸਿੰਘ ਅਤੇ ਸਾਬਕਾ ਐਥਲੈਟਿਕ ਕੋਚ ਐਚ।ਐਸ।ਸਿੱਧੂ ਅਦਿ ਵੀ ਮੋਜ਼ੂਦ ਸਨ। ਇਹਨਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਸਹਾਇਕ ਨਿਰਦੇਸ਼ਕਾ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ। ਜਸਬੀਰ ਸਿੰਘ, ਸ। ਧਰਮਿੰਦਰ ਚਹਿਲ, ਡਾ। ਦਲਬੀਰ ਸਿੰਘ, ਸ। ਹਰਭਜਨ ਸਿੰਘ, ਸ। ਦਲ ਸਿੰਘ, ਸ਼੍ਰੀਮਤੀ ਮੁਕੇਸ਼ ਚੌਧਰੀ ਤੇ ਮਿਸ ਰੇਨੂੰ ਬਾਲਾ ਆਦਿ ਵਿਸ਼ੇਸ਼ ਭੂਮਿਕਾ ਨਿਭਾਅ ਰਹੇ ਹਨ।
ਅੱਜ ਦੇ ਨਤੀਜੇ:
ਪੁਰਸ਼ਾਂ ਦੇ ਗੋਲਾ ਸੁੱਟਣ ਮੁਕਾਬਲਿਆਂ ਵਿਚ ਬਾਬਾ ਫਰੀਦ ਕਾਲਜ ਬਠਿੰਡਾ ਦੇ ਕਰਨਵੀਰ ਸਿੰਘ ਨੇ 17।62 ਮੀਟਰ ਨਾਲ ਪਹਿਲਾ, ਫਿਜ਼ੀਕਲ ਕਾਲਜ ਝੁਨੀਰ ਦੇ ਪ੍ਰਭਕ੍ਰਿਪਾਲ ਸਿੰਘ ਨੇ 17।61 ਮੀਟਰ ਨਾਲ ਦੂਸਰਾ ਅਤੇ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੇ ਸੌਰਭ ਪਰਾਸ਼ਰ ਨੇ 16।20 ਮੀਟਰ ਨਾਲ ਤੀਸਰਾਸ ਉੱਚੀ ਛਾਲ ਮੁਕਾਬਲਿਆਂ ਵਿਚ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਹਰਵਿੰਦਰ ਸਿੰਘ ਨੇ 2।00 ਮੀਟਰ ਨਾਲ ਪਹਿਲਾ, ਐਸ।ਆਰ।ਐਸ।ਚਹਿਲ ਫਿਜ਼ੀਕਲ ਕਾਲਜ ਕਲਿਆਣ ਦੇ ਕਰਨਵੀਰ ਸਿੰਘ ਨੇ 1।80 ਮੀਟਰ ਨਾਲ ਦੁਸਰਾ ਅਤੇ ਮਾਤਾ ਗੁਜ਼ਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਜਸਗੁਰਪ੍ਰੀਤ ਸਿੰਘ ਨੇ 1।80 ਮੀਟਰ ਨਾਲ ਤੀਸਰਾਸ 20 ਕਿਲੋਮੀਟਰ ਪੈਦਲ ਚਾਲ ਮੁਕਾਬਲਿਆਂ ਵਿਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੇ ਅਕਸ਼ਦੀਪ ਸਿੰਘ ਨੇ 1 ਘੰਟਾ 33:33।39 ਸੈਕਿੰਟ ਨਾਲ ਪਹਿਲਾ, ਖਾਲਸਾ ਕਾਲਜ ਪਟਿਆਲਾ ਦੇ ਸੁਖਵਿੰਦਰ ਸਿੰਘ ਨੇ 1 ਘੰਟਾ 34:10।13 ਸੈਕਿੰਡ ਨਾਲ ਦੂਸਰਾ ਅਤੇ ਦੇਸ਼ ਭਗਤ ਕਾਲਜ ਧੂਰੀ ਦੇ ਜਯੋਤ ਬੁੰਮਰ੍ਹਾ ਨੇ 1ਘੰਟਾ 35:57।74 ਸੈਕਿੰਡ ਨਾਲ ਤੀਸਰਾਸ 1000 ਮੀਟਰ ਦੌੜ ਮੁਕਾਬਲਿਆਂ ਵਿਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੇ ਰੋਹਿਤ ਯਾਦਵ ਨੇ 34:01।