ਅੰਮ੍ਰਿਤਸਰ ‘ਚ ਵੱਡਾ ਰੇਲ ਹਾਦਸਾ, ਦੁਸਹਿਰੇ ਮੌਕੇ ਭਗਦੜ, 50 ਤੋਂ ਵੱਧ ਮੌਤਾਂ ਦਾ ਖਦਸ਼ਾ
ਅੰਮ੍ਰਿਤਸਰ 19 ਅਕਤੂਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਅੰਮ੍ਰਿਤਸਰ ਵਿੱਚ ਇਕ ਵੱਡਾ ਟਰੇਨ ਹਾਦਸਾ ਵਾਪਰ ਗਿਆ ਹੈ। ਅੰਮ੍ਰਿਤਸਰ ਦੇ ਜੌੜਾ ਫਾਟਕ ਨਜ਼ਦੀਕ ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਟਰੈਕ ਦੇ ਕੋਲ ਰਾਵਣ ਦਾ ਪੁਤਲਾ ਸਾੜਿਆ ਜਾ ਰਿਹਾ ਸੀ। ਹਾਵੜਾ ਮੇਲ ਅਤੇ ਡੀ. ਐਮ. ਯੂ. ਟਰੇਨ ਦੇ ਇਕੱਠਿਆਂ ਲੰਘਣ ਸਮੇਂ ਇਹ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ 50ਤੋਂ ਵੱਧ ਵਿਅਕਤੀ ਮਾਰੇ ਜਾਣ ਦੀ ਖਬਰ ਹੈ।
ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਦੌਰਾਨ ਟਰੈਕ ਉਤੇ 150 ਤੋਂ 200 ਲੋਕ ਰਾਵਣ ਫੂਕਣ ਦਾ ਦ੍ਰਿਸ਼ ਦੇਖ ਰਹੇ ਸਨ ਅਤੇ ਮੋਬਾਈਲਾਂ ਉਤੇ ਫਿਲਮ ਬਣਾ ਰਹੇ ਸਨ। ਕਿਹਾ ਜਾ ਰਿਹਾ ਹੈ ਕਿ ਟਰੈਕ ਉਤੇ ਖੜ੍ਹੇ ਲੋਕ ਰਾਵਣ ਨੂੰ ਜਲਾਉਣ ਦਾ ਦ੍ਰਿਸ਼ ਦੇਖ ਰਹੇ ਸਨ। ਉਸ ਸਮੇਂ ਟਰੇਨ ਆ ਗਈ। ਲੋਕ ਟਰੇਨ ਤੋਂ ਬਚਣ ਲਈ ਦੂਜੇ ਪਾਸੇ ਚਲੇ ਗਏ ਪਰ ਇਸੇ ਦੌਰਾਨ ਦੂਜੇ ਟਰੈਕ ‘ਤੇ ਵੀ ਟਰੇਨ ਆ ਗਈ।
ਹਾਦਸੇ ਵਿੱਚ ਮ੍ਰਿਤਕਾਂ ਦਾ ਆਂਕੜਾ ਵਧ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਵਣ ਜਲਾਉਣ ਦੇ ਸਮੇਂ ਉਥੇ ਕਾਫੀ ਜ਼ਿਆਦਾ ਭੀੜ ਸੀ। ਇਸ ਦੌਰਾਨ ਟਰੈਕ ਉਤੇ ਟਰੇਨ ਆ ਗਈ। ਮੌਕੇ ‘ਤੇ ਰੇਲਵੇ ਦੇ ਉਚ ਅਧਿਕਾਰੀ ਪਹੁੰਚ ਚੁੱਕੇ ਹਨ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਇਹ ਟਰੇਨ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਸੀ। ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਲੋਕ ਟਰੈਕ ਉਤੇ ਖੜ੍ਹੇ ਹੋ ਕੇ ਦੁਸ਼ਹਿਰਾ ਦੇਖਣ ਦਾ ਆਨੰਦ ਲੈ ਰਹੇ ਸਨ। ਇਸ ਦੌਰਾਨ ਦੋਨਾਂ ਟਰੈਕਾਂ ਉਤੇ ਟਰੇਨਾਂ ਆਉਣ ਨਾਲ ਹਫੜਾ-ਦਫੜੀ ਮਚ ਗਈ। ਇਸ ਕਾਰਨ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਹਾਦਸਾ ਸਥਾਨ ‘ਤੇ ਪੁੱਜੇ ਬਿਕਰਮ ਸਿੰਘ ਮਜੀਠੀਆ ਨੇ ਜਿਥੇ ਇਸ ਹਾਦਸੇ ਨੂੰ ਦੁੱਖਦਾਈ ਦੱਸਿਆ, ਉਥੇ ਉਨ੍ਹਾਂ ਕਾਂਗਰਸ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਕਿਹਾ ਕਿ ਰੇਲਵੇ ਟਰੈਕ ਨੇੜੇ ਰਾਵਣ ਸਾੜਨ ਦੀ ਇਜ਼ਾਜਤ ਦੇਣ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਸ. ਮਜੀਠੀਆ ਨੇ ਗੱਲਬਾਤ ਦੌਰਾਨ ਕਾਂਗਰਸ ਸਰਕਾਰ ਨੂੰ ‘ਤੇ ਵੀ ਕਈ ਨਿਸਾਨੇ ਸਾਧੇ ਅਤੇ ਹਾਦਸੇ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਮੰਨਿਆ ਹੈ।

