ਪਟਿਆਲਾ

ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਵੱਲੋਂ ਸਾਂਝੇ ਮੋਰਚੇ ਦੀ ਹੱਕੀ ਹੜਤਾਲ ਦਾ ਸਮਰਥਨ

ਮਸਲਾ ਅਧਿਆਪਕਾਂ ਦੀ ਤਨਖਾਹ ਘਟਾਉਣ ਅਤੇ ਮੁਅੱਤਲ ਕਰਨ ਦਾ
ਗਿਣਤੀ’ਚ ਸ਼ਿਰਕਤ ਕੀਤੀ ਜਾਵੇਗੀ
ਪਟਿਆਲਾ 19 ਅਕਤੂਬਰ (ਕੰਵਰ ਬੇਦੀ/ਮਧੂਬਾਰ ਬਿਊਰੋ) ਇੱਕ ਪਾਸੇ ਕਿਹਾ ਜਾਂਦਾ ਹੈ ਕਿ ਅਧਿਆਪਕ ਦੇਸ਼ ਦੇ ਭਵਿੱਖ ਦੇ ਉਸੱਰਈਏ ਹਨ ਦੂਜੇ ਪਾਸੇ ਜਿਸ ਤਰੀਕੇ ਨਾਲ ਸਰਕਾਰਾਂ ਅਧਿਆਪਕ ਵਰਗ ਨਾਲ ਪੇਸ਼ ਆ ਰਹੀਆਂ ਹਨ ਬਹੁਤ ਹੀ ਨਿੰਦਣਯੋਗ ਕਾਰੇ ਹਨ। ਪਹਿਲੀ ਵਾਰ ਦੇਖਣ ‘ਚ ਆ ਰਿਹਾ ਹੈ ਕਿ ਅਧਿਆਪਕ ਵਰਗ ਨੂੰ ਉਨ੍ਹਾਂ ਦੇ ਪੂਰੇ ਹੱਕ ਹਕੂਕ ਦੇਣ ਦੀ ਥਾਂ ਪਹਿਲਾਂ ਨਾਲੋਂ ਵੀ ਘੱਟ ਤਨਖਾਹ ਦੇਕੇ ਰੈਗੂਲਰ ਕਰਨ ਬਾਰੇ ਕਿਹਾ ਜਾ ਰਿਹਾ ਹੈ।