25 ਸੈਕਿੰਡ ਨਾਲ ਪਹਿਲਾ, ਐਸ।ਆਰ।ਐਸ। ਚਹਿਲ ਫਿਜ਼ੀਕਲ ਕਾਲਜ ਕਲਿਆਣ ਦੇ ਦਲੀਪ ਕੁਮਾਰ ਨੇ 35:11।90 ਸੈਕਿੰਡ ਨਾਲ ਦੂਸਰਾ ਅਤੇ ਇਸੇ ਕਾਲਜ ਦੇ ਤੇਜਿੰਦਰ ਸਿੰਘ ਨੇ 35:44।42 ਸੈਕਿੰਡ ਨਾਲ ਤੀਸਰਾ ਸਥਾਨ ਹਾਸਲ ਕੀਤਾ।
ਔਰਤਾਂ ਦੇ 1000 ਮੀਟਰ ਦੌੜ ਮੁਕਾਬਲਿਆਂ ਵਿਚ ਪੀ।ਐਮ।ਐਨ। ਕਾਲਜ ਰਾਜਪੁਰਾ ਦੀ ਪ੍ਰਭਜੋਤ ਕੌਰ ਨੇ 39:34।63 ਸੈਕਿੰਡ ਨਾਲ ਪਹਿਲਾ, ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਸੁਨੀਤਾ ਏ।ਜਾਟ ਨੇ 41:35।07 ਸੈਕਿੰਡ ਨਾਲ ਦੂਸਰਾ ਅਤੇ ਇਸੇ ਕਾਲਜ ਦੀ ਪ੍ਰਭਜੀਤ ਕੌਰ ਨੇ 43:48।72 ਸੈਕਿੰਡ ਨਾਲ ਤੀਸਰਾਸ 20 ਕਿਲੋਮੀਟਰ ਪੈਦਲ ਚਾਲ ਮੁਕਾਬਲਿਆਂ ਵਿਚ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਕਾਲਜ ਮੋਰਿੰਡਾ ਦੀ ਜਸਪਾਲ ਕੌਰ ਨੇ 2ਘੰਟੇ 00:28।57 ਸੈਕਿੰਡ ਨਾਲ ਪਹਿਲਾ, ਬਾਬਾ ਪਰਮਾਨੰਦ ਕਾਲਜ ਜਖੇਪਲ ਦੀ ਜਸਵਿੰਦਰ ਕੌਰ ਨੇ 2 ਘੰਟੇ 26:52।33 ਸੈਕਿੰਡ ਨਾਲ ਦੂਸਰਾ ਅਤੇ ਇਸੇ ਕਾਲਜ ਦੀ ਕੁਲਵਿੰਦਰ ਕੌਰ ਨੇ 2ਘੰਟੇ 27:15।91 ਸੈਕਿੰਡ ਨਾਲ ਤੀਸਰਾਸ ਤੀਹਰੀ ਛਾਲ ਮੁਕਾਬਲਿਆਂ ਵਿਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਸ਼ਿਵਾਨੀ ਦੂਬੇ ਨੇ 5।52 ਮੀਟਰ ਨਾਲ ਪਹਿਲਾ, ਮਾਤਾ ਗੁਜ਼ਰੀ ਕਾਲਜ ਫਤਿਹਗੜ੍ਹ ਸਾਹਿਬ ਦੀ ਹਰਮਨਜੋਤ ਕੌਰ ਨੇ 5।15 ਮੀਟਰ ਨਾਲ ਦੂਸਰਾ ਅਤੇ ਐਸ।ਆਰ।ਐਸ।ਚਹਿਲ ਫਿਜ਼ੀਕਲ ਕਾਲਜ ਕਲਿਆਣ ਦੀ ਸੰਤੋਸ਼ ਨੇ 4।81 ਮੀਟਰ ਨਾਲ ਤੀਸਰਾਸ ਗੋਲਾ ਸੁੱਟਣ ਮੁਕਾਬਲਿਆਂ ਵਿਚ ਮੋਦੀ ਕਾਲਜ ਪਟਿਆਲਾ ਦੀ ਪਰਮਜੋਤ ਕੌਰ ਨੇ 13।67 ਮੀਟਰ ਨਾਲ ਪਹਿਲਾ, ਐਸ।ਆਰ।ਐਸ।ਚਹਿਲ ਫਿਜ਼ੀਕਲ ਕਾਲਜ ਕਲਿਆਣ ਦੀ ਗੁਰਵੀਰ ਕੌਰ ਨੇ 13।20 ਮੀਟਰ ਨਾਲ ਦੂਸਰਾ ਅਤੇ ਬਾਬਾ ਪਰਮਾਨੰਦ ਕਾਲਜ ਜਖੇਪਲ ਦੀ ਕਿਰਨਜੀਤ ਕੌਰ ਨੇ 10।70 ਮੀਟਰ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ।