ਪ੍ਰੈੱਸ ਬਿਆਨ ਜਾਰੀ ਕਰਦੇ ਸਮੇਂ ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਦੇ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ, ਪ੍ਰੈੱਸ ਸਕੱਤਰ ਗੁਰਦੀਸ਼ ਸਿੰਘ, ਹਰਦੇਵ ਸਿੰਘ ਫੱਟੇਚੱਕ, ਪੈੱਨਸ਼ਨ ਸੈੱਲ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਕੇ.ਕੇ. ਸ਼ਰਮਾ, ਨੇਤ ਸਿੰਘ ਧਾਲੀਵਾਲ ਲੁਧਿਆਣਾ, ਪ੍ਰਿੰਸੀਪਲ ਧਰਮਿੰਦਰ ਸਿਘ, ਮਲਕੀਤ ਸਿੰਘ ਫਤਿਹਗੜ੍ਹ ਸਾਹਿਬ, ਵਿਜੇ ਸ਼ਰਮਾ ਸੰਗਰੂਰ ਅਤੇ ਬਲਿੰਦਰ ਸਿੰਘ ਰੋਪੜ ਨੇ ਕਿਹਾ ਕਿ ਫਰੰਟ ਪੂਰਨ ਤੌਰ ਤੇ ਸਾਂਝੇ ਮੋਰਚੇ ਦੇ ਅਧਿਆਪਕਾਂ ਦਾ ਜਿਹੜੇ ਕਿ ਪਟਿਆਲਾ ਵਿਖੇ ਪੱਕਾ ਮੋਰਚਾ ਲਾ ਕੇ ਬੈਠੇ ਹਨ ਦੀਆਂ ਸਾਰੀਆਂ ਹੱਕੀ ਮੰਗਾਂ ਪੁਰਜੋਰ ਸਮਰਥਨ ਕਰਦੇ ਹਨ ਅਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਤੁਰੰਤ ਮੁਅੱਤਲ ਅਧਿਆਪਕਾਂ ਨੂੰ ਬਹਾਲ ਕਰਕੇ ਸਾਰੇ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਤੇ ਪੂਰੇ ਭੱਤੇ ਦੇ ਕੇ ਨਿਯਮਿਤ ਕੀਤਾ ਜਾਵੇ। ਜੇਕਰ ਖਜਾਨੇ ਦੀ ਕੋਈ ਸਰਕਾਰ ਨੂੰ ਘਾਟ ਮਹਿਸੂਸ ਹੋ ਰਹੀ ਹੈ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਰਜ਼ ਤੇ ਆਪਣੇ ਮੰਤਰੀਆਂ ਅਤੇ ਰਿਟਾਇਰ ਹੋ ਚੁੱਕੇ ਸਲਾਹਕਾਰਾਂ ਦੀ ਫੌਜ ਦੀਆਂ ਤਨਖਾਹਾਂ ਘਟਾ ਕੇ ਪੂਰਾ ਕਰਨ। ਫਰੰਟ ਆਗੂਆਂ ਨੇ ਸਾਰੀਆਂ ਅਧਿਆਪਕ ਜੱਥੇਬੰਦੀਆਂ ਨੂੰ ਭਾਵੇਂ ਉਹ ਸਰਕਾਰੀ ਹੋਣ ਜਾਂ ਸਹਾਇਤਾ ਪ੍ਰਾਪਤ ਜਾਂ ਪ੍ਰਾਈਵੇਟ ਹੋਣ, ਪੂਰਨ ਤੌਰ ਤੇ ਇਨ੍ਹਾਂ ਦੀ ਮਦਦ ਕਰਨ ਲਈ ਸੜਕਾਂ ਤੇ ਆਉਣ ਦਾ ਪ੍ਰੋਗਰਾਮ ਬਣਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਸਰਕਾਰ ਨੂੰ ਨੱਥ ਨਾ ਪਾਈ ਗਈ ਤਾਂ ਨਵਾਂ ਤਨਖਾਹ ਕਮਿਸ਼ਨ ਜਾਂ ਡੀ.ਏ. ਤਾਂ ਦੂਰ ਦੀ ਗੱਲ ਹੈ ਕਿਤੇ ਆਪਣੀਆਂ ਤਨਖਾਹਾਂ ਤੇ ਕਟੌਤੀ ਨਾ ਕਰਵਾ ਲਿਓ, ਕਿਉਂਕਿ ਪਹਿਲਾਂ ਹੀ ਸਮੁੱਚੇ ਮੁਲਾਜਮ ਵਰਗ ਤੇ ਵਿੱਤ ਮੰਤਰੀ ਨੇ ਦੋ ਸੋ ਰੁਪਏ ਦੇ ਵਿਕਾਸ ਫੰਡ ਦੇ ਨਾਂ ਤੇ ਕੁਹਾੜਾ ਚਲਾਇਆ ਹੋਇਆ ਹੈ। ਸਾਂਝੇ ਮੋਰਚੇ ਵੱਲੋਂ ੨੧ ਨੂੰ ਕੀਤੇ ਜਾਣ ਵਾਲੇ ਰੋਸ ਮਾਰਚ’ਚ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਵੱਲੋਂ ਵੱਡੀ ਗਣਤੀ’ਚ ਸ਼ਿਰਕਤ ਕੀਤੀ ਜਾਵੇਗੀ।

Leave a Reply

Your email address will not be published. Required fields are marked *